AI DIET PLANS EXPLAINED: ਪੋਸ਼ਣ ਦੇ ਖੇਤਰ ਵਿੱਚ ਇੱਕ ਕੰਮ ਦਾ ਪ੍ਰਯੋਗ ਚੱਲ ਰਿਹਾ ਹੈ। ਇੱਕ ਐਲਗੋਰਿਦਮ ਨੂੰ ਆਪਣੀ ਉਮਰ, ਲੰਬਾਈ, ਭਾਰ, ਗਤੀਵਿਧੀ ਪੱਧਰ, ਖਾਣੇ ਦੀ ਪਸੰਦ, ਐਲਰਜੀ ਅਤੇ ਫਿੱਟਨੈੱਸ ਗੋਲ ਬਾਰੇ ਜਾਣਕਾਰੀ ਦੇ ਕੇ ਤੁਸੀਂ ਪੁੱਛ ਸਕਦੇ ਹੋ ਕਿ ਤੁਹਾਨੂੰ ਕੀ ਖਾਣਾ ਚਾਹੀਦਾ। ਕੁਝ ਹੀ ਸਕਿੰਟ ਵਿੱਚ ਤੁਹਾਨੂੰ ਇੱਕ ਖੁਰਾਕ ਪਲਾਨ ਮਿਲ ਸਕਦਾ ਹੈ, ਜਿਸ ਵਿੱਚ ਸਵੇਰ ਦਾ ਭੋਜਨ, ਦੁਪਹਿਰ ਦਾ ਖਾਣਾ, ਰਾਤ ਦਾ ਖਾਣਾ, ਸਨੈਕਸ, ਕੈਲੋਰੀ, ਪ੍ਰੋਟੀਨ, ਰੈਸਿਪੀ ਅਤੇ ਸ਼ਾਪਿੰਗ ਲਿਸਟ ਆਦਿ ਸ਼ਾਮਲ ਹੋ ਸਕਦਾ ਹੈ।
ਇਹ ਸੁਵਿਧਾ ਵਾਲਾ ਹੈ ਪਰ ਇੱਥੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਖੁਰਾਕ ਪਲਾਨ ਬਣਾਉਣਾ ਅਤੇ ਮਨੁੱਖੀ ਸਰੀਰ ਨੂੰ ਸਮਝਣਾ, ਦੋਨੋਂ ਅਲੱਗ-ਅਲੱਗ ਗੱਲਾਂ ਹਨ। ਏਆਈ ਡਾਈਟ ਪਲਾਨ ਅਸਲ ਵਿੱਚ ਸਾਫਟਵੇਅਰ ਤੋਂ ਤਿਆਰ ਕੀਤਾ ਇੱਕ ਨਿੱਜੀ ਖਾਣੇ ਦਾ ਤਰੀਕਾ ਹੈ। ਮਸ਼ੀਨ-ਲਰਨਿੰਗ ਸਿਸਟਮ ਅਤੇ ਪੋਸ਼ਣ ਐਲਗੋਰਿਦਮ ਤੁਹਾਡੇ ਵੱਲੋ ਦਿੱਤੀ ਜਾਣਕਾਰੀ ਨੂੰ ਪ੍ਰੋਸੈਸ ਕਰਦਾ ਹੈ ਅਤੇ ਉਸਨੂੰ ਕੈਲੋਰੀ ਅਤੇ ਭੋਜਨ ਦੀ ਸਲਾਹ ਵਿੱਚ ਬਦਲਦਾ ਹੈ। ਕੁਝ ਸਿਸਟਮ ਖਾਣੇ ਦੀਆਂ ਤਸਵੀਰਾਂ ਦਾ ਵਿਸ਼ਲੇਸ਼ਣ ਕਰਕੇ ਖਾਣੇ ਦੀ ਮਾਤਰਾ ਅਤੇ ਕੈਲੋਰੀ ਦਾ ਅੰਦਾਜ਼ਾ ਲਗਾ ਸਕਦੇ ਹਨ ਜਦਕਿ ਕੁਝ ਤੁਹਾਡੀ ਪਸੰਦ ਅਤੇ ਉਦੇਸ਼ ਦੇ ਆਧਾਰ ‘ਤੇ ਰੈਸਿਪੀ ਬਣਾ ਸਕਦੇ ਹਨ, ਜਿਸਨੂੰ ਬਸ ਇੱਕ ਢਾਂਚੇ ਦੀ ਲੋੜ ਹੈ ਪਰ ਪੋਸ਼ਣ ਦਾ ਮਾਮਲਾ ਜਲਦੀ ਹੀ ਗੁੰਝਲਦਾਰ ਹੋ ਸਕਦਾ ਹੈ।
10 ਮਿੰਟ ਦਾ ਪ੍ਰਯੋਗ
ਸੋਚੋ ਜੇਕਰ ਤੁਸੀਂ ਕਿਸੇ ਏਆਈ ਨੂੰ ਕਹਿੰਦੇ ਹੋ ਕਿ ਮੇਰੀ ਉਮਰ 35 ਸਾਲ ਹੈ, ਭਾਰ 75 ਕਿਲੋ ਹੈ, ਮੈਂ ਹਫ਼ਤੇ ਵਿੱਚ ਚਾਰ ਵਾਰ ਕਸਰਤ ਕਰਦਾ ਹਾਂ, ਭਾਰ ਘੱਟ ਕਰਨਾ ਚਾਹੁੰਦਾ ਹਾਂ, ਸ਼ਾਕਾਹਾਰੀ ਹਾਂ ਅਤੇ ਭਾਰਤ ਵਿੱਚ ਰਹਿੰਦਾ ਹਾਂ। ਤੁਹਾਨੂੰ ਸ਼ਾਇਦ ਇੱਕ ਵਧੀਆਂ ਅਤੇ ਸਹੀਂ ਲੱਗਣ ਵਾਲਾ ਪਲਾਨ ਮਿਲ ਜਾਵੇਗਾ। ਹੁਣ ਇਸ ਵਿੱਚ ਇਹ ਗੱਲ ਜੋੜੋ ਕਿ ਮੈਨੂੰ PCOS ਹੈ ਜਾਂ ਫਿਰ ਤੁਸੀਂ ਅਜਿਹੀ ਦਵਾਈ ਲੈ ਰਹੇ ਹੋ, ਜੋ ਕੁਝ ਖਾਸ ਤਰ੍ਹਾਂ ਦੇ ਭੋਜਨਾਂ ਦੇ ਨਾਲ ਠੀਕ ਤਰ੍ਹਾਂ ਕੰਮ ਨਹੀਂ ਕਰਦੀ। ਅਚਾਨਕ ਜਵਾਬ ਦੀ ਕੁਆਲਿਟੀ ਅਜਿਹੀ ਜਾਣਕਾਰੀ ‘ਤੇ ਨਿਰਭਰ ਹੋ ਜਾਂਦੀ ਹੈ, ਜੋ ਸ਼ਾਇਦ ਐਲਗੋਰਿਦਮ ਕੋਲ ਨਾ ਹੋ। ਏਆਈ ਪੋਸ਼ਣ ਦੇ ਨਾਲ ਇਹੀ ਮੁੱਖ ਸਮੱਸਿਆ ਹੈ। ਇਸਦਾ ਆਊਟਪੁੱਟ ਬਹੁਤ ਜ਼ਿਆਦਾ ਨਿੱਜੀ ਲੱਗ ਸਕਦਾ ਹੈ ਜਦਕਿ ਅਸਲ ਵਿੱਚ ਇਹ ਆਮ ਹੀ ਹੁੰਦਾ ਹੈ।
AI ਕਿਹੜੇ ਕੰਮਾਂ ਵਿੱਚ ਸ਼ਾਨਦਾਰ ਹੈ?
