ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਵਿਧਾਇਕ ਬਲਰਾਜ ਕੁੰਡੂ ਦੇ ਪਿਤਾ ਦੇ ਨਿਧਨ ਤੇ ਅਤੇ ਪ੍ਰਸਿੱਧ ਦਿਲ ਦੇ ਰੋਗ ਮਾਹਰ ਡਾ ਆਦਿਤਅ ਬਤਰਾ ਦੇ ਨਿਧਨ ਤੇ ਪ੍ਰਗਟਾਇਆ ਦੁੱਖ , ਵਿਅਕਤ ਕੀਤੀ ਡੁੰਘੀ ਸੰਵੇਦਨਾ

Jiya Nagpal
1 Min Read

ਚੰਡੀਗੜ੍ਹ, 23 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਿਮ ਦੇ ਸਾਬਕਾ ਵਿਧਾਇਕ ਸ੍ਰੀ ਬਲਰਾਜ ਕੁੰਡੂ ਦੇ ਪਿਤਾ ਸੁਰਗਵਾਸੀ ਸ੍ਰੀ ਜਿਲੇ ਸਿੰਘ ਕੁੰਡੂ ਦੇ ਨਿਧਨ ਤੇ ਡੁੰਘਾ ਦੁੱਖ ਪ੍ਰਗਟ ਕੀਤਾ। ਮੁੱਖ ਮੰਤਰੀ ਵੀਰਵਾਰ ਨੂੰ ਰੋਹਤਕ ਦੇ ਸੈਕਟਰ-14 ਸਥਿਤ ਸ੍ਰੀ ਬਲਰਾਜ ਕੁੰਡੂ ਦੇ ਨਿਵਾਸ ਤੇ ਪਹੁੰਚੇ ਅਤੇ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਦੁਖੀ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਆਪਣੀ ਸੰਵੇਦਨਾਵਾਂ ਵਿਅਕਤ ਕੀਤੀਆਂ।

            ਮੁੱਖ ਮੰਤਰੀ ਨੇ ਸੁਰਗਵਾਸੀ ਸ੍ਰੀ ਜਿਲੇ ਸਿੰਘ ਕੁੰਡੂ ਦੇ ਫੋਟੋ ਤੇ ਪੁਸ਼ਪ ਅਰਪਿਤ ਕਰ ਉਨ੍ਹਾਂ ਨੂੰ ਸ਼ਰਧਾਜਲੀ ਦਿੱਤੀ ਅਤੇ ਇਸ਼ਵਰ ਤੋਂ ਵਿਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਸਥਾਨ ਦੇਣ ਅਤੇ ਦੁਖੀ ਪਰਿਵਾਰਕ ਮੈਂਬਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟੇ ਨੂੰ ਸਹਿਨ ਕਰਨ ਦੀ ਸ਼ਕਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ।

            ਇਸ ਦੇ ਬਾਅਦ ਮੁੱਖ ਮੰਤਰੀ ਨੇ ਰੋਹਤਕ ਦੇ ਪ੍ਰਸਿੱਦ ਦਿਲ ਦੇ ਰੋਗ ਮਾਹਰ ਡਾ ਆਦਿਤਅ ਬਤਰਾ ਦੇ ਨਿਧਨ ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਡਾਕਅਰ ਬਤਰਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੌਂਸਲਾ ਦਿੱਤਾ।

            ਸ਼ਰਧਾਂਜਲੀ ਅਰਪਿਤ ਕਰਨ ਵਾਲਿਆਂ ਵਿੱਚ ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਡਾ ਅਰਵਿੰਦ ਸ਼ਰਮਾ, ਸਾਬਕਾ ਮੰਤਰੀ ਸ੍ਰੀ ਮਨੀਸ਼ ਗਰੋਵਰ ਸ਼ਾਮਿਲ ਰਹੇ।

Share This Article
Leave a comment

Leave a Reply

Your email address will not be published. Required fields are marked *