‘ਜੇਨ-ਐੱਚ ਯੁਵਾ ਉੱਦਮੀ ਚੌਪਾਲ’ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤੇ ਨੌਜਵਾਨਾਂ ਦੇ ਸਵਾਲਾਂ ਦੇ ਬੇਬਾਕ ਜਵਾਬ

Jiya Nagpal
14 Min Read

ਚੰਡੀਗੜ੍ਹ, 21 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਗੁਰੂਗ੍ਰਾਮ ਯੂਨੀਵਰਸਿਟੀ ਵਿੱਚ ਜੇਨ-ਐੱਚ ਯੁਵਾ ਉੱਦਮੀ ਚੌਪਾਲ’ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਨੌਜਵਾਨਾਂ ਨਾਲ ਬੇਬਾਕ ਅਤੇ ਆਪਣੀ ਗੱਲਬਾਤ ਕੀਤੀ। ਯੁਵਾ ਉੱਦਮੀਆਂ ਨੇ ਮੁੱਖ ਮੰਤਰੀ ਤੋਂ ਰਾਜਨੀਤੀ ਵਿੱਚ ਬਿਨਾਂ ਵਿਰਸੇ ਦੇ ਅੱਗੇ ਵਧਣਅਸਫਲਤਾ ਤੋਂ ਉੱਭਰਨਤਕਨੀਕਖੇਡਾਂਰੁਜ਼ਗਾਰਨਸ਼ੇ ਦੀ ਚੁਣੌਤੀਸਟਾਰਟਅੱਪਸਰਕਾਰੀ ਕੰਮਕਾਜ ਦੀ ਗਤੀ ਅਤੇ ਪਰਿਵਾਰ ਵਰਗੇ ਸਿੱਧੇ-ਸਵਾਲ ਪੁੱਛੇ।

ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਜੇਨ-ਜ਼ੈੱਡ ਨੂੰ ਜੇਨ-ਐੱਚ (ਹਰਿਆਣਾ) ਕਹਿ ਰਹੇ ਹੋ ਅਤੇ ਮੈਂ ਇਸ ਨੂੰ ਜੇਨ-ਐੱਚ.ਬੀ. (ਹਰਿਆਣਾ-ਭਾਰਤ) ਕਹਾਂਗਾਯਾਨੀ ਕਿ ਜੇਨ-ਐੱਚ.ਬੀ. ਭਾਰਤ ਦੀ ਹਾਰਟਬੀਟ ਹਨ। ਇਸ ਪ੍ਰੋਗਰਾਮ ਨੂੰ 4000 ਤੋਂ ਵੱਧ ਸੰਸਥਾਵਾਂ ਵਿੱਚ ਲਾਈਵ ਦੇਖਿਆ ਗਿਆ। ਮੁੱਖ ਮੰਤਰੀ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਤਰਾ ਵਿੱਚ ਕੋਈ ਲਿਫ਼ਟ ਨਹੀਂ ਸੀਸਿਰਫ਼ ਪੌੜੀਆਂ ਸਨ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਅਸਫਲਤਾ ਨੂੰ ਆਪਣੀ ਪਛਾਣ ਨਾ ਬਣਨ ਦਿਓਕੰਮ ਨੂੰ ਆਪਣੀ ਪਛਾਣ ਬਣਾਓ ਅਤੇ ਤੇਜ਼ ਸਫਲਤਾ ਦੀ ਬਜਾਏ ਨਿਰੰਤਰਤਾਭਰੋਸੇਯੋਗਤਾ ਅਤੇ ਧੀਰਜ ਨੂੰ ਆਪਣੀ ਪੂੰਜੀ ਬਣਾਓ।

ਸਵਾਲ: ਤੁਹਾਡੇ ਪਿੱਛੇ ਕੋਈ ਨਹੀਂ ਸੀਫਿਰ ਰਾਜਨੀਤੀ ਵਿੱਚ ਇੱਥੇ ਤੱਕ ਕਿਵੇਂ ਪਹੁੰਚੇ?

