ਵਿਰੋਧੀ ਧਿਰ ਕਾਨੂੰਨ-ਵਿਵਸਥਾ ਦਾ ਪਾਠ ਪੜ੍ਹਾਉਣ ਤੋਂ ਪਹਿਲਾਂ ਆਪਣੇ ਕਾਰਜਕਾਲ ਦਾ ਰਿਕਾਰਡ ਦੇਖੇ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

Jiya Nagpal
15 Min Read

ਚੰਡੀਗੜ੍ਹ, 27 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਧਾਨ ਸਭਾ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰ ਨੂੰ ਉਨ੍ਹਾਂ ਦੇ ਕਾਰਜਕਾਲ ਦਾ ਰਿਕਾਰਡ ਯਾਦ ਕਰਵਾਉਂਦਿਆਂ ਕਿਹਾ ਕਿ ਜਿਹੜੇ ਲੋਕ ਅੱਜ ਸੂਬੇ ਦੀ ਕਾਨੂੰਨ-ਵਿਵਸਥਾ ਤੇ ਸਵਾਲ ਉਠਾ ਰਹੇ ਹਨਉਨ੍ਹਾਂ ਨੂੰ ਪਹਿਲਾਂ ਆਪਣੇ ਕਾਰਜਕਾਲ ਦੇ ਅਪਰਾਧ ਦੇ ਅੰਕੜਿਆਂ ਅਤੇ ਉਸ ਦੌਰ ਦੀਆਂ ਘਟਨਾਵਾਂ ਨੂੰ ਵੀ ਦੇਖਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਵਿਰੋਧੀ ਧਿਰ ‘ਤੇ ਤੰਜ ਕਸਦਿਆਂ ਕਿਹਾ ਕਿ ਵਿਰੋਧੀ ਧਿਰ ਦੀ ਸਮੱਸਿਆ ਇਹ ਹੈ ਕਿ ਉਹ ਕਿਸੇ ਵੀ ਘਟਨਾ ਤੇ ਪੀੜਤ ਦੇ ਹੰਝੂ ਪੂੰਝਣ ਤੋਂ ਪਹਿਲਾਂ ਸਿਆਸੀ ਮੌਕਾ ਤਲਾਸ਼ਣ ਲੱਗ ਜਾਂਦਾ ਹੈ। ਇਨ੍ਹਾਂ ਨੂੰ ਅਪਰਾਧ ਤੋਂ ਪੀੜ ਘੱਟ ਅਤੇ ਸਰਕਾਰ ਨੂੰ ਬਦਨਾਮ ਕਰਨ ਦੀ ਜਲਦੀ ਵਧ ਹੁੰਦੀ ਹੈ।

ਮੁੱਖ ਮੰਤਰੀ ਵੀਰਵਾਰ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਇਨੇਲੋ ਵਿਧਾਇਕ ਸ੍ਰੀ ਆਦਿਤਿਆ ਦੇਵੀਲਾਲ ਅਤੇ ਸ੍ਰੀ ਅਰਜੁਨ ਚੌਟਾਲਾ ਵੱਲੋਂ ਸੂਬੇ ਦੀ ਕਾਨੂੰਨ-ਵਿਵਸਥਾ ਤੇ ਲਿਆਂਦੇ ਗਏ ਧਿਆਨ ਖਿੱਚੂ ਮਤੇ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਵਰਗੇ ਸੰਵੇਦਨਸ਼ੀਲ ਵਿਸ਼ੇ ਤੇ ਚਰਚਾ ਜ਼ਰੂਰ ਹੋਣੀ ਚਾਹੀਦੀ ਹੈਪਰ ਚਰਚਾ ਤੱਥਾਂ ਦੇ ਆਧਾਰ ਤੇ ਹੋਣੀ ਚਾਹੀਦੀ ਹੈਸਿਆਸੀ ਸਹੂਲਤ ਅਤੇ ਭਰਮਾਊ ਪ੍ਰਚਾਰ ਦੇ ਆਧਾਰ ਤੇ ਨਹੀਂ। ਵਿਰੋਧੀ ਧਿਰ ਨੂੰ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈਪਰ ਸੂਬੇ ਦੀ ਜਨਤਾ ਨੂੰ ਵੀ ਇਹ ਜਾਣਨ ਦਾ ਅਧਿਕਾਰ ਹੈ ਕਿ ਜਦੋਂ ਸੱਤਾ ਦੀ ਵਾਗਡੋਰ ਇਨ੍ਹਾਂ ਦੇ ਹੱਥ ਵਿੱਚ ਸੀਤਦ ਹਰਿਆਣਾ ਨੇ ਅਪਰਾਧਭ੍ਰਿਸ਼ਟਾਚਾਰਜਾਤੀ ਹਿੰਸਾਭਰਤੀ ਘੁਟਾਲਿਆਂ ਅਤੇ ਪ੍ਰਸ਼ਾਸਨਿਕ ਨਾਕਾਮੀਆਂ ਦੇ ਕਿੰਨੇ ਡੂੰਘੇ ਜ਼ਖ਼ਮ ਸਹੇ ਸਨ।

ਸੂਬੇ ਦੀ ਜਨਤਾ ਵਿਰੋਧੀ ਧਿਰ ਦੇ ਕਾਲੇ ਕੱਪੜੇ ਨਹੀਂਇਨ੍ਹਾਂ ਦੇ ਕਾਲੇ ਕਾਰਨਾਮੇ ਦੇਖ ਰਹੀ ਹੈ – ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਅਤੇ ਆਪਣੀ ਭਾਵਨਾ ਪ੍ਰਗਟ ਕਰਨ ਦਾ ਅਧਿਕਾਰ ਹੈ। ਅੱਜ ਵਿਰੋਧ ਪੱਖ ਦੇ ਮੈਂਬਰ ਕਾਲੇ ਕੱਪੜੇ ਪਾ ਕੇ ਸਦਨ ਵਿੱਚ ਆਏ ਹਨ। ਪਰ ਸੂਬੇ ਦੀ ਜਨਤਾ ਕਾਲੇ ਕੱਪੜੇ ਨਹੀਂਇਨ੍ਹਾਂ ਦੇ ਕਾਲੇ ਕਾਰਨਾਮੇ ਦੇਖ ਰਹੀ ਹੈ। ਵਿਰੋਧੀ ਧਿਰ ਨੂੰ ਆਪਣੇ ਕਾਰਜਕਾਲ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਕਿ ਉਸ ਸਮੇਂ ਕਾਨੂੰਨ ਵਿਵਸਥਾ ਦਾ ਕੀ ਹਾਲ ਸੀ ਅਤੇ ਕਿਸ ਪ੍ਰਕਾਰ ਵਿਵਸਥਾ ਚਰਮਰਾਈ ਹੋਈ ਸੀ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਸਭ ਦੇਖ ਰਹੀ ਹੈ। ਉਹ ਵਿਰੋਧ ਪੱਖ ਦੇ ਕਾਲੇ ਕੱਪੜੇ ਨਹੀਂਸਗੋਂ ਇਨ੍ਹਾਂ ਦੇ ਕਾਲੇ ਕਾਰਨਾਮੇ ਦੇਖ ਰਹੀ ਹੈ।

