ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ – ਮੁੱਖ ਮੰਤਰੀ

Jiya Nagpal
8 Min Read

ਚੰਡੀਗੜ੍ਹ, 21 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡਾ ਸਭਿਆਚਾਰ ਵਿੱਚ ਕੁਦਰਤ ਨੂੰ ਰੱਬ ਦਾ ਸਰੂਪ ਮੰਨਿਆ ਗਿਆ ਹੈ। ਵਾਤਾਵਰਣ ਦੀ ਰੱਖਿਆ ਸਾਡੀ ਸੰਸਕ੍ਰਿਤੀਸਭਿਅਤਾ ਅਤੇ ਸਾਡੇ ਕਰਤੱਵਾਂ ਵਿੱਚ ਰਚੀ-ਵਸੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਾਤਾਵਰਣ ਸੁਰੱਖਿਆ ਨੂੰ ਜਨ ਅੰਦੋਲਨ ਬਣਾਉਣ ਲਈ ਇੱਕ ਰੁੱਖ ਮਾਂ ਦੇ ਨਾਮ‘ ਨੂੰ ਰਾਸ਼ਟਰਵਿਆਪੀ ਮੁਹਿੰਮ ਨਾਲ ਜੋੜਨਾ ਹੈ।

ਮੁੱਖ ਮੰਤਰੀ ਮੰਗਲਵਾਰ ਨੂੰ ਪੰਚਕੂਲਾ ਦੇ ਪਿੰਜੌਰ ਦੀ ਐਪਲ ਮਾਰਕੀਟ ਵਿੱਚ ਯੁਵਾ ਸੰਵਾਦ ਅਤੇ ਬੂਟੇ ਲਗਾਉਣ ਦੇ ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।

ਇਸ ਤੋਂ ਪਹਿਲਾਂਮੁੱਖ ਮੰਤਰੀ ਨੇ ਵਨ, ਵਾਤਾਵਰਣ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨਾਲ ਐਪਲ ਮੰਡੀ ਵਿੱਚ ਬੂਟੇ ਵੀ ਲਗਾਏ ਅਤੇ ਵਨ ਚੇਤਨਾ ਯਾਤਰਾ-2026 ਤਹਿਤ ਚਾਰ ਐਲ.ਈ.ਡੀ. ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਐਲ.ਈ.ਡੀ. ਵੈਨਾਂ ਹਰ ਜ਼ਿਲ੍ਹੇ ਵਿੱਚ ਜਾਣਗੀਆਂਲੋਕਾਂ ਨੂੰ ਵੱਧ ਤੋਂ ਵੱਧ ਦਰੱਖ਼ਤ ਲਗਾਉਣ ਲਈ ਪ੍ਰੇਰਿਤ ਕਰਨਗੀਆਂ ਅਤੇ ਵਾਤਾਵਰਣ ਬਚਾਓ ਦਾ ਸੁਨੇਹਾ ਦੇਣਗੀਆਂ। ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨੇ ਥਾਪਲੀ ਨੇਚਰ ਕੈਂਪ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾਵਿਧਾਇਕ ਸ਼ਕਤੀ ਰਾਣੀ ਸ਼ਰਮਾ ਵੀ ਮੌਜੂਦ ਸਨ।

ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਇੱਕ ਹਜ਼ਾਰ ਨੌਜਵਾਨਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਨੌਜਵਾਨਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਲਈ ਮੁੱਖ ਮੰਤਰੀ ਦਫ਼ਤਰ ਵਿੱਚ ਵਿਸ਼ੇਸ਼ ਅਧਿਕਾਰੀ ਦੀ ਨਿਯੁਕਤੀ ਕਰਨ ਅਤੇ ਮੋਰਨੀ ਵਿੱਚ ਟਿੱਕਰਤਾਲ ਨੂੰ ਮਨਾਲੀ ਦੀ ਤਰਜ ਤੇ ਪਰਬਤਾਰੋਹੀ ਸਿਖਲਾਈ ਕੇਂਦਰ ਵਜੋਂ ਵਿਕਸਿਤ ਕਰਨ ਅਤੇ ਇਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪਿੰਜੌਰ ਸੇਬ ਮੰਡੀ ਵਿੱਚ ਬਿਜਲੀ ਸਪਲਾਈ ਲਈ ਵੱਖਰੇ ਤੌਰ ਤੇ ਸਬ-ਸਟੇਸ਼ਨ ਅਤੇ ਹਿਮਾਚਲ ਪ੍ਰਦੇਸ਼ ਵੱਲੋਂ ਸੇਬ ਲਿਆਉਣ ਵਾਲੇ ਵਾਹਨਾਂ ਦੀ ਪਾਰਕਿੰਗ ਤੇ ਵਾਧੂ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦਾ ਐਲਾਨ ਵੀ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਪੌਦਾ ਲਗਾਉਣਾ ਸੌਖਾ ਹੈਪਰ ਉਸਨੂੰ ਦਰੱਖ਼ਤ ਬਣਾਉਣਾ ਵੱਡੀ ਜ਼ਿੰਮੇਵਾਰੀ ਹੈ। ਜਿਸ ਦਿਨ ਹਰ ਨੌਜਵਾਨ ਆਪਣੇ ਜਨਮਦਿਨਆਪਣੇ ਮਾਤਾ-ਪਿਤਾ ਦੇ ਜਨਮਦਿਨ ਜਾਂ ਕਿਸੇ ਖਾਸ ਮੌਕੇ ਤੇ ਇੱਕ ਪੌਦਾ ਲਗਾ ਕੇਉਸਦੀ ਦੇਖਭਾਲ ਕਰਨ ਦਾ ਸੰਕਲਪ ਲੈ ਲਵੇਗਾਉਸ ਦਿਨ ਹਰਿਆਣਾ ਸੂਬਾ ਹਰਿਆ-ਭਰਿਆ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਥਨ ਅਨੁਸਾਰ ਜਿੰਨਾ ਸਤਿਕਾਰ ਅਸੀਂ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਦਿੰਦੇ ਹਾਂਉੱਨਾ ਹੀ ਸਤਿਕਾਰ ਸਾਨੂੰ ਸਾਡਾ ਪਾਲਣ-ਪੋਸ਼ਣ ਕਰਨ ਵਾਲੀ ਧਰਤੀ ਮਾਂ ਨੂੰ ਵੀ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਸੁਰੱਖਿਆ ਲਈ ਇਸ ਮੁਹਿੰਮ ਨੂੰ ਹੋਰ ਗਤੀ ਦੇਣੀ ਪਵੇਗੀ। ਅਸੀਂ ਸਭ ਜੀਵਨਦਾਇਨੀ ਧਰਤੀ ਮਾਂ ਲਈ ਇੱਕ ਰੁੱਖ ਜ਼ਰੂਰ ਲਗਾਵਾਂਗੇ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਾਂਗੇ।

ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਅਤੇ ਵਾਤਾਵਰਣ ਇੱਕ-ਦੂਜੇ ਦੇ ਵਿਰੋਧੀ ਨਹੀਂਸਗੋਂ ਇੱਕ-ਦੂਜੇ ਦੇ ਪੂਰਕ ਹਨ। ਸਾਨੂੰ ਅਜਿਹਾ ਵਿਕਾਸ ਚਾਹੀਦਾ ਹੈ ਜੋ ਕੁਦਰਤ ਦਾ ਸਤਿਕਾਰ ਕਰੇਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖੇ ਅਤੇ ਆਰਥਿਕ ਤਰੱਕੀ ਦੇ ਨਾਲ ਵਾਤਾਵਰਣ ਸੰਤੁਲਨ ਨੂੰ ਵੀ ਬਣਾਈ ਰੱਖੇ।

