ਇੱਕ ਵਾਰ ਫਿਰ ਤੁਹਾਨੂੰ ਹਸਾਉਣ ਆ ਰਹੇ ਨੇ ਗੁਰਚੇਤ ਚਿੱਤਰਕਾਰ, ਨਵੀਂ ਪੰਜਾਬੀ ਫਿਲਮ ਦਾ ਕੀਤਾ ਐਲਾਨ

Jiya Nagpal
2 Min Read

ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਫਿਲਮਾਂ ਦੀ ਦੁਨੀਆਂ ਵਿੱਚ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਗੁਰਚੇਤ ਚਿੱਤਰਕਾਰ, ਜੋ ਅਪਣੀ ਇੱਕ ਹੋਰ ਨਵੀਂ ਕਾਮੇਡੀ ਫਿਲਮ ‘ਛੱੜੇ ਭਗਤ’ ਲੈ ਕੇ ਸਾਹਮਣੇ ਆਉਣ ਜਾ ਰਹੇ ਹਨ, ਜੋ ਜਲਦ ਹੀ ਸੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਹੀ ਹੈ।

‘ਗੁਰਚੇਤ ਚਿੱਤਰਕਾਰ’ ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਹੈ ਉਕਤ ਮੰਨੋਰੰਜਕ ਫਿਲਮ, ਜਿਸ ਦਾ ਨਿਰਦੇਸ਼ਨ ਬਿਕਰਮ ਗਿੱਲ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਕਈ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਨ ਸਫ਼ਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।

ਪਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਅਤੇ ਦਰਸ਼ਕਾਂ ਦੀ ਉਤਸੁਕਤਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਉਕਤ ਹਾਸਰਸ ਫਿਲਮ, ਜਿਸ ਨੂੰ ਲੈ ਕੇ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ ਹਾਸਿਆਂ ਦਾ ਬਹੁਤ ਵੱਡਾ ਕੀਮਤੀ ਖਜ਼ਾਨਾ ਸਾਬਿਤ ਹੋਵੇਗੀ ਇਹ ਫਿਲਮ। ਜਿਸ ਦੀ ਕਹਾਣੀ ਇਕ ਪਿੰਡ ਉੱਪਰ ਅਧਾਰਿਤ ਹੈ, ਜੋ ਹਾਸੇ ਵੰਡਦੇ ਸੱਚੇ-ਸੁੱਚੇ ਲੋਕ ਹਨ ਅਤੇ ਭਲਿਆਂ ਵੇਲੇ ਵਾਂਗ ਇੱਕ ਦੂਜੇ ਦੇ ਕੰਮ ਆਉਂਦੇ ਹਨ।

ਉਨਾਂ ਦੱਸਿਆ ਕਿ ਇਹ ਇੱਕ ਐਸੀ ਕਹਾਣੀ ਜੋ ਸੋਚਣ ਵਾਸਤੇ ਤੇ ਸਮਝਣ ਵਾਸਤੇ ਮਜ਼ਬੂਰ ਕਰ ਦੇਵੇਗੀ ਕਿ ਹਾਲੇ ਵੀ ਐਦਾਂ ਦੀ ਭਾਈਚਾਰਕ ਸਾਂਝ ਹੋ ਸਕਦੀ। ਏਨਾਂ ਹੀ ਨਹੀਂ ਨਵੀਂ ਪੀੜੀ ਲਈ ਇਹ ਬਹੁਤ ਵੱਡਾ ਸੰਦੇਸ਼ ਵੀ ਦੇਵੇਗੀ।

ਠੇਠ ਮਲਵਈ ਰੰਗਾਂ ਵਿੱਚ ਰੰਗੀ ਅਤੇ ਪੁਰਾਣੇ ਮਾਹੌਲ ਅਧੀਨ ਫਿਲਮਾਈ ਗਈ ਇਹ ਫਿਲਮ 21 ਅਗਸਤ ਸ਼ੁੱਕਰਵਾਰ ਨੂੰ ਯੂ-ਟਿਊਬ ਚੈਨਲ ਉਤੇ ਜਾਰੀ ਕੀਤੀ ਜਾਵੇਗੀ। ਹਾਲ ਹੀ ਵਿੱਚ ਅਪਣੀਆਂ ਕਈ ਸ਼ਾਨਦਾਰ ਫਿਲਮਾਂ ਨੂੰ ਲੈ ਕੇ ਵੀ ਸੁਰਖ਼ੀਆਂ ਵਿੱਚ ਬਣੇ ਰਹੇ ਹਨ ਗੁਰਚੇਤ ਚਿੱਤਰਕਾਰ ਅਤੇ ਨਿਰਦੇਸ਼ਕ ਬਿਕਰਮ ਗਿੱਲ, ਜਿੰਨਾਂ ਵੱਲੋਂ ਇਕੱਠਿਆਂ ਵਜ਼ੂਦ ਵਿੱਚ ਲਿਆਂਦੀਆਂ ਫਿਲਮਾਂ ਵਿੱਚ ‘ਕੁੱਤ ਕਲੇਸ਼’, ‘ਜੱਟਾ ਦਾ ਮੁੰਡਾ ਗਾਉਣ ਲੱਗਿਆ’, ‘ਕੁੜੀਆਂ ਚਿੜੀਆਂ’ ਅਤੇ ‘ਬਾਬਾ ਨਜ਼ਾਰੇ ਲੈਂਦਾ ਹੈ’ ਆਦਿ ਸ਼ੁਮਾਰ ਰਹੀਆਂ ਹਨ, ਜਿੰਨਾਂ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਸਰਾਹਿਆ ਗਿਆ।

Share This Article
Leave a comment

Leave a Reply

Your email address will not be published. Required fields are marked *