1984 ਦੇ ਦੰਗਿਆਂ ਲਈ ਕਾਂਗਰਸ ਨੇ ਅੱਜ ਤੱਕ ਮੁਆਫੀ ਨਹੀਂ ਮੰਗੀਉਸ ਨਾਲ ਜੁੜੇ ਵਿਅਕਤੀ ਨੂੰ ਰੋਲ ਮਾਡਲ ਦੱਸਣਾ ਪੀੜਤਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਵਾਂਗ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਲ 1984 ਦੇ ਦੰਗਿਆਂ ਦਾ ਹਵਾਲਾ ਦਿੰਦਿਆਂ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਦੌਰ ਅੱਜ ਵੀ ਯਾਦ ਆਉਂਦਾ ਹੈ ਤਾਂ ਰੂਹ ਕੰਬ ਜਾਂਦੀ ਹੈ। ਉਸ ਸਮੇਂ ਲੋਕਾਂ ਦੇ ਗਲ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਸਾੜ ਦਿੱਤਾ ਗਿਆਚੌਂਕਾਂ ਤੇ ਲੋਕਾਂ ਨੂੰ ਸਾੜ ਦਿੱਤਾ ਗਿਆ ਅਤੇ ਅਜਿਹੇ ਅੱਤਿਆਚਾਰ ਹੋਏ ਕਿ ਕਈ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਆਪਣੇ ਕੇਸ ਤੱਕ ਕਟਵਾਉਣੇ ਪਏ। ਹਜ਼ਾਰਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 1984 ਦੇ ਦੰਗਿਆਂ ਲਈ ਅੱਜ ਤੱਕ ਮੁਆਫੀ ਨਹੀਂ ਮੰਗੀ ਅਤੇ ਅੱਜ ਉਸ ਦੌਰ ਨਾਲ ਜੁੜੇ ਵਿਅਕਤੀ ਨੂੰ ਰੋਲ ਮਾਡਲ ਦੱਸਿਆ ਜਾ ਰਿਹਾ ਹੈ। ਇਹ ਬਹੁਤ ਮੰਦਭਾਗਾ ਹੈ ਅਤੇ ਅਜਿਹਾ ਕਰਨਾ ਪੀੜਤਾਂ ਦੇ ਪੁਰਾਣੇ ਜ਼ਖ਼ਮਾਂ ਤੇ ਲੂਣ ਛਿੜਕਣ ਵਾਂਗ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਜਿਸ ਵਿਅਕਤੀ ਨੂੰ ਆਪਣਾ ਰੋਲ ਮਾਡਲ ਦੱਸ ਰਹੀ ਹੈਰਾਹੁਲ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਉਸ ਦੀ ਵੱਡੀ ਤਸਵੀਰ ਆਪਣੇ ਘਰ ਦੇ ਅੰਦਰ ਅਤੇ ਬਾਹਰ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਰਪ੍ਰਸਤੀ ਦੇਣਾ ਕਾਂਗਰਸ ਦੀ ਫਿਤਰਤ ਅਤੇ ਉਸ ਦੀ ਸੋਚ ਨੂੰ ਦਰਸਾਉਂਦਾ ਹੈ।