ਉਨ੍ਹਾਂ ਕਿਹਾ ਕਿ ਪਿੰਜੌਰ ਦੀ ਇਸ ਪਵਿੱਤਰ ਧਰਤੀ ਤੇਕੁਦਰਤ ਦੀ ਗੋਦ ਵਿੱਚਪ੍ਰਦੇਸ਼ ਦੇ ਊਰਜਾਵਾਨ ਨੌਜਵਾਨਾਂ ਦੇ ਵਿਚਕਾਰ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਅੱਜ ਦਾ ਇਹ ਪ੍ਰੋਗਰਾਮ ਸਾਡੀ ਯੁਵਾ ਸ਼ਕਤੀ, ਵਾਤਾਵਰਣ ਸੁਰੱਖਿਆ ਅਤੇ ਰਾਸ਼ਟਰ ਨਿਰਮਾਣ ਦਾ ਅਦਭੁਤ ਸੰਗਮ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਥਾਪਲੀ ਵਿੱਚ ਲੱਗੇ ਕੈਂਪ ਵਿੱਚ ਨੌਜਵਾਨਾਂ ਨੂੰ ਨੇੜਿਓਂ ਕੁਦਰਤ ਨੂੰ ਦੇਖਣ ਦਾ ਮੌਕਾ ਮਿਲਿਆ ਹੈਅਜਿਹੇ ਨੌਜਵਾਨ ਸਮਾਜ ਨੂੰ ਵਾਤਾਵਰਣ ਸੁਰੱਖਿਆ ਲਈ ਜਾਗਰੂਕ ਕਰਨ ਦਾ ਕੰਮ ਕਰਨਗੇ। ਜਿਸ ਤਰ੍ਹਾਂ ਸੈਂਕੜੇ ਵਾਤਾਵਰਣ ਪ੍ਰੇਮੀਆਂ ਨੇ ਬੂਟੇ ਲਗਾ ਕੇ ਸਮਾਜ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜੋ ਨੌਜਵਾਨ ਆਪਣੀ ਵਿਰਾਸਤ ਨੂੰ ਜਾਣਦਾ ਹੈवही ਭਵਿੱਖ ਦਾ ਸ਼ਕਤੀਸ਼ਾਲੀ ਨਿਰਮਾਤਾ ਬਣਦਾ ਹੈ। ਯੁਵਾ ਸ਼ਕਤੀ ਹੀ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਕੇਵਲ ਨੌਜਵਾਨ ਹੋਣਾ ਕਾਫ਼ੀ ਨਹੀਂ ਹੈਸਗੋਂ ਨੌਜਵਾਨ ਦੇ ਅੰਦਰ ਉਦੇਸ਼ਅਨੁਸ਼ਾਸਨ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਭਾਵ ਹੋਣਾ ਚਾਹੀਦਾ ਹੈ।