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਵਿੱਚ ਕੋਈ ਲਿਫ਼ਟ ਨਹੀਂ ਸੀਸਿਰਫ਼ ਪੌੜੀਆਂ ਸਨ ਅਤੇ ਕਈ ਵਾਰ ਅਗਲੀ ਪੌੜੀ ਦਿਖਾਈ ਵੀ ਨਹੀਂ ਦਿੰਦੀ ਸੀ। ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਚੋਣ ਖੁਦ ਲੜਨ ਦੀ ਨਹੀਂ ਸਗੋਂ ਕਿਸੇ ਹੋਰ ਨੂੰ ਲੜਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਸ ਚੋਣ ਵਿੱਚ ਉਨ੍ਹਾਂ ਨੇ ਰਾਤ ਨੂੰ 2-2 ਵਜੇ ਤੱਕ ਮਿਹਨਤ ਕੀਤੀ। ਫਿਰ 2009 ਵਿੱਚ ਜਦੋਂ ਉਨ੍ਹਾਂ ਨੂੰ ਚੋਣ ਲੜਨ ਲਈ ਕਿਹਾ ਗਿਆ ਤਾਂ ਉਸ ਸਮੇਂ ਉਨ੍ਹਾਂ ਕੋਲ ਪੈਸੇ ਨਹੀਂ ਸਨਪਰ ਲੋਕਾਂ ਨੇ ਉਨ੍ਹਾਂ ਨੂੰ ਚੋਣ ਲੜਵਾਈ। 2009 ਦੀ ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੇ ਇਹ ਤੈਅ ਕੀਤਾ ਕਿ ਹਾਰ ਨੂੰ ਆਪਣਾ ਪਰਿਚੈ ਨਹੀਂ ਬਣਨ ਦੇਣਗੇਸਗੋਂ ਉਸ ਤੋਂ ਸਿੱਖਣਗੇ। ਅਗਲੇ ਹੀ ਦਿਨ ਉਹ ਫਿਰ ਲੋਕਾਂ ਦੇ ਵਿੱਚ ਪਹੁੰਚ ਗਏ। ਨਾ ਕੋਈ ਅਹੁਦਾ ਸੀ ਅਤੇ ਨਾ ਅਗਲੀ ਟਿਕਟ ਦਾ ਭਰੋਸਾਪਰ ਕੰਮ ਕਰਨ ਦਾ ਫੈਸਲਾ ਸੀ। ਇਸੇ ਭਾਵਨਾ ਦੇ ਚਲਦਿਆਂ ਉਨ੍ਹਾਂ ਨੇ 2014 ਦੀ ਚੋਣ ਵੱਡੇ ਫਰਕ ਨਾਲ ਜਿੱਤੀ।

ਉਨ੍ਹਾਂ ਦੱਸਿਆ ਕਿ 1996 ਵਿੱਚ ਸ਼੍ਰੀ ਨਰਿੰਦਰ ਮੋਦੀ ਹਰਿਆਣਾ ਵਿੱਚ ਭਾਜਪਾ ਇੰਚਾਰਜ ਸਨ ਤਦ ਉਨ੍ਹਾਂ ਨੇ ਪੰਚਕੂਲਾ ਦਫ਼ਤਰ ਵਿੱਚ ਕੰਪਿਊਟਰ ਭਿਜਵਾਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ 1996 ਵਿੱਚ ਪਾਰਟੀ ਦਫ਼ਤਰ ਵਿੱਚ ਕੰਪਿਊਟਰ ਚਲਾਉਂਦੇ ਸਮੇਂ ਉਨ੍ਹਾਂ ਨੇ ਇਹ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਮੁੱਖ ਮੰਤਰੀ ਬਣਨਗੇ। ਨਵੀਂ ਤਕਨੀਕ ਨੂੰ ਸਿੱਖਣ ਦਾ ਲਾਭ ਨੌਜਵਾਨਾਂ ਨੂੰ ਜ਼ਰੂਰ ਮਿਲਦਾ ਹੈ। ਉਨ੍ਹਾਂ ਦੱਸਿਆ ਕਿ 2014 ਤੋਂ ਪਹਿਲਾਂ ਅਜਿਹਾ ਦੌਰ ਸੀ ਤਾਂ ਉਸਦੀ ਇੱਛਾ ਨੂੰ ਮਾਰ ਦਿੱਤਾ ਜਾਂਦਾ। ਅੱਜ ਜੋ ਨੌਜਵਾਨ ਹਨ ਉਹ ਉਸ ਸਮੇਂ 8-10 ਸਾਲ ਦਾ ਬੱਚਾ ਸੀਇਸ ਲਈ ਉਸ ਨੇ ਉਸ ਦੌਰ ਦੇ ਹਾਲਾਤ ਦੀ ਜਾਣਕਾਰੀ ਨਹੀਂ ਹੈਪ੍ਰੰਤੂ ਅਸੀਂ ਪੁਰਾਣਾ ਦੌਰ ਵੀ ਦੇਖਿਆ ਹੈ ਅਤੇ ਅੱਜ ਦਾ ਦੌਰ ਵੀ ਦੇਖ ਰਹੇ ਹਾਂ ਜਿਸ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ।

ਸਵਾਲ: 2009 ਦੀ ਚੋਣੀ ਹਾਰ ਤੋਂ ਤੁਸੀਂ ਕੀ ਸਿੱਖਿਆ?