ਕਾਂਗਰਸ ਦੇ ਕਾਰਜਕਾਲ ਵਿੱਚ ਲੋਕਤੰਤਰ ਨਹੀਂਸਗੋਂ ਰੂਲਤੰਤਰ’ ਸੀ

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਲੋਕਤੰਤਰ ਨਹੀਂਸਗੋਂ ਰੂਲਤੰਤਰ’ ਸੀਜਿਸ ਵਿੱਚ ਲੋਕ ਆਪਣੇ ਘਰਸਾਮਾਨ ਅਤੇ ਜੀਵਨ ਭਰ ਦੀ ਕਮਾਈ ਛੱਡ ਕੇ ਭੱਜਣ ਲਈ ਮਜਬੂਰ ਹੋਏ। ਕਾਂਗਰਸ ਦੇ ਕਾਰਜਕਾਲ ਵਿੱਚ ਵਿਵਸਥਾ ਦਾ ਜਿਸ ਪ੍ਰਕਾਰ ਜਨਾਜ਼ਾ ਨਿਕਲਿਆਉਸ ਤੋਂ ਹਰ ਵਿਅਕਤੀ ਦੁੱਖੀ ਸੀ। ਕਾਂਗਰਸ ਵੱਲੋਂ ਸਰਕਾਰ ਤੇ ਲਗਾਏ ਜਾ ਰਹੇ ਦੋਸ਼ਾਂ ਤੇ ਕਿਹਾ ਕਿ ਇਹ ਤਾਂ ਉਹੀ ਗੱਲ ਹੋਈ ਕਿ ਉਲਟਾ ਚੋਰ ਕੋਤਵਾਲ ਨੂੰ ਡਾਂਟੇ। ਕਾਂਗਰਸ ਦੀਆਂ ਅੱਖਾਂ ਤੇ ਕਾਲਾ ਚਸ਼ਮਾ ਲੱਗਿਆ ਹੋਇਆ ਹੈ। ਇਨ੍ਹਾਂ ਨੂੰ ਸਿਰਫ਼ ਦੋਸ਼ ਲਗਾਉਣਾ ਅਤੇ ਫਿਰ ਸਦਨ ਤੋਂ ਭੱਜਣਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਜਵਾਬ ਸੁਣਨਗੇ ਕਿਵੇਂਕਿਉਂਕਿ ਇਨ੍ਹਾਂ ਵਿੱਚ ਜਵਾਬ ਸੁਣਨ ਦੀ ਹਿੰਮਤ ਨਹੀਂ ਹੈ। ਅਜਿਹੇ ਵਿੱਚ ਇਨ੍ਹਾਂ ਕੋਲ ਇੱਕ ਹੀ ਰਸਤਾ ਬਚਦਾ ਹੈ ਦੋਸ਼ ਲਗਾਓ ਅਤੇ ਭੱਜ ਜਾਓ।

ਮੁੱਖ ਮੰਤਰੀ ਨੇ ਕਿਹਾ ਕਿ ਪਤਾ ਨਹੀਂ ਦਿੱਲੀ ਤੋਂ ਕਾਂਗਰਸ ਕੋਲ ਕਿਹੜੀ ਕਾਲ ਆਉਂਦੀ ਹੈ ਕਿ ਉਸ ਦੇ ਨੇਤਾ ਇੰਨੀ ਤੇਜ਼ੀ ਨਾਲ ਝੂਠ ਫੈਲਾਉਣ ਲੱਗ ਜਾਂਦੇ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੇ ਕਾਂਗਰਸ ਦਾ ਉਹ ਬਹੁਤ ਮਾੜਾ ਕਾਰਜਕਾਲ ਨਹੀਂ ਦੇਖਿਆ ਹੈਉਨ੍ਹਾਂ ਨੂੰ ਕਾਂਗਰਸ ਦੇ ਕਾਰਜਕਾਲ ਅਤੇ ਉਸ ਦੇ ਕਾਰਨਾਮਿਆਂ ਬਾਰੇ ਜ਼ਰੂਰ ਜਾਣਨਾ ਅਤੇ ਸਰਚ ਕਰਨਾ ਚਾਹੀਦਾ ਹੈ। ਕਾਂਗਰਸ ਵੱਲੋਂ ਫੈਲਾਏ ਜਾ ਰਹੇ ਝੂਠ ਨਾਲ ਨੌਜਵਾਨ ਪੀੜ੍ਹੀ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਲਈ ਨੌਜਵਾਨਾਂ ਨੂੰ ਖ਼ੁਦ ਇਹ ਜਾਣਨਾ ਚਾਹੀਦਾ ਹੈ ਕਿ ਕਾਂਗਰਸ ਦਾ ਕਾਰਜਕਾਲ ਕਿਹੋ ਜਿਹਾ ਸੀ ਅਤੇ ਉਸ ਦੌਰਾਨ ਸੂਬੇ ਦੀ ਵਿਵਸਥਾ ਦੀ ਕੀ ਸਥਿਤੀ ਸੀ।