ਸਰਕਾਰ ਨੇ ਸ਼ੁਰੂ ਕੀਤੀ ਪ੍ਰਾਣ ਵਾਯੂ ਦੇਵਤਾ ਪੈਨਸ਼ਨ ਯੋਜਨਾ

ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਰੁੱਖਾਂ ਦੀ ਉਮਰ 75 ਸਾਲ ਤੋਂ ਵੱਧ ਹੈਅਜਿਹੇ ਰੁੱਖਾਂ ਦੀ ਦੇਖਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਵੱਡੀ ਉਮਰ ਦੇ ਦਰੱਖ਼ਤਾਂ ਪ੍ਰਤੀ ਧੰਨਵਾਦ ਦਾ ਭਾਵ ਸਾਡੇ ਸਾਰਿਆਂ ਵਿੱਚ ਹੋਣਾ ਚਾਹੀਦਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਸਰਕਾਰ ਨੇ 75 ਸਾਲ ਤੋਂ ਵੱਧ ਉਮਰ ਦੇ ਰੁੱਖਾਂ ਲਈ ਪ੍ਰਾਣ ਵਾਯੂ ਦੇਵਤਾ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ 3,000 ਰੁਪਏ ਪ੍ਰਤੀ ਸਾਲ ਪ੍ਰਤੀ ਰੁੱਖ ਪੈਨਸ਼ਨ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪ੍ਰਦੇਸ਼ ਨੂੰ ਹਰਿਆ-ਭਰਿਆ ਬਣਾਉਣ ਲਈ ਹਰ ਜ਼ਿਲ੍ਹਾ ਹੈਡਕੁਆਰਟਰ ਤੇ ਤੋਂ 100 ਏਕੜ ਖੇਤਰ ਵਿੱਚ ਆਕਸੀ-ਵਨ ਸਥਾਪਿਤ ਕਰਨ ਦੀ ਯੋਜਨਾ ਸ਼ੁਰੂ ਕੀਤੀ ਹੈ। ਇਨ੍ਹਾਂ ਵਿੱਚ ਪੈਦਲ ਟਰੈਕਸਾਈਕਲ ਟਰੈਕ ਆਦਿ ਦੀ ਵਿਵਸਥਾ ਹੋਵੇਗੀ। ਕਰਨਾਲ ਵਿੱਚ ਆਕਸੀ-ਵਨ ਦੀ ਸਥਾਪਨਾ ਹੋ ਚੁੱਕੀ ਹੈਜਦੋਂ ਕਿ ਪੰਚਕੂਲਾ ਵਿੱਚ ਕੰਮ ਜਾਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤੀ ਆਕਸੀਜਨ ਨੂੰ ਹੁਲਾਰਾ ਦੇਣ ਲਈ ਪ੍ਰਦੇਸ਼ ਦੇ ਹਰ ਪਿੰਡ ਵਿੱਚ ਪੰਚਵਟੀ ਦੇ ਨਾਮ ਤੇ ਬੂਟੇ ਲਗਾਏ ਜਾ ਰਹੇ ਹਨ। ਕੁਰੂਕਸ਼ੇਤਰ ਦੀ 48 ਕੋਹ ਦੀ ਪਰਿਧੀ ਵਿੱਚ ਸਥਿਤ 134 ਤੀਰਥਾਂ ਵਿੱਚ ਪੰਚਵਟੀ ਵਾਟਿਕਾ ਬਣਾਉਣ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਸ਼ਹਿਰ ਗਾਉਂ ਪੇੜੋਂ ਕੀ ਛਾਂਵ ਯੋਜਨਾ‘, ‘ਹਰ ਘਰ ਹਰਿਆਲੀ‘ ਅਤੇ ਪੌਧਗਿਰੀ‘ ਵਰਗੀਆਂ ਯੋਜਨਾਵਾਂ ਚਲਾਈਆਂ ਗਈਆਂ ਹਨ। ਹਰ ਪਿੰਡ ਦੇ ਇੱਕ ਨੌਜਵਾਨ ਨੂੰ ਵ੍ਰਿਛ ਮਿੱਤਰ‘ ਲਗਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਔਸ਼ਧੀ ਪੌਦਿਆਂ ਅਤੇ ਬਨਸਪਤੀ ਦੀ ਸੰਭਾਲ ਲਈ ਪੂਰੇ ਰਾਜ ਵਿੱਚ 53 ਹਰਬਲ ਪਾਰਕ ਬਣਾਏ ਗਏ ਹਨ। ਮੋਰਨੀ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਔਸ਼ਧੀ ਜੰਗਲ ਸਥਾਪਿਤ ਕੀਤਾ ਗਿਆ ਹੈ। ਪ੍ਰਦੇਸ਼ ਦੇ ਸੁਲਤਾਨਪੁਰ ਰਾਸ਼ਟਰੀ ਪਾਰਕ ਅਤੇ ਭਿੰਡਾਵਾਸ ਜੰਗਲੀ ਜੀਵ ਅਸਥਾਨ ਨੂੰ ਰਾਮਸਰ ਸਾਈਟਸ ਵਜੋਂ ਅੰਤਰਰਾਸ਼ਟਰੀ ਪਛਾਣ ਮਿਲੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਹਰ ਸਾਲ ਘੱਟੋ-ਘੱਟ ਇੱਕ ਪੌਦਾ ਲਗਾ ਕੇ ਉਸਨੂੰ ਦਰੱਖ਼ਤ ਬਣਨ ਤੱਕ ਉਸਦੀ ਦੇਖਭਾਲ ਕਰਨੀ ਚਾਹੀਦੀ ਹੈਆਪਣੇ ਪਰਿਸਰ ਅਤੇ ਆਸ-ਪਾਸ ਦੇ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਪਾਣੀ ਦੀ ਇੱਕ-ਇੱਕ ਬੂੰਦ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਨਸ਼ਾ ਮੁਕਤ ਹਰਿਆਣਾ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਉਣੀ ਚਾਹੀਦੀ ਹੈ ਅਤੇ ਆਪਣੇ ਜੀਵਨ ਨੂੰ ਰਾਸ਼ਟਰ ਸੇਵਾ ਲਈ ਸਮਰਪਿਤ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਮਾਜ ਲਈ ਕੁਝ ਚੰਗਾ ਜ਼ਰੂਰ ਕਰਨ ਦਾ ਵਿਚਾਰ ਨੌਜਵਾਨਾਂ ਨੂੰ ਮਹਾਨ ਬਣਾਵੇਗਾ। ਇਹੀ ਵਿਚਾਰ ਹਰਿਆਣਾ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਏਗਾ ਅਤੇ ਵਿਕਸਿਤ ਭਾਰਤ-ਵਿਕਸਿਤ ਹਰਿਆਣਾ‘ ਦੇ ਨਿਰਮਾਣ ਦੀ ਸਭ ਤੋਂ ਵੱਡੀ ਤਾਕਤ ਬਣੇਗਾ।