ਮੁੱਖ ਮੰਤਰੀ ਨੇ ਕਿਹਾ ਕਿ ਜਿਸ ਦਿਨ ਚੋਣ ਹਾਰੇ ਉਸੇ ਦਿਨ ਦੁੱਗਣੇ ਜੋਸ਼ ਨਾਲ ਫਿਰ ਤੋਂ ਖੜ੍ਹੇ ਹੋ ਗਏ ਸਨ। ਮੇਰੇ ਲਈ ਪਦ ਦੀ ਅਹਿਮੀਅਤ ਨਹੀਂ ਰਹੀ ਸਗੋਂ ਰਾਸ਼ਟਰ ਪ੍ਰਥਮ ਦੀ ਭਾਵਨਾ ਸਰਵਉੱਚ ਰਹੀ ਹੈ। ਉਸ ਸਮੇਂ ਜਦੋਂ ਅਸੀਂ ਇੰਟਰਨੈੱਟ ਤੇ ਸਰਚ ਕਰਦੇ ਸੀ ਤਾਂ ਗੂਗਲ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਨੂੰ ਟਾਪ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿੱਚ ਦਿਖਾਉਂਦਾ ਸੀਇਹ ਦੇਖ ਕੇ ਸਾਨੂੰ ਬਹੁਤ ਦੁੱਖ ਹੁੰਦਾ ਸੀ। ਪਰ ਇਹ ਮੋਦੀ ਜੀ ਦੀ ਅਗਵਾਈ ਦਾ ਕਮਾਲ ਹੈ ਕਿ ਅੱਜ ਦੁਨੀਆ ਦਾ ਹਰ ਦੇਸ਼ ਭਾਰਤਵਾਸੀਆਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਦਾ ਹੈ। ਮੇਰੇ ਮਨ ਵਿੱਚ ਲੋਕਾਂ ਦੀ ਮਦਦ ਕਰਨ ਦੀ ਜੋ ਭਾਵਨਾ ਰਹੀ ਉਸ ਨੂੰ ਚਲਦੇ 2014 ਵਿੱਚ ਲੋਕਾਂ ਨੇ ਮੈਨੂੰ ਜੇਤੂ ਬਣਾਇਆ ਅਤੇ ਪਾਰਟੀ ਨੇ ਮੈਨੂੰ ਮੁੱਖ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਦਿੱਤੇ। ਉਸ ਤੋਂ ਬਾਅਦ ਮੈਨੂੰ ਸਾਂਸਦਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਬਣਨ ਦਾ ਜੋ ਮੌਕਾ ਮਿਲਿਆ ਉਹ ਲੋਕਾਂ ਦਾ ਪ੍ਰੇਮ ਉਨ੍ਹਾਂ ਪ੍ਰਤੀ ਮੇਰੀ ਜ਼ਿੰਮੇਵਾਰੀ ਦੀ ਭਾਵਨਾ ਦੇ ਨਾਲ ਨਾਲ ਪਾਰਟੀ ਵਿਚ ਮਿਲੇ ਮੌਕੇ ਦਾ ਨਤੀਜਾ ਹੈ।

ਸਵਾਲ: ਮੁੱਖ ਮੰਤਰੀ ਵਜੋਂ ਜਿਹੜੇ ਫੈਸਲੇ ਤੁਸੀਂ ਲੈਂਦੇ ਹੋਉਨ੍ਹਾਂ ਦਾ ਲੋਕਾਂ ਨੂੰ ਕਿਸ ਤਰ੍ਹਾਂ ਫਾਇਦਾ ਮਿਲਦਾ ਹੈ?

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਬਣਨ ਤੋਂ ਪਹਿਲਾਂ ਵੱਖ-ਵੱਖ ਕਿਸਮ ਦੀਆਂ ਯੋਜਨਾਵਾਂ ਦਾ ਪੈਸਾ ਲੋਕਾਂ ਦੇ ਹੱਥਾਂ ਵਿੱਚ ਦਿੱਤਾ ਜਾਂਦਾ ਸੀ ਜਿਸਦੀ ਵੰਡ ਵਿੱਚ ਗੜਬੜੀਆਂ ਹੁੰਦੀਆਂ ਸਨ। ਜਦੋਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਇਸ ਗੜਬੜੀ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਤਕਨੀਕ ਦਾ ਸਹਾਰਾ ਲਿਆ ਗਿਆ। ਮੋਦੀ ਜੀ ਵੱਲੋਂ ਹਰ ਵਿਅਕਤੀ ਦਾ ਬੈਂਕ ਖਾਤਾ ਖੁਲਵਾਇਆ ਗਿਆ ਅਤੇ ਅਸੀਂ ਯੋਜਨਾਵਾਂ ਦਾ ਪੈਸਾ ਲੋਕਾਂ ਦੇ ਖਾਤਿਆਂ ਵਿੱਚ ਭਿਜਵਾਉਣਾ ਸ਼ੁਰੂ ਕੀਤਾ। ਅੱਜ ਹਰ ਵਿਅਕਤੀ ਨਵੀਂ ਵਿਵਸਥਾ ਤੋਂ ਖੁਸ਼ ਹੈਕਿਉਂਕਿ ਹੁਣ ਵਿਚਕਾਰ ਹੋਣ ਵਾਲੀਆਂ ਗੜਬੜੀਆਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ।

ਪ੍ਰਸ਼ਨ: ਮੁੱਖ ਮੰਤਰੀ ਆਪਣਾ ਸਮਾਂ ਕਿਵੇਂ ਮੈਨੈਜ ਕਰਦੇ ਹਨਪਿਛਲੀ ਰਾਤ ਕਿੰਨੀ ਨੀਂਦ ਲਈ?

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਕੋਈ ਵੀ ਦਿਨ ਪੂਰੀ ਤਰ੍ਹਾਂ ਛੁੱਟੀ ਦਾ ਨਹੀਂ ਹੁੰਦਾ। ਉਨ੍ਹਾਂ ਦਾ ਆਮ ਦਿਨ ਸਵੇਰੇ ਜਲਦੀ ਸ਼ੁਰੂ ਹੁੰਦਾ ਹੈ। ਕੱਲ੍ਹ ਰਾਤ ਉਨ੍ਹਾਂ ਦੀ ਆਖਰੀ ਬੈਠਕ ਰਾਤ 1 ਵਜੇ ਖਤਮ ਹੋਈ ਸੀ ਅਤੇ ਉਸ ਸਮੇਂ ਵੀ ਉਹ ਇਹ ਸੋਚ ਕੇ ਜਲਦੀ ਸੌਂ ਗਏ ਸਨ ਕਿ ਅੱਜ ਸਵੇਰੇ ਤੋਂ ਹੀ ਗੁਰੂਗ੍ਰਾਮ ਵਿੱਚ ਪ੍ਰੋਗਰਾਮ ਸ਼ੁਰੂ ਹੋਣੇ ਸਨ। ਪਹਿਲਾਂ ਜਨਪਰਿਵਾਦ ਕਮੇਟੀ ਦੀ ਮੀਟਿੰਗ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਸਨ ਅਤੇ ਉਸ ਤੋਂ ਬਾਅਦ ਤੁਹਾਡੇ ਪ੍ਰੋਗਰਾਮ ਵਿੱਚ ਪਹੁੰਚਣਾ ਸੀ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਲਈ ਜੀਵਨ ਵਿੱਚ ਸਮੇਂ ਦਾ ਪ੍ਰਬੰਧਨ ਕਰਨਾ ਬਹੁਤ ਜ਼ਰੂਰੀ ਹੈ।

ਪ੍ਰਸ਼ਨ: ਅੱਜ ਦੇ 22 ਸਾਲ ਦੇ ਨੌਜਵਾਨ ਕੋਲ ਅਜਿਹਾ ਕੀ ਹੈਜੋ ਤੁਹਾਡੇ ਕੋਲ ਨਹੀਂ ਸੀ?

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਨੌਜਵਾਨ ਕੋਲ ਇੱਕ ਕਲਿੱਕ ਤੇ ਦੁਨੀਆ ਦੀ ਜਾਣਕਾਰੀ ਉਪਲਬਧ ਹੈ। ਉਨ੍ਹਾਂ ਦੇ ਸਮੇਂ ਵਿੱਚ ਕਿਸੇ ਵਿਸ਼ੇ ਨੂੰ ਸਮਝਣ ਲਈ ਸਹੀ ਵਿਅਕਤੀਕਿਤਾਬ ਜਾਂ ਸੰਸਥਾ ਤੱਕ ਪਹੁੰਚ ਬਣਾਉਣੀ ਪੈਂਦੀ ਸੀ। ਅੱਜ ਛੋਟੇ ਸ਼ਹਿਰ ਦਾ ਨੌਜਵਾਨ ਵੀ ਨਿਵੇਸ਼ਕਮੈਂਟਰਗਾਹਕ ਅਤੇ ਗਲੋਬਲ ਬਾਜ਼ਾਰ ਤੱਕ ਪਹੁੰਚ ਬਣਾ ਸਕਦਾ ਹੈ। ਕਲਾਉਡਡਿਜੀਟਲ ਭੁਗਤਾਨਸੋਸ਼ਲ ਮੀਡੀਆ ਅਤੇ ਏ.ਆਈ.) ਨੇ ਵਿਚਾਰ ਤੋਂ ਅਮਲ ਵਿੱਚ ਲਿਆਉਣ ਦੇ ਵਿਚਕਾਰ ਦੀ ਦੂਰੀ ਬਹੁਤ ਘੱਟ ਕਰ ਦਿੱਤੀ ਹੈ। ਅੱਜ ਨੌਜਵਾਨਾਂ ਕੋਲ ਕੰਮ ਕਰਨ ਲਈ ਸਿਸਟਮ ਹੈ।

ਦੂਜੇ ਪਾਸੇਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਮੇਂ ਦੀ ਇੱਕ ਵੱਡੀ ਪੂੰਜੀ ਧੀਰਜ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਜ ਦਾ ਪੂਰਾ ਵਾਤਾਵਰਣ ਨੌਜਵਾਨਾਂ ਨੂੰ ਜਲਦੀ ਕਰਨ ਲਈ ਪ੍ਰੇਰਿਤ ਕਰਦਾ ਹੈ। ਕੁਝ ਸਕਿੰਟਾਂ ਵਿੱਚ ਵੀਡੀਓ ਬਦਲ ਜਾਂਦੀ ਹੈਤੁਰੰਤ ਜਵਾਬ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਹਰ ਕੋਈ ਰਾਤੋ-ਰਾਤ ਸਫਲਤਾ ਚਾਹੁੰਦਾ ਹੈ। ਸੋਸ਼ਲ ਮੀਡੀਆ ਤੇ ਲੋਕ ਆਪਣੀ ਪ੍ਰਾਪਤੀ ਦਾ ਸਭ ਤੋਂ ਚਮਕਦਾਰ ਹਿੱਸਾ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਸੋਨੀਪਤ ਵਿੱਚ ਵਿਸ਼ਾਲ ਆਈ.ਐੱਮ.ਟੀ. (IMT) ਤਿਆਰ ਕਰਵਾਈ ਜਾ ਰਹੀ ਹੈਇਸ ਤੋਂ ਇਲਾਵਾ ਨੌਜਵਾਨਾਂ ਲਈ 10 ਨਵੀਆਂ ਆਈ.ਐੱਮ.ਟੀ. ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।

