Judaa Box Office Collection: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਫਿਲਮ ‘ਜੁਦਾ’, ਜਾਣੋ ਪਹਿਲੇ ਦਿਨ ਕਿੰਨੀ ਕੀਤੀ ਕਮਾਈ

Jiya Nagpal
3 Min Read

ਚੰਡੀਗੜ੍ਹ: ਪੰਜਾਬੀ ਗਾਇਕੀ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਵਿਹੜੇ ਵੀ ਬਤੌਰ ਅਦਾਕਾਰ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਵੱਲ ਕਦਮ ਵਧਾ ਚੁੱਕੇ ਹਨ ਗੁਲਾਬ ਸਿੱਧੂ, ਜਿੰਨਾਂ ਦੀ ਬੀਤੇ ਦਿਨ ਵਰਲਡ-ਵਾਈਡ ਪ੍ਰਦਸ਼ਿਤ ਹੋਈ ਪੰਜਾਬੀ ਫਿਲਮ ‘ਜੁਦਾ’ ਪਹਿਲੇ ਦਿਨ ਬੰਪਰ ਕਾਰੋਬਾਰ ਦਰਜ ਕਰਵਾਉਣ ਵਿੱਚ ਅਸਫ਼ਲ ਰਹੀ ਹੈ, ਜਿਸ ਦੀ ਬਾਕਸ ਆਫਿਸ ਓਪਨਿੰਗ ਅਤੇ ਮਿਲ ਰਹੀਆਂ ਪ੍ਰਤੀਕਿਰਿਆਵਾਂ ਵੱਲ ਆਓ ਮਾਰਦੇ ਹਾਂ ਇੱਕ ਸਰਸਰੀ ਝਾਤ:

‘ਜਿਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਲੇਖਣ ਗਿੱਲ ਰੋਂਤਾ, ਜਦਕਿ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ। ਰੁਮਾਂਟਿਕ-ਸੰਗੀਤਮਈ ਅਤੇ ਡ੍ਰਾਮੈਟਿਕ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਬਿੱਗ ਸੈੱਟਅਪ ਫਿਲਮ ਦੁਆਰਾ ਗੁਲਾਬ ਸਿੱਧੂ ਅਤੇ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਦਰਸ਼ਕਾਂ ਦੇ ਸਨਮੁੱਖ ਹੋਏ ਹਨ, ਜਿੰਨਾਂ ਤੋਂ ਇਲਾਵਾ ਬਲਜਿੰਦਰ ਕੌਰ ਅਤੇ ਹਨੀ ਮੱਟੂ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਪਲੇਅ ਕੀਤੇ ਗਏ ਹਨ।ਪੰਜਾਬ ਅਤੇ ਰਾਜਸਥਾਨ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਬਾਕਸ-ਆਫਿਸ ਨਤੀਜਿਆ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਉੱਪਰ ਸਾਹਮਣੇ ਲਿਆਂਦੀ ਗਈ ਇਸ ਫਿਲਮ ਨੇ ਭਾਰਤ ਭਰ ਵਿੱਚ ਪਹਿਲੇ ਦਿਨ 35 ਲੱਖ ਅਤੇ ਵਰਲਡ-ਵਾਈਡ 39 ਲੱਖ ਇਕੱਠੇ ਕੀਤੇ। ਜੋ ਕਾਰੋਬਾਰ ਇਸ ਦੀ ਅਨੁਮਾਨਤ ਲਾਗਤ 10 ਕਰੋੜ ਦੇ ਮੁਕਾਬਲਤਨ ਉਮੀਦਜਨਕ ਨਹੀਂ ਮੰਨਿਆ ਜਾ ਸਕਦਾ।

ਪਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਅਤੇ ਭਾਰੀ ਸ਼ੋਰ-ਸ਼ਰਾਬੇ ਅਧੀਨ ਰਿਲੀਜ਼ ਕੀਤੀ ਗਈ ਹੈ ਉਕਤ ਫਿਲਮ, ਜਿਸ ਨੂੰ ਲੈ ਅਪਣੀ ਰਾਏ ਜ਼ਾਹਿਰ ਕਰਦਿਆਂ ਕੁਝ ਫਿਲਮ ਟ੍ਰੈਡ ਮਾਹਿਰਾ ਨੇ ਕਿਹਾ ਕਿ ਪੰਜਾਬ ਬੰਦ ਦੇ ਦਿਨ ਸਾਹਮਣੇ ਆਈ ਉਕਤ ਫਿਲਮ ਨੂੰ ਇੰਨਾਂ ਪ੍ਰਸਥਿਤੀਆਂ ਵੱਲੋਂ ਵੀ ਕੁਝ ਹੱਦ ਤੱਕ ਪ੍ਰਭਾਵਿਤ ਕੀਤਾ ਗਿਆ ਹੋ ਸਕਦਾ ਹੈ, ਪਰ ਫਿਰ ਵੀ ਅਸਲ ਤਸਵੀਰ ਸੋਮਵਾਰ ਅਤੇ ਵੀਕਐਂਡ ਦੇ ਅੰਕੜਿਆਂ ਨਾਲ ਪੂਰੀ ਤਰ੍ਹਾਂ ਸਾਹਮਣੇ ਆ ਜਾਵੇਗੀ।

ਓਧਰ ਫਿਲਮ ਨੂੰ ਲੈ ਕੇ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ, ਜਿੰਨਾਂ ਵਿੱਚੋਂ ਕੁਝ ਕੁ ਸਿਨੇਮਾ ਪ੍ਰੇਮੀਆਂ ਅਤੇ ਸਿਨੇਮਾ ਸ਼ਖਸ਼ੀਅਤਾਂ ਦਾ ਇਹ ਵੀ ਮੰਨਣਾ ਹੈ ਕਿ ਗੁਲਾਬ ਸਿੱਧੂ ਨੂੰ ਦਰਅਸਲ ਪੂਰੀ ਸਰੀਰਕ ਤਿਆਰੀ ਅਤੇ ਆਪਣੇ ਆਪ ਨੂੰ ਡੈਸਿੰਗ ਹੀਰੋ ਵਜੋਂ ਤਬਦੀਲ ਕਰਕੇ ਸਿਨੇਮਾ ਸਕ੍ਰੀਨ ਉਤੇ ਉਤਰਨਾ ਚਾਹੀਦਾ ਸੀ, ਪਰ ਫਿਲਮ ਦਾ ਪਹਿਲੀ ਨਜ਼ਰੇ ਮੁਹਾਦਰਾ ਵੇਖਦਿਆਂ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਉਨਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਗੁਲਾਬ ਸਿੱਧੂ ਨੂੰ ਤਾਰੀਫ਼ ਕਰ ਰਹੇ ਹਨ।

Share This Article
Leave a comment

Leave a Reply

Your email address will not be published. Required fields are marked *