ਨਵੀਂ ਉਦਯੋਗ ਨੀਤੀ ਦੇ ਸਾਰਥਕ ਨਤੀਜੇ – ਰਾਓ ਨਰਬੀਰ

ਵਨ, ਵਾਤਾਵਰਣ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਵਾਤਾਵਰਣ ਵਿੱਚ ਸੁਧਾਰ ਲਿਆਉਣ ਲਈ ਦੋ ਰੁੱਖ ਲਗਾ ਕੇ ਉਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਵਿਜ਼ਨ 2047′ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਸਾਨੂੰ ਸਾਫ਼-ਸੁਥਰਾ ਖੇਤਰ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਲਈ ਹਰ ਵਿਅਕਤੀ ਨੂੰ ਹਰ ਸਾਲ ਦੋ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਕਿੱਲ ਡਿਵੈਲਪਮੈਂਟ ਵਿਕਸਿਤ ਕਰਨ ਲਈ ਉਦਯੋਗਾਂ ਵਿੱਚ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਹੈ।

ਉਦਯੋਗ ਅਤੇ ਵਾਤਾਵਰਣ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਵਿੱਚ ਨਵੀਂ ਉਦਯੋਗ ਨੀਤੀ ਚਲਾਈ ਜਾ ਰਹੀ ਹੈ। ਇਸ ਦੇ ਸਾਰਥਕ ਨਤੀਜੇ ਆ ਰਹੇ ਹਨ। ਉਦਯੋਗ ਨੀਤੀ ਵਿੱਚ ਤੋਂ ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਰੱਖਿਆ ਗਿਆ ਹੈਜਦੋਂ ਕਿ ਹੁਣ ਤੱਕ ਇੱਕ ਲੱਖ ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਦਯੋਗ ਲੱਗਣਗੇ ਤਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਸੁਲਭ ਹੋਣਗੇ।

ਇਸ ਮੌਕੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾਵਿਧਾਇਕ ਸ਼ਕਤੀ ਰਾ

Share This Article
Leave a comment

Leave a Reply

Your email address will not be published. Required fields are marked *