ਪ੍ਰਸ਼ਨ: ਜੇਕਰ ਨੌਜਵਾਨ ਸਰਕਾਰੀ ਨੌਕਰੀ ਦੀ ਬਜਾਏ ਕੁਝ ਹੋਰ ਬਣਨਾ ਚਾਹੁੰਦਾ ਹੈ ਅਤੇ ਪਰਿਵਾਰ ਵਿਰੋਧ ਵਿੱਚ ਹੈ ਤਾਂ ਤੁਸੀਂ ਕਿਸ ਦੀ ਤਰਫ਼ ਹੋ?

ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਕਿ ਉਹ ਉਸ ਨੌਜਵਾਨ ਦੀ ਤਰਫ਼ ਹਨ। ਉਨ੍ਹਾਂ ਕਿਹਾ ਕਿ ਹਰ ਪੀੜ੍ਹੀ ਨੂੰ ਆਪਣਾ ਰਸਤਾ ਚੁਣਨ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਮੈਡੀਕਲ ਖੇਤਰ ਵਿੱਚ ਜਾਣ ਦੀ ਸਲਾਹ ਦਿੱਤੀਪਰ ਬੇਟੇ ਨੇ ਵਕੀਲ ਬਣਨ ਦੀ ਇੱਛਾ ਜਤਾਈ। ਅੱਜ ਉਹ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਬੇਟੀ ਵੀ ਆਪਣੀ ਮਰਜ਼ੀ ਦੇ ਖੇਤਰ ਵਿੱਚ ਜਾਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਨਵੀਂ ਤਕਨੀਕ ਦੇ ਚਲਦਿਆਂ ਬੱਚਿਆਂ ਕੋਲ ਆਪਣਾ ਵਿਜ਼ਨ ਹੈ। ਮਾਤਾ-ਪਿਤਾ ਨੂੰ ਆਪਣੀ ਮਰਜ਼ੀ ਉਨ੍ਹਾਂ ਤੇ ਥੋਪਣ ਦੀ ਬਜਾਏ ਉਨ੍ਹਾਂ ਨਾਲ ਬੈਠ ਕੇ ਉਨ੍ਹਾਂ ਦੀ ਗੱਲ ਸੁਣਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਨੌਜਵਾਨ ਅੱਜ ਆਪਣੀ ਮਰਜ਼ੀ ਦਾ ਖੇਤਰ ਚੁਣ ਰਹੇ ਹਨਇਸੇ ਦਾ ਨਤੀਜਾ ਹੈ ਕਿ ਜਿੱਥੇ 2014 ਤੋਂ ਪਹਿਲਾਂ ਹਰਿਆਣਾ ਵਿੱਚ ਸਟਾਰਟਅੱਪ ਦੀ ਗਿਣਤੀ ਨਾਮਮਾਤਰ ਹੁੰਦੀ ਸੀ ਉੱਥੇ ਹੀ ਅੱਜ 12 ਸਾਲਾਂ ਵਿੱਚ ਹਰਿਆਣਾ ਵਿੱਚ 12,500 ਸਟਾਰਟਅੱਪ ਹਨ ਅਤੇ 17 ਯੂਨੀਕੋਰਨ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨੌਕਰੀ ਖੋਜਣ ਵਾਲੇ ਨਹੀਂ ਸਗੋਂ ਦੇਣ ਵਾਲੇ ਬਣਨ। ਇਸ ਲਈ ਸਰਕਾਰ ਨੇ ਪ੍ਰਦੇਸ਼ ਦੇ ਨੌਜਵਾਨਾਂ ਲਈ ਸਟਾਰਟਅੱਪ ਨੀਤੀ ਬਣਾਈ ਹੈ। ਖੋਜ ਕਰਨ ਵਾਲੇ ਨੌਜਵਾਨਾਂ ਲਈ ਯੂਨੀਵਰਸਿਟੀਆਂ ਨੂੰ 20-20 ਕਰੋੜ ਰੁਪਏ ਦਾ ਫੰਡ ਦਿੱਤਾ ਹੈ ਅਤੇ ਇਨਕਿਊਬੇਸ਼ਨ ਸੈਂਟਰ ਵੀ ਖੋਲੇ ਗਏ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਲਾਗੂ ਕੀਤੀ ਗਈ ਮੁਦਰਾ ਯੋਜਨਾ ਤੇ ਹੋਰ ਯੋਜਨਾਵਾਂ ਤਹਿਤ ਨੌਜਵਾਨਾਂ ਨੂੰ ਆਸਾਨ ਕਰਜ਼ਾ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ।

ਪ੍ਰਸ਼ਨ: ਹਰਿਆਣਾ ਦੇ ਕਿਸੇ ਪਿੰਡ ਦੀ 19 ਸਾਲ ਦੀ ਕੁੜੀ ਕੋਲ ਆਈਡੀਆ ਤਾਂ ਹੈ ਪਰ ਪੈਸੇ ਨਹੀਂ ਹਨ ਅਤੇ ਘਰਵਾਲੇ ਵੀ ਉਸ ਤੇ ਯਕੀਨ ਨਹੀਂ ਕਰਦੇ ਹਨ ਤਾਂ ਉਸ ਕੁੜੀ ਲਈ ਸਰਕਾਰ ਕੀ ਕਰ ਰਹੀ ਹੈ?