ਸਾਨੂੰ ਇਸ ਤਕਨਾਲੋਜੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਏਆਈ ਵਾਰ-ਵਾਰ ਕੀਤੇ ਜਾਣ ਵਾਲੇ ਅਤੇ ਬਹੁਤ ਜ਼ਿਆਦਾ ਡਾਟਾ ਵਾਲੇ ਕੰਮਾਂ ਵਿੱਚ ਵਧੀਆਂ ਹਨ। ਇਹ ਕੈਲੋਰੀ ਅਤੇ ਪੋਸ਼ਣ ਦੇ ਨਿਸ਼ਾਨੇ ਦਾ ਹਿਸਾਬ ਲਗਾ ਸਕਦਾ ਹੈ, ਖਾਣੇ ਦੇ ਅਲੱਗ-ਅਲੱਗ ਤਰੀਕੇ ਦੱਸ ਸਕਦਾ ਹੈ, ਰੈਸਿਪੀ ਦਾ ਤਰੀਕਾ, ਸ਼ਾਪਿੰਗ ਲਿਸਟ ਬਣਾ ਸਕਦਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਖਾਣ-ਪੀਣ ‘ਤੇ ਨਜ਼ਰ ਰੱਖਣ ਵਿੱਚ ਮਦਦ ਕਰ ਸਕਦਾ ਹੈ। ਇਹ ਸਿਹਤਮੰਦ ਖਾਣੇ ਨੂੰ ਘੱਟ ਬੋਰਿੰਗ ਵੀ ਬਣਾ ਸਕਦਾ ਹੈ। ਜੇਕਰ ਤੁਸੀਂ ਏਆਈ ਨੂੰ ਦੱਸਦੇ ਹੋ ਕਿ ਤੁਹਾਡੇ ਕੋਲ ਓਟਸ, ਛੋਲੇ, ਪਾਲਕ ਅਤੇ ਕੁਝ ਬਚੀਆਂ ਹੋਈਆਂ ਸਬਜ਼ੀਆਂ ਹਨ, ਤਾਂ ਇਸ ਤੋਂ ਪਹਿਲਾਂ ਕਿ ਤੁਸੀਂ ਬਾਹਰ ਤੋਂ ਖਾਣਾ ਆਰਡਰ ਕਰਨ ਦਾ ਫੈਸਲਾ ਕਰੋ ਇਹ ਖਾਣੇ ਦੇ ਕਈ ਸੁਝਾਅ ਦੇਵੇਗਾ। ਆਦਤ ਬਦਲਣ ਵਿੱਚ ਸਭ ਤੋਂ ਵੱਡੀ ਰੁਕਾਵਟਾਂ ਵਿੱਚੋ ਇੱਕ ਸੁਵਿਧਾ ਦੀ ਕਮੀ ਹੈ। ਜੇਕਰ ਤਕਨਾਲੋਜੀ ਇਹ ਜਾਣਨ ਅਤੇ ਅਸਲ ਵਿੱਚ ਕੰਮ ਕਰਨ ਵਿਚਕਾਰ ਮੁਸ਼ਕਿਲ ਨੂੰ ਘੱਟ ਕਰ ਸਕਦੀ, ਤਾਂ ਇਹ ਸੱਚ ਵਿੱਚ ਬਹੁਤ ਮਹੱਤਵਪੂਰਨ ਹੁੰਦਾ।
ਖੋਜ ਵਿੱਚ ਅਜਿਹੇ ਏਆਈ ਸਿਸਟਮ ‘ਤੇ ਵੀ ਕੰਮ ਕੀਤਾ ਗਿਆ ਹੈ, ਜੋ ਖਾਣੇ ਦੀਆਂ ਤਸਵੀਰਾਂ ਦਾ ਇਸਤੇਮਾਲ ਕਰਕੇ ਖਾਣੇ ਦੀ ਮਾਤਰਾ ਅਤੇ ਉਸ ਤੋਂ ਮਿਲਣ ਵਾਲੇ ਪੋਸ਼ਣ ਦਾ ਅੰਦਾਜ਼ਾ ਲਗਾਉਂਦੇ ਹਨ। ਇਸਦੇ ਨਾਲ ਹੀ, ਅਜਿਹੇ ਡਿਜੀਟਲ ਹੈਲਥ ਕੋਚ ਵੀ ਬਣਾਏ ਗਏ ਹਨ ਜੋ ਜ਼ਿਆਦਾ ਫਲ-ਸਬਜ਼ੀਆਂ ਖਾਣ ਅਤੇ ਸਰੀਰਕ ਗਤੀਵਿਧੀ ਵਧਾਉਣ ਲਰਗੀਆਂ ਵਧੀਆਂ ਆਦਤਾਂ ਨੂੰ ਅਪਣਾਉਣ ਵਿੱਚ ਮਦਦ ਕਰਦੇ ਹਨ।
