ਜ਼ਿਲ੍ਹਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਵਿਖੇ ਖੂਨਦਾਨ ਕੈਂਪ ਲੱਗਾ

Jiya Nagpal
2 Min Read

ਗੁਰਦਾਸਪੁਰ, 4 ਅਗਸਤ (   )

ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਵਲੋ ਦਿੱਤੇ ਗਏ ਕੁ ਦਿਸ਼ਾ- ਨਿਰਦੇਸ਼ਾਂ ਅਤੇ ਸਹਾਇਕ ਕਮਿਸ਼ਨਰ (ਜ), ਗੁਰਦਾਸਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਿਚੋਂ ਪ੍ਰਾਪਤ ਕਰ ਰਹੇ ਵਿਅਕਤੀਆਂ ਦੇ ਸਹਿਯੋਗ ਨਾਲ ਇੱਕ ਸਵੈ ਇਛੱਕ ਖੂਨਦਾਨ ਕੈਂਪ ਲਗਾਇਆ ਗਿਆ।

ਜਿਸ ਵਿਚ ਟਰੇਨਿੰਗ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਰਾਜੀਵ ਸਿੰਘ, ਸਕੱਤਰ ਰੈਡ ਕਰਾਸ ਸੋਸਾਇਟੀ ਰਾਜੀਵ ਸਿੰਘ ਵਲੋ ਖੂਨਦਾਨ ਕਰਨ ਦੀ ਮਹੱਹਤਾ ਬਾਰੇ ਦਸਿਆ ਗਿਆ ਕਿ ਇਹ ਇੱਕ ਬੁਹਤ ਹੀ ਮਹਾਨ ਕੰਮ ਹੈ ਕਿਉਂਕਿ ਸਾਡੇ ਸਰੀਰ ਦਾ ਮੁੱਲ ਆਧਾਰ ਖੂਣ ਹੁੰਦਾ ਹੈ, ਜੋ ਨਾ ਤਾਂ ਕਿਸੇ ਫੈਕਟਰੀ ਵਿਚ ਤਿਆਰ ਹੁੰਦਾ ਹੈ ਅਤੇ ਨਾ ਕਿਸੇ ਹੋਰ ਲਿਆ ਜਾ ਸਕਦਾ ਹੈ ਇਸ ਦੀ ਕਮੀ ਸਿਰਫ ਮਨੁੱਖ ਦੇ ਖੂਣ ਤੋ ਹੀ ਕੀਤੀ ਜਾਂ ਸਕਦੀ ਹੈ। ਇਸ ਤਰਾਂ ਦੇ ਕੈਪਾਂ ਵਿਚ ਖੂਨ ਦਾਨ ਕਰਨ ਦੇ ਨਾਲ ਸਾਡੇ ਸਰੀਰ ਦੇ ਜਰੂਰੀ ਟੈਸਟ ਮੁਫਤ ਹੋ ਜਾਂਦੇ ਹਨ ਜਿਸ ਦਾ ਇਹ ਫਾਇਦਾ ਹੁੰਦਾ ਹੈ ਕਿ ਅਗਰ ਸਾਡੇ ਸਰੀਰ ਵਿਚ ਕਿਸੇ ਵੀ ਤਰਾਂ ਦੀ ਕੋਈ ਬਿਮਾਰੀ ਦੀ ਸ਼ੁਰਆਤ ਹੁੰਦੀ ਹੈ ਜਾਂ ਹੋਣ ਵਾਲੀ ਹੋਵੇ ਤਾਂ ਇਹਨਾਂ ਟੈਸਟਾਂ ਦੇ ਰਾਹੀ ਸਮੇ ਸਿਰ ਪਤਾ ਲੱਗ ਜਾਂਦਾ ਹੈ, ਜਿਸ ਦਾ ਸਮੇ ਰਹਿੰਦੇ ਅਸੀ ਆਪਣਾ ਇਲਾਜ ਕਰਵਾ ਸਕਦੇ ਹਾਂ।

ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਇਹ ਕੈਂਪ ਲਗਾਏ ਜਾਂਦੇ ਰਹਿੰਦੇ ਹਨ ਅਤੇ ਸਮੂਹ ਜ਼ਿਲ੍ਹਾ ਨਿਵਾਸੀਆ ਨੂੰ ਅਪੀਲ ਕੀਤੀ ਗਈ ਕਿ ਉਹ ਸਵੈ ਇਛੱਕ ਖੂਨ ਦਾਨ ਕੈਪ ਲਗਾਉਣ ਵਿਚ ਰੈਡ ਕਰਾਸ ਸੋਸਾਇਟੀ ਦਾ ਸਹਿਯੋਗ ਕਰਨ ਲਈ ਅਗਾਂਹ ਆਉਣ ਤਾਂ ਜੋ ਜਦੋ ਵੀ ਕਿਸੇ ਵਿਅਕਤੀ ਨੂੰ ਖੂਣ ਦੀ ਜਰੂਰਤ ਪੈਦੀ ਹੈ ਤਾਂ ਬਿਨਾਂ ਕਿਸੇ ਦੇਰੀ ਤੋ ਉਹਨਾਂ ਦੀ ਮਦਦ ਕੀਤੀ ਜਾ ਸਕੇ ਇਸ ਸਵੈ ਇੱਛਕ ਖੂਨ ਦਾਨ ਕੈਪ ਵਿਚ ਸੰਦੀਪ ਸਿੰਘ ਬੋਪਾਰਾਏ ਅਤੇ ਆਸੂ ਕੁਮਾਰ, ਪਿੰਡ ਬੱਬੇਹਾਲੀ ਅਤੇ ਰੈਡ ਕਰਾਸ ਸੋਸਾਇਟੀ ਦਾ ਸਮੂਹ ਸਟਾਫ ਹਾਜਰ ਸੀ। ਇਸ ਕੈਂਪ ਵਿਚ 25 ਵਿਅਕਤੀਆ ਵਲੋ ਆਪਣਾ ਸਵੈ ਇਛੱਕ ਖੂਨ ਦਾਨ ਕੀਤਾ ਗਿਆ।

Share This Article
Leave a comment

Leave a Reply

Your email address will not be published. Required fields are marked *