ਇਸ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਪ੍ਰਤਿਭਾਸ਼ਾਲੀ ਬੱਚਿਆਂ ਤੇ ਸਰਕਾਰ ਨੂੰ ਯਕੀਨ ਹੈ। ਅਜਿਹੇ ਬੱਚਿਆਂ ਆਈਡੀਆਜ਼ ਨੂੰ ਮੂਰਤ ਰੂਪ ਦੇਣ ਲਈ ਕੇਂਦਰ ਅਤੇ ਪ੍ਰਦੇਸ਼ ਸਰਕਾਰ ਅਨੇਕਾਂ ਪ੍ਰਕਾਰ ਨਾਲ ਮਦਦ ਕਰ ਰਹੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵਨ ਡਿਸਟ੍ਰਿਕਟ-ਵਨ ਪ੍ਰੋਡਕਟ’ ਯੋਜਨਾ ਸ਼ੁਰੂ ਕੀਤੀ ਤਾਂ ਹਰਿਆਣਾ ਨੇ ਵਨ ਬਲਾਕ-ਵਨ ਪ੍ਰੋਡਕਟ’ ਸ਼ੁਰੂ ਕੀਤਾ। ਸਰਕਾਰ ਨੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਲਈ ਇਨਕਿਊਬੇਸ਼ਨ ਸੈਂਟਰ ਖੋਲੇ ਹਨ ਜਿੱਥੇ ਉਨ੍ਹਾਂ ਦੇ ਵਿਚਾਰਾਂ ਨੂੰ ਤਰਾਸ਼ਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਰਥਿਕ ਮਦਦ ਵੀ ਦਿੱਤੀ ਜਾਂਦੀ ਹੈ।

 

ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਸਰਕਾਰ ਨੇ ਗੁਰੂਗ੍ਰਾਮ ਵਿੱਚ ਹੀ ਉਦਯੋਗਪਤੀਆਂ ਅਤੇ ਸਟਾਰਟਅੱਪ ਦੀ ਸਾਂਝੀ ਮੀਟਿੰਗ ਕਰਵਾਈ ਸੀ ਤਾਂ ਜੋ ਨੌਜਵਾਨਾਂ ਦੇ ਆਈਡੀਆ ਨੂੰ ਸੱਚ ਬਣਾਉਣ ਵਿੱਚ ਉਦਯੋਗਪਤੀ ਵੀ ਉਨ੍ਹਾਂ ਨੂੰ ਪਲੇਟਫਾਰਮ ਦੇਣ। ਇਸੇ ਤਰ੍ਹਾਂ ਉਦਯੋਗਾਂ ਵੱਲੋਂ ਆਈ.ਟੀ.ਆਈ. (ITI) ਨੂੰ ਅਡੌਪਟ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਨੌਜਵਾਨਾਂ ਨੂੰ ਵਰਤਮਾਨ ਲੋੜਾਂ ਅਨੁਸਾਰ ਤਕਨੀਕੀ ਤੌਰ ਤੇ ਦੱਖ ਬਣਾਉਣ ਵਿੱਚ ਸਹਿਯੋਗ ਕਰ ਸਕਣ।

ਪ੍ਰਸ਼ਨ : ਪ੍ਰਦੇਸ਼ ਵਿੱਚ ਖੇਡਾਂ ਅਤੇ ਖਿਡਾਰੀਆਂ ਦੀ ਮਜ਼ਬੂਤੀ ਲਈ ਕੀ ਕੀਤਾ ਜਾ ਰਿਹਾ ਹੈ?

ਮੁੱਖ ਮੰਤਰੀ ਨੇ ਕਿਹਾ ਕਿ ਤਗਮਾ ਪੋਡੀਅਮ ਤੇ ਦਿਖਾਈ ਦਿੰਦਾ ਹੈਪਰ ਉਸਦੀ ਤਿਆਰੀ ਸਾਲਾਂ ਪਹਿਲਾਂ ਕਿਸੇ ਪਿੰਡ ਦੇ ਅਖਾੜੇਸਕੂਲ ਦੇ ਮੈਦਾਨ ਜਾਂ ਸਵੇਰ ਦੀ ਦੌੜ ਤੋਂ ਸ਼ੁਰੂ ਹੁੰਦੀ ਹੈ। ਹਰਿਆਣਾ ਦੀ ਖੇਡ ਸਫਲਤਾ ਖਿਡਾਰੀ ਦੇ ਨਾਲ ਪਰਿਵਾਰਕੋਚਪਿੰਡ ਅਤੇ ਸਰਕਾਰ ਦੀ ਭਾਈਵਾਲੀ ਨਾਲ ਬਣੇ ਪੂਰੇ ਤੰਤਰ ਦਾ ਨਤੀਜਾ ਹੈ।