ਇਨੇਲੋ ਕਾਰਜਕਾਲ ਦੀਆਂ ਘਟਨਾਵਾਂ ਤੇ ਵੀ ਮੁੱਖ ਮੰਤਰੀ ਨੇ ਵਿਰੋਧੀ ਧਿਰ ਨੂੰ ਘੇਰਿਆ

ਮੁੱਖ ਮੰਤਰੀ ਨੇ ਕਿਹਾ ਕਿ ਸਾਲ 1999 ਤੋਂ 2005 ਦੇ ਵਿਚਕਾਰ ਹਰਿਆਣਾ ਵਿੱਚ ਕਾਨੂੰਨ ਦਾ ਸ਼ਾਸਨ ਕਿਸ ਪ੍ਰਕਾਰ ਸਿਆਸੀ ਪ੍ਰਭਾਵ ਅਤੇ ਸੱਤਾ ਦੇ ਦਬਾਅ ਵਿੱਚ ਕਮਜ਼ੋਰ ਹੋਇਆਇਹ ਕਿਸੇ ਤੋਂ ਲੁਕਿਆ ਨਹੀਂ ਹੈ। ਅਗਸਤ 2001 ਵਿੱਚ ਹਿਸਾਰ ਜ਼ਿਲ੍ਹੇ ਦੇ ਲਿਤਾਨੀ ਪਿੰਡ ਵਿੱਚ ਸਾਬਕਾ ਵਿਧਾਇਕ ਰੇਲੂ ਰਾਮ ਪੂਨੀਆ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਅੱਠ ਮੈਂਬਰਾਂ ਦੀ ਸੁੱਤਿਆਂ ਪਿਆਂ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਵਿੱਚ ਛੋਟੇ ਬੱਚੇ ਅਤੇ ਸਿਰਫ਼ 45 ਦਿਨ ਦੀ ਮਾਸੂਮ ਬੱਚੀ ਵੀ ਸ਼ਾਮਲ ਸੀ।