ਕੈਲੋਰੀ ਦਾ ਉਦੇਸ਼ ਰੱਖਣਾ ਫਾਇਦੇਮੰਦ ਹੈ ਪਰ ਇਹ ਪੂਰੀ ਗੱਲ ਨਹੀਂ ਹਨ। ਹਰ ਵਿਅਕਤੀ ਖਾਣੇ ‘ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਤੀਕਿਰੀਆਂ ਦਿੰਦਾ ਹੈ। ਜੇਨੇਟਿਕ ਇਸ ਗੱਲ ‘ਤੇ ਅਸਰ ਪਾ ਸਕਦੇ ਹਨ ਕਿ ਕੋਈ ਵਿਅਕਤੀ ਪੋਸ਼ਟਿਕ ਤੱਤਾਂ ਨੂੰ ਕਿਵੇਂ ਪ੍ਰੋਸੈਸ ਕਰਦਾ ਹੈ। ਲੋਕਾਂ ਵਿਚਕਾਰ ਢਿੱਡ ਦੇ ਬੈਕਟੀਰੀਆਂ ਵਿੱਚ ਬਹੁਤ ਅੰਤਰ ਹੁੰਦਾ ਹੈ। ਉਮਰ, ਲਿੰਗ, ਗਤੀਵਿਧੀ, ਨੀਂਦ, ਦਵਾਈਆਂ ਅਤੇ ਸਿਹਤ ਦੀ ਸਥਿਤੀ, ਇਹ ਸਾਰੇ ਪੋਸ਼ਣ ਦੀਆਂ ਲੋੜਾਂ ਨੂੰ ਬਦਲ ਸਕਦੇ ਹਨ। ਦੋ ਲੋਕ ਇੱਕ ਵਰਗਾ ਖਾਣਾ ਖਾ ਸਕਦੇ ਹਨ ਅਤੇ ਉਨ੍ਹਾਂ ਦੇ ਸਰੀਰ ਵਿੱਚ ਮੈਟਾਬੋਲਿਕ ਪ੍ਰਤੀਕਿਰੀਆ ਅਲੱਗ-ਅਲੱਗ ਹੋ ਸਕਦੀ ਹੈ। ਇਸ ਲਈ ਏਆਈ ਤੋਂ ਬਣੀ ਅਜਿਹੀ ਖੁਰਾਕ ਦਾ ਵਿਚਾਰ, ਜੋ ਸਾਰਿਆਂ ਲਈ ਸਹੀ ਹੋ, ਸਮੱਸਿਆ ਵਾਲਾ ਹੈ। ਤੁਹਾਡੇ ਸਰੀਰ ਨੂੰ ਇਹ ਨਹੀਂ ਪਤਾ ਕਿ ਐਲਗੋਰਿਦਮ ਦੀ ਰੇਟਿੰਗ 5-ਸਟਾਰ ਹੈ। ਉਹ ਤਾਂ ਬਾਈਓਲੌਜੀ ਦੇ ਹਿਸਾਬ ਨਾਲ ਪ੍ਰਤੀਕਿਰੀਆ ਦਿੰਦਾ।
ਕੈਲੋਰੀ ਦੀ ਸਮੱਸਿਆ
ਏਆਈ ਤੋਂ ਬਣੇ ਡਾਈਟ ਪਲਾਨ ‘ਤੇ ਹੋਈ ਖੋਜ ਵਿੱਚ ਇੱਕ ਚਿੰਤਾ ਵਾਲੀ ਗੱਲ ਸਾਹਮਣੇ ਆਈ ਕਿ ਕੁਝ ਸਿਸਟਮ ਐਨਰਜੀ ਦੀਆਂ ਲੋੜਾਂ ਕਾਫੀ ਘੱਟ ਮਾਪ ਸਕਦੇ ਹਨ, ਖਾਸ ਕਰਕੇ ਘੱਟ ਉਮਰ ਦੇ ਲੋਕਾਂ ਦੇ ਮਾਮਲੇ ਵਿੱਚ। ਕਿਸ਼ੋਰਾਂ ਲਈ ਏਆਈ ਤੋਂ ਬਣੇ ਡਾਈਟ ਸੁਝਾਅ ਦੀ ਜਾਂਚ ਕਰਨ ਵਾਲੀ ਇੱਕ ਸਟੱਡੀ ਵਿੱਚ ਪਾਇਆ ਗਿਆ ਕਿ ਐਨਰਜੀ ਦਾ ਅਨੁਮਾਨ ਸੁਝਾਏ ਗਏ ਲੈਵਲ ਤੋਂ ਸੈਕੜੇ ਕੈਲੋਰੀ ਘੱਟ ਹੋ ਸਕਦੀ ਹੈ ਜਦਕਿ ਕੁਝ ਪਲਾਨ ਵਿੱਚ ਪ੍ਰੋਟੀਨ ਅਤੇ ਫੈਟ ਦਾ ਅੰਦਾਜ਼ਾ ਲੋੜ ਤੋਂ ਜ਼ਿਆਦਾ ਲਗਾਇਆ ਗਿਆ ਸੀ।
ਖਾਣ-ਪੀਣ ਸਬੰਧੀ ਵਿਕਾਰ ਦਾ ਪ੍ਰਸ਼ਨ
ਇੱਕ ਹੋਰ ਮੁੱਦਾ ਹੈ ਜਿਸ ‘ਤੇ ਧਿਆਨ ਦੇਣ ਦੀ ਲੋੜ ਹੈ। ਪੋਸ਼ਣ ਤਕਨੀਕ ਹਮੇਸ਼ਾ ਸਹੀਂ ਨੂੰ ਮਹੱਤਵ ਦਿੰਦੀ ਹੈ। ਕੈਲੋਰੀ ਦਾ ਹਿਸਾਬ ਰੱਖਣਾ, ਗ੍ਰਾਮ ਵਿੱਚ ਮਾਤਰਾ ਮਾਪਨਾ, ਭੋਜਨ ਦੀਆਂ ਤਸਵੀਰਾਂ ਲੈਣਾ ਅਤੇ ਭਾਰ ‘ਤੇ ਨਜ਼ਰ ਰੱਖਣਾ। ਕੁਝ ਲੋਕਾਂ ਲਈ ਇਹ ਪ੍ਰੀਕਿਰੀਆ ਸਹਾਇਕ ਹੁੰਦੀ ਹੈ ਅਤੇ ਕੁਝ ਲਈ ਇਸ ਤਰ੍ਹਾਂ ਨਿਗਰਾਨੀ ਖਤਰਨਾਕ ਹੋ ਸਕਦੀ ਹੈ। ਏਆਈ ਵੱਲੋ ਦਿੱਤੀ ਗਈ ਸਖ਼ਤ ਸਿਫਾਰਸ਼, ਵਿਸ਼ੇਸ਼ ਰੂਪ ਨਾਲ ਕੈਲੋਰੀ ਦੀ ਸੀਮਾ ਜਾਂ ਲਗਾਤਾਰ ਗਿਣਤੀ ‘ਤੇ ਨਜ਼ਰ ਰੱਖਣਾ, ਜੋਖਮ ਵਾਲੀ ਆਬਾਦੀ ਲਈ ਗੈਰ-ਸਿਹਤਮੰਦ ਭੋਜਨ ਅਤੇ ਸਰੀਰ ਦੇ ਪਰਛਾਵੇ ਵਿਚਕਾਰ ਸਬੰਧਾਂ ਨੂੰ ਹੋਰ ਵਿਗਾੜ ਸਕਦੀ ਹੈ। ਇਹ ਇੱਕ ਅਜਿਹਾ ਖੇਤਰ ਹੈ ਜਿੱਥੇ ਮਨੁੱਖੀ ਫੈਸਲਾ ਅਹਿਮ ਹੈ। ਇੱਕ ਖੁਰਾਕ ਮਾਹਰ ਇਹ ਪਛਾਣ ਸਕਦਾ ਹੈ ਕਿ ਕਿਸੇ ਵਿਅਕਤੀ ਦਾ ਭੋਜਨ ਦੇ ਨਾਲ ਸਬੰਧ ਕਦੋਂ ਜ਼ਿਆਦਾ ਤੋਂ ਜ਼ਿਆਦਾ ਪ੍ਰਤੀਬੰਧਿਤ ਹੁੰਦਾ ਜਾ ਰਿਹਾ ਹੈ।
ਗੁੰਮ ਹੋਈ ਜਾਣਕਾਰੀ