ਉਨ੍ਹਾਂ ਦੱਸਿਆ ਕਿ ਪ੍ਰਤਿਭਾ ਨੂੰ ਜਲਦੀ ਪਛਾਣਨ ਲਈ ਸਕੂਲਾਂਖੇਡ ਨਰਸਰੀਆਂਅਖਾੜਿਆਂ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਰਾਹੀਂ ਬੱਚਿਆਂ ਨੂੰ ਮੈਦਾਨ ਤੱਕ ਲਿਆਂਦਾ ਜਾ ਰਿਹਾ ਹੈ। ਪ੍ਰਦੇਸ਼ ਵਿੱਚ ਹਜ਼ਾਰਾਂ ਖੇਡ ਨਰਸਰੀਆਂ ਖੋਲ੍ਹੀਆਂ ਗਈਆਂ ਹਨ। ਖੇਡ ਵਿਭਾਗ ਵਿੱਚ 550 ਨਵੇਂ ਅਹੁਦੇ ਬਣਾਏ ਗਏ ਹਨ। 8 ਤੋਂ 14 ਸਾਲ ਦੇ ਖਿਡਾਰੀਆਂ ਲਈ 1500 ਰੁਪਏ ਅਤੇ 15 ਤੋਂ 19 ਸਾਲ ਦੇ ਖਿਡਾਰੀਆਂ ਲਈ 2 ਹਜ਼ਾਰ ਰੁਪਏ ਮਾਸਿਕ ਵਜ਼ੀਫ਼ੇ ਦਾ ਪ੍ਰਬੰਧ ਹੈ। 25 ਰਿਹਾਇਸ਼ੀ ਖੇਡ ਅਕਾਦਮੀਆਂ ਵਿੱਚ ਖਿਡਾਰੀਆਂ ਨੂੰ 500 ਰੁਪਏ ਪ੍ਰਤੀ ਦਿਨ ਦੀ ਦਰ ਨਾਲ ਡਾਈਟ ਮਨੀ ਦਿੱਤੀ ਜਾ ਰਹੀ ਹੈ। ਪਿਛਲੇ 12 ਸਾਲਾਂ ਵਿੱਚ ਲਗਭਗ 18 ਹਜ਼ਾਰ ਤਗਮਾ ਜੇਤੂ ਖਿਡਾਰੀਆਂ ਨੂੰ 742 ਕਰੋੜ ਰੁਪਏ ਦੇ ਨਕਦ ਪੁਰਸਕਾਰ ਅਤੇ ਇਨਾਮ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਸਮੇਂ ਵਿੱਚ ਖਿਡਾਰੀਆਂ ਨੂੰ ਕਿਹਾ ਜਾਂਦਾ ਸੀ ਕਿ ਤਗਮਾ ਲਾਓ ਅਤੇ ਪਦ ਪਾਓ। ਪਰ ਇਹ ਕਿਵੇਂ ਹੋ ਸਕਦਾ ਹੈ ਕਿ ਖਿਡਾਰੀ ਬਿਨਾਂ ਸੁਵਿਧਾਵਾਂ ਦੇ ਤਗਮਾ ਲਾ ਸਕੇ। ਵਰਤਮਾਨ ਸਰਕਾਰ ਨੇ ਗ੍ਰਾਉਂਡ ਜ਼ੀਰੋ ਤੋਂ ਖਿਡਾਰੀਆਂ ਦੀ ਤਿਆਰੀ ਨੂੰ ਯਕੀਨੀ ਬਣਾਇਆ ਹੈ ਜਿਸ ਦੇ ਚਲਦਿਆਂ ਅੱਜ ਹਰਿਆਣਾ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੇ ਤਿਰੰਗੇ ਦਾ ਮਾਨ ਵਧਾ ਰਹੇ ਹਨ।

ਪ੍ਰਸ਼ਨ: ਅੱਜ ਤੁਸੀਂ ਆਪਣੇ ਸਾਹਮਣੇ ਕੀ ਚੁਣੌਤੀ ਮੰਨਦੇ ਹੋ?

