Dastaar Collection: ‘ਦਸਤਾਰ’ ਨੇ ਬਾਕਸ ਆਫਿਸ ਉਤੇ ਕੀਤੀ ਠੰਡੀ ਸ਼ੁਰੂਆਤ, ਜਾਣੋ ਪਹਿਲੇ ਦਿਨ ਦੀ ਕਮਾਈ

Jiya Nagpal
3 Min Read
Dastaar Box Office Collection: ਪੰਜਾਬੀ ਸਿਨੇਮਾ ਲਈ ਬਣੀ ‘ਦਸਤਾਰ’ ਸਾਲ 2026 ਦੀਆਂ ਬਹੁ-ਉਡੀਕਵਾਨ ਫਿਲਮਾਂ ਵਿੱਚ ਸ਼ਾਮਿਲ ਰਹੀ ਹੈ, ਜਿਸ ਦੀ ਬਾਕਸ ਆਫਿਸ ‘ਤੇ ਓਪਨਿੰਗ ਬੇਹੱਦ ਠੰਡੀ ਰਹੀ ਹੈ, ਜੋ ਸ਼ੁਰੂਆਤੀ ਕਾਰੋਬਾਰੀ ਰੁਝਾਨਾਂ ਅਧੀਨ ਤਰਸੇਮ ਜੱਸੜ ਦੀਆਂ ਹਾਲੀਆਂ ਰਿਲੀਜ਼ ਫਿਲਮਾਂ ਦੇ ਰਿਕਾਰਡ ਨੂੰ ਵੀ ਬੀਟ ਨਹੀਂ ਕਰ ਸਕੀ। ਹਿੰਮਤ, ਕੁਰਬਾਨੀ ਅਤੇ ਪੰਜਾਬ ਦੀ ਸ਼ਾਨ ਨੂੰ ਦਰਸਾਉਣ ਦਾ ਦਾਅਵਾ ਕਰਦੀ ਹੈ ਉਕਤ ਭਾਵਪੂਰਨ ਫਿਲਮ, ਜਿਸ ਦਾ ਲੇਖਣ ਧੀਰਜ ਕੇਦਾਰਨਾਥ ਰਤਨ ਅਤੇ ਮਨੀਲਾ ਰਤਨ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਅਜੌਕੇ ਦੌਰ ਦੇ ਮੋਹਰੀ ਕਤਾਰ ਨਿਰਦੇਸ਼ਕ ਅਮਰ ਹੁੰਦਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਪਹਿਲੀ ਵਾਰ ਤਰਸੇਮ ਜੱਸੜ ਦੀ ਕਿਸੇ ਫਿਲਮ ਦਾ ਬਤੌਰ ਨਿਰਦੇਸ਼ਕ ਹਿੱਸਾ ਬਣਾਏ ਗਏ ਹਨ। ਪਹਿਲੇ ਦਿਨ ਦੀ ਕਮਾਈ ‘ਵਾਈਟ ਹਿੱਲ ਸਟੂਡਿਓਜ਼’ ਵੱਲੋਂ ਵੱਡੇ ਪੱਧਰ ਦੁਨੀਆਂ ਭਰ ਵਿੱਚ ਪ੍ਰਦਸ਼ਿਤ ਕੀਤੀ ਗਈ ਹੈ ਉਕਤ ਸ਼ਾਨਦਾਰ ਫਿਲਮ, ਜਿਸ ਦੇ ਟਿਕਟ ਖਿੜਕੀ ਅੰਕੜਿਆਂ ਦੀ ਗੱਲ ਕਰੀਏ ਤਾਂ ਉਕਤ ਫਿਲਮ ਪਹਿਲੇ ਦਿਨ ਭਾਰਤ ਭਰ ‘ਚ ਮਹਿਜ਼ 21 ਲੱਖ ਰੁਪਏ ਦਾ ਕਾਰੋਬਾਰ ਕਰ ਸਕੀ ਹੈ, ਜੋ ਕਿ ਇਸ ਦੀ ਅਨੁਮਾਨਤ ਲਾਗਤ ਕਰੀਬਨ 20 ਤੋਂ 25 ਕਰੋੜ ਦੇ ਮੁਕਾਬਲਤਨ ਬਹੁਤ ਹੀ ਨਿਰਾਸ਼ਾਜਨਕ ਅੰਕੜਾਂ ਮੰਨਿਆ ਜਾ ਸਕਦਾ ਹੈ। ਤਰਸੇਮ ਜੱਸੜ ਦੀਆਂ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਉਕਤ ਰਿਪੋਰਟ ਦੇ ਸੰਦਰਭ ਵਿੱਚ ਹੀ ਤਰਸੇਮ ਜੱਸੜ ਦੀਆਂ ਹਾਲੀਆਂ ਫਿਲਮਾਂ ਦੀ ਕਮਾਈ ਵੱਲ ਨਜ਼ਰਸਾਨੀ ਕਰੀਏ ਤਾਂ ਸਾਲ 2023 ਵਿੱਚ ਸਾਹਮਣੇ ਆਈ ਪੰਜਾਬੀ ਪੀਰੀਅਡ ਡਰਾਮਾ ‘ਮਸਤਾਨੇ’ ਨੇ ਭਾਰਤ ਵਿੱਚ ਸ਼ੁਰੂਆਤੀ ਦਿਨ 2.3 ਕਰੋੜ ਰੁਪਏ ਦਾ ਅੰਦਾਜ਼ਨ ਬਾਕਸ ਆਫਿਸ ਕਲੈਕਸ਼ਨ ਦਰਜ ਕਰਵਾਇਆ ਅਤੇ ਵਿਸ਼ਵ ਪੱਧਰ ‘ਤੇ ਆਪਣੇ ਪਹਿਲੇ ਦਿਨ 2 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਦਾ ਰਿਕਾਰਡ ਬਣਾਇਆ। 01 ਮਈ 2025 ਨੂੰ ਆਈ ਪੰਜਾਬੀ ਇਤਿਹਾਸਕ-ਐਕਸ਼ਨ-ਪੀਰੀਅਡ ਫਿਲਮ ‘ਗੁਰੂ ਨਾਨਕ ਜਹਾਜ਼’ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ ਭਾਰਤੀ ਬਾਕਸ ਆਫਿਸ ‘ਤੇ ਲਗਭਗ 41 ਲੱਖ ਇਕੱਠੇ ਕੀਤੇ। ਇਸੇ ਤਰ੍ਹਾਂ ਅਪ੍ਰੈਲ 2026 ਵਿੱਚ ਸਾਹਮਣੇ ਆਈ ‘ਰੱਬ ਦਾ ਰੇਡੀਓ 3’ ( 2024) ਨੇ ਬਾਕਸ ਆਫਿਸ ‘ਤੇ ਆਪਣੇ ਪਹਿਲੇ ਦਿਨ ਵਿਸ਼ਵ ਪੱਧਰ ‘ਤੇ 4 ਕਰੋੜ ਤੋਂ ਵੱਧ ਦੀ ਕਮਾਈ ਕੀਤੀ, ਜਿਸ ਵਿੱਚ ਲਗਭਗ 1 ਕਰੋੜ ਘਰੇਲੂ (ਭਾਰਤ) ਦੇ ਕੁੱਲ ਕਲੈਕਸ਼ਨ ਤੋਂ ਆਏ ਸਨ। ਨਿਰਮਾਣ ਪੜ੍ਹਾਅ ਤੋਂ ਦਰਸ਼ਕਾਂ ਦੀ ਖਿੱਚ ਹਾਸਿਲ ਕਰ ਰਹੀ ‘ਦਸਤਾਰ’ ਨੂੰ ਸਫ਼ਲਤਾ ਗ੍ਰਾਫ਼ ਵੱਲ ਉਭਾਰਨ ਲਈ ਸਿਨੇਮਾ ਕਾਰੋਬਾਰੀਆਂ ਦਾ ਹੁਣ ਪੂਰਾ ਧਿਆਨ ਇਸ ਵੀਕਐਂਡ ਵੱਲ ਲੱਗ ਚੁੱਕਾ ਹੈ, ਜੋ ਇਸ ਫਿਲਮ ਦੀ ਕਿਸਮਤ ਦਾ ਫੈਸਲਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।
Share This Article
Leave a comment

Leave a Reply

Your email address will not be published. Required fields are marked *