ਹੋ ਸਕਦਾ ਹੈ ਕਿ ਤੁਹਾਡੀ ਏਆਈ ਡਾਈਟ ਪਲਾਨ ਨੂੰ ਇਹ ਪਤਾ ਨਾ ਹੋ ਕਿ ਅੱਜ ਤੁਹਾਡੇ ਨਾਲ ਕੀ ਹੋਇਆ। ਉਸਨੂੰ ਇਹ ਨਹੀਂ ਪਤਾ ਕਿ ਤੁਸੀਂ ਚਾਰ ਘੰਟੇ ਸੁੱਤੇ ਸੀ, ਤੁਹਾਨੂੰ ਬੁਖਾਰ ਹੈ, ਤੁਸੀਂ ਕੋਈ ਨਵੀਂ ਦਵਾਈ ਲੈਣੀ ਸ਼ੁਰੂ ਕੀਤੀ ਹੈ। ਹੋ ਸਕਦਾ ਹੈ ਕਿ ਉਸਨੂੰ ਇਹ ਵੀ ਨਾ ਪਤਾ ਹੋ ਕਿ ਉਸਨੇ ਜੋ ਮਾਤਰਾ ਦੱਸੀ ਹੈ ਉਹ ਸਹੀਂ ਹੈ ਜਾਂ ਨਹੀਂ। ਏਆਈ ਉਸੇ ਜਾਣਕਾਰੀ ਦੇ ਆਧਾਰ ‘ਤੰ ਕੰਮ ਕਰਦਾ ਹੈ, ਜੋ ਉਸ ਕੋਲ ਹੁੰਦੀ ਹੈ। ਮਨੁੱਖੀ ਪੋਸ਼ਣ ਮਾਹਰ ਜਾਣਕਾਰੀ, ਅਨੁਭਵ ਅਤੇ ਕਲੀਨਿਕਲ ਦੇ ਆਧਾਰ ‘ਤੇ ਕੰਮ ਕਰਦੇ ਹਨ।
ਕੀ ਏਆਈ ਡਾਈਟ ਪਲਾਨ ਦਾ ਇਸਤੇਮਾਲ ਕਰਨਾ ਚਾਹੀਦਾ?
ਹਾਂ, ਪਰ ਕੁਝ ਸਾਵਧਾਨੀਆਂ ਦੇ ਨਾਲ ਏਆਈ ਡਾਈਟ ਪਲਾਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਏਆਈ ਨੂੰ ਆਪਣਾ ਡਾਕਟਰ ਨਹੀਂ ਸਗੋਂ ਪੋਸ਼ਣ ਸਹਾਇਕ ਸਮਝੋ। ਖਾਣ ਦੀਆਂ ਚੀਜ਼ਾਂ ਬਾਰੇ ਨਵੇਂ ਸੁਝਾਅ ਪਾਉਣ ਲਈ ਇਸਦਾ ਇਸਤੇਮਾਲ ਕਰੋ। ਸਿਹਤਮੰਦ ਆਪਸ਼ਨ ਚੁਣੋ। ਆਪਣੇ ਕੋਲ ਮੌਜ਼ੂਦ ਚੀਜ਼ਾਂ ਦੀ ਰੈਸਿਪੀ ਬਣਾਓ, ਸ਼ਾਪਿੰਗ ਲਿਸਟ ਬਣਾਓ, ਆਪਣੀ ਡਾਈਟ ਨੂੰ ਦਿਲਚਸਪ ਬਣਾਓ, ਆਪਣੀਆਂ ਆਦਤਾਂ ‘ਤੇ ਨਜ਼ਰ ਰੱਖੋ ਪਰ ਬਹੁਤ ਸਖ਼ਤ ਡਾਈਟ ਪਲਾਨ ਨੂੰ ਅੱਖ ਬੰਦ ਕਰਕੇ ਨਾ ਅਪਣਾਓ, ਕਿਉਂਕਿ ਉਸਨੂੰ ਕਿਸੇ ਐਲਗੋਰਿਦਮ ਨੇ ਬਣਾਇਆ ਹੈ। ਜੇਕਰ ਤੁਹਾਨੂੰ ਕੋਈ ਮੈਡੀਕਲ ਸਮੱਸਿਆ ਹੈ, ਤੁਸੀਂ ਰੋਜ਼ਾਨਾ ਦਵਾਈ ਲੈ ਰਹੇ ਹੋ, ਗਰਭਵਤੀ ਹੋ ਜਾਂ ਛਾਤੀ ਦਾ ਦੁੱਧ ਚੁੰਘਾ ਰਹੇ ਹੋ, ਭਾਰ ਘੱਟ ਜਾਂ ਜ਼ਿਆਦਾ ਹੈ, ਤੁਹਾਨੂੰ ਖਾਣ-ਪੀਣ ਨਾਲ ਜੁੜੀ ਕੋਈ ਸਮੱਸਿਆ ਰਹੀ ਹੈ ਜਾਂ ਕਿਸੇ ਖਾਸ ਬਿਮਾਰੀ ਲਈ ਥੈਰੇਪੀ ਦੀ ਲੋੜ ਹੈ, ਤਾਂ ਮਾਹਰ ਦੀ ਸਲਾਹ ਲਓ।