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਵਾਸੀਆਂਖਾਸ ਕਰਕੇ ਨੌਜਵਾਨਾਂ ਨੂੰ ਚੰਗਾ ਮਾਹੌਲ ਅਤੇ ਸੁਰੱਖਿਆ ਦੇਣਾ ਸਰਕਾਰ ਦੀਆਂ ਪਹਿਲਾਂ ਵਿੱਚ ਸ਼ਾਮਲ ਹੈ। ਜੇਕਰ 2014 ਤੋਂ ਪਹਿਲਾਂ ਦਾ ਹਰਿਆਣਾ ਦੇਖੀਏ ਤਾਂ ਮਾਹੌਲ ਬਹੁਤ ਖਰਾਬ ਸੀ। ਨੌਕਰੀਆਂ ਪੈਸਿਆਂ ਅਤੇ ਸਿਫਾਰਸ਼ ਦੇ ਦਮ ਤੇ ਹੀ ਮਿਲਦੀਆਂ ਸਨ। ਅਨੇਕਾਂ ਨੌਜਵਾਨ ਮੈਨੂੰ ਮਿਲ ਕੇ ਦੱਸਦੇ ਹਨ ਕਿ ਭਾਜਪਾ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ 4-4 ਵਾਰ ਕੋਸ਼ਿਸ਼ ਦੇ ਬਾਵਜੂਦ ਨੌਕਰੀ ਨਹੀਂ ਮਿਲੀ। ਇਸ ਸਰਕਾਰ ਨੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਅਪਣਾਈ ਤਾਂ ਉਨ੍ਹਾਂ ਨੂੰ ਆਖਰੀ ਮੌਕੇ ਵਿੱਚ ਨੌਕਰੀ ਮਿਲ ਸਕੀ। ਇਸ ਨਾਲ ਪ੍ਰਦੇਸ਼ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਂ-ਬਾਪ ਦਾ ਸਰਕਾਰ ਵਿੱਚ ਵਿਸ਼ਵਾਸ ਵਧਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਨਸ਼ਾ ਹੀ ਕਰਨਾ ਹੈ ਤਾਂ ਆਪਣੇ ਟੀਚੇ ਨੂੰ ਪਾਉਣ ਦਾ ਨਸ਼ਾ ਕਰਨ।

ਜੇਨ-ਐੱਚ ਯੁਵਾ ਉੱਦਮੀ ਚੌਪਾਲ’ ਵਿੱਚ ਮੁੱਖ ਮੰਤਰੀ ਦਾ ਸੁਨੇਹਾ ਸਿਰਫ਼ ਸਟਾਰਟਅੱਪ ਜਾਂ ਰਾਜਨੀਤੀ ਤੱਕ ਸੀਮਤ ਨਹੀਂ ਰਿਹਾ। ਗੱਲਬਾਤ ਦਾ ਮੂਲ ਸੁਰ ਇਹ ਸੀ ਕਿ ਮੌਕਾ ਮਿਲਣ ਦੀ ਉਡੀਕ ਕਰਨ ਦੀ ਬਜਾਏ ਨੌਜਵਾਨ ਖ਼ੁਦ ਮੌਕੇ ਪੈਦਾ ਕਰਨਅਸਫਲਤਾ ਨੂੰ ਅੰਤ ਨਾ ਮੰਨਣਤਕਨੀਕ ਤੋਂ ਡਰਨ ਨਹੀਂਫੈਸਲੇ ਵਿੱਚ ਤੱਥਾਂ ਅਤੇ ਫੀਡਬੈਕ ਨੂੰ ਸਥਾਨ ਦੇਣਸਫਲਤਾ ਲਈ ਧੀਰਜ ਰੱਖਣ ਅਤੇ ਪਰਿਵਾਰਸਮਾਜ ਅਤੇ ਪ੍ਰਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਾ ਭੁੱਲਣ।

ਮੁੱਖ ਮੰਤਰੀ ਨੇ ਆਪਣੇ ਤਜ਼ਰਬਿਆਂ ਰਾਹੀਂ ਨੌਜਵਾਨਾਂ ਨੂੰ ਇਹ ਭਰੋਸਾ ਦਿੱਤਾ ਕਿ ਛੋਟਾ ਸ਼ਹਿਰਆਮ ਪਰਿਵਾਰ ਜਾਂ ਸੀਮਤ ਸ਼ੁਰੂਆਤੀ ਸਾਧਨ ਕਿਸੇ ਵਿਅਕਤੀ ਦੀ ਆਖਰੀ ਸੀਮਾ ਨਹੀਂ ਹਨ। ਭਰੋਸੇਯੋਗਤਾਨਿਰੰਤਰ ਮਿਹਨਤਸਿੱਖਣ ਦੀ ਸਮਰੱਥਾ ਅਤੇ ਔਖੇ ਸਮੇਂ ਵਿੱਚ ਵਾਪਸ ਖੜ੍ਹੇ ਹੋਣ ਦਾ ਹੌਸਲਾ ਹੀ ਲੰਬੇ ਸਫ਼ਰ ਦੀ ਅਸਲ ਪੂੰਜੀ ਹੈ। ਗੁਰੂਗ੍ਰਾਮ ਵਿੱਚ ਹੋਇਆ ਇਹ ਸੰਵਾਦ ਇਸ ਅਰਥ ਵਿੱਚ ਵੱਖਰਾ ਰਿਹਾ ਕਿ ਨੌਜਵਾਨਾਂ ਨੇ ਸਵਾਲ ਸਿੱਧੇ ਪੁੱਛੇ ਅਤੇ ਮੁੱਖ ਮੰਤਰੀ ਨੇ ਵੀ ਜਵਾਬ ਔਪਚਾਰਿਕ ਭਾਸ਼ਣ ਦੀ ਤਰ੍ਹਾਂ ਨਹੀਂਸਗੋਂ ਆਪਣੇ ਜੀਵਨ ਦੇ ਤਜ਼ਰਬਿਆਂ ਅਤੇ ਸ਼ਾਸਨ ਦੀਆਂ ਚੁਣੌਤੀਆਂ ਦੇ ਸੰਦਰਭ ਵਿੱਚ ਦਿੱਤੇ।

Share This Article
Leave a comment

Leave a Reply

Your email address will not be published. Required fields are marked *