ਉਨ੍ਹਾਂ ਮਈ 2002 ਦੇ ਕੰਡੇਲਾ ਪ੍ਰਕਰਣ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ ਕਿਸਾਨਾਂ ਤੇ ਗੋਲੀਆਂ ਕਿਸ ਨੇ ਚਲਵਾਈਆਂ ਸਨ। ਫਾਇਰਿੰਗ ਵਿੱਚ ਕਿਸਾਨਾਂ ਦੀ ਜਾਨ ਗਈ ਅਤੇ ਅਨੇਕਾਂ ਲੋਕ ਜ਼ਖ਼ਮੀ ਹੋਏ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੇ ਦੱਸਣ ਕਿ ਉਨ੍ਹਾਂ ਦੇ ਕਾਰਜਕਾਲ ਵਿੱਚ ਕਿਸਾਨਾਂ ਦੀਆਂ ਮੰਗਾਂ ਦਾ ਜਵਾਬ ਗੱਲਬਾਤ ਨਾਲ ਦਿੱਤਾ ਗਿਆ ਸੀ ਜਾਂ ਗੋਲੀਆਂ ਨਾਲ। ਇਸੇ ਮਿਆਦ ਵਿੱਚ ਝੱਜਰ ਦੇ ਦੁਲੀਨਾ ਵਿੱਚ ਪੰਜ ਦਲਿਤ ਨੌਜਵਾਨਾਂ ਨੂੰ ਭੀੜ ਨੇ ਪੁਲਿਸ ਚੌਕੀ ਦੇ ਨੇੜੇ ਮਾਰ-ਮਾਰ ਕੇ ਮਾਰ ਦਿੱਤਾ। ਅਕਤੂਬਰ 2002 ਵਿੱਚ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਸੇ ਸਾਲ ਕੁਰੂਕਸ਼ੇਤਰ ਦੇ ਰਣਜੀਤ ਸਿੰਘ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਮੁੱਖ ਮੰਤਰੀ ਨੇ ਜੇ.ਬੀ.ਟੀ. ਅਧਿਆਪਕ ਭਰਤੀ ਘੁਟਾਲੇ ਦਾ ਹਵਾਲਾ ਦਿਆਂ ਕਿਹਾ ਕਿ ਲਗਭਗ 3,206 ਜੇ.ਬੀ.ਟੀ. ਅਧਿਆਪਕਾਂ ਦੀ ਭਰਤੀ ਵਿੱਚ ਚੋਣ ਸੂਚੀਆਂ ਨਾਲ ਛੇੜਛਾੜ ਕੀਤੀ ਗਈਯੋਗ ਉਮੀਦਵਾਰਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਗਿਆ ਅਤੇ ਸਰਕਾਰੀ ਨੌਕਰੀਆਂ ਨੂੰ ਸਿਆਸੀ ਸਰਪ੍ਰਸਤੀ ਦਾ ਸਾਧਨ ਬਣਾਉਣ ਦਾ ਯਤਨ ਹੋਇਆ। ਉਨ੍ਹਾਂ ਕਿਹਾ ਕਿ ਵਿਰੋਧ ਪੱਖ ਕਾਨੂੰਨ ਦਾ ਪਾਠ ਪੜ੍ਹਾਉਣ ਤੋਂ ਪਹਿਲਾਂ ਦੱਸੇ ਕਿ ਹਜ਼ਾਰਾਂ ਬੇਰੋਜ਼ਗਾਰ ਨੌਜਵਾਨਾਂ ਦੇ ਭਾਵਿੱਖ ਨਾਲ ਖਿਲਵਾੜ ਕਰਨਾ ਕੀ ਅਪਰਾਧ ਨਹੀਂ ਸੀ ਅਤੇ ਸਰਕਾਰੀ ਭਰਤੀ ਨੂੰ ਪਰਿਵਾਰਵਾਦ ਅਤੇ ਸੱਤਾ ਦੇ ਪ੍ਰਭਾਵ ਦੀ ਭੇਂਟ ਚੜ੍ਹਾਉਣਾ ਕੀ ਨੌਜਵਾਨਾਂ ਨਾਲ ਅਨਿਆਂ ਨਹੀਂ ਸੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਉਸੇ ਵਿਵਸਥਾ ਨੂੰ ਬਦਲ ਕੇ ਹਰਿਆਣਾ ਦੇ ਨੌਜਵਾਨਾਂ ਨੂੰ ਬਿਨਾਂ ਪਰਚੀ-ਬਿਨਾਂ ਖਰਚੀ” ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਹਨ। ਪਹਿਲਾਂ ਨੌਕਰੀ ਦੀ ਸੂਚੀ ਸਿਆਸੀ ਘਰਾਣਿਆਂ ਵਿੱਚ ਬਣਦੀ ਸੀਅੱਜ ਮੈਰਿਟ ਦੇ ਆਧਾਰ ਤੇ ਬਣਦੀ ਹੈ। ਸਰਕਾਰ ਨੇ ਨੌਜਵਾਨਾਂ ਨੂੰ ਆਤਮ-ਸਮਾਨ ਦਿੱਤਾ ਹੈ।

ਇਨੇਲੋ ਆਪਣੇ ਕਾਰਜਕਾਲ ਨੂੰ ਭੁੱਲੀਤਦ ਐੱਫ.ਆਈ.ਆਰ. ਤੱਕ ਦਰਜ ਨਹੀਂ ਹੁੰਦੀ ਸੀ ਅਤੇ ਲੋਕਾਂ ਵਿੱਚ ਭੈਅ ਦਾ ਮਾਹੌਲ ਸੀ – ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਨੇਲੋ ਆਪਣੇ ਕਾਰਜਕਾਲ ਨੂੰ ਭੁੱਲ ਗਈ ਹੈਜਦੋਂ ਐੱਫ.ਆਈ.ਆਰ. ਤੱਕ ਦਰਜ ਨਹੀਂ ਹੁੰਦੀ ਸੀ ਅਤੇ ਲੋਕਾਂ ਵਿੱਚ ਭੈਅ ਦਾ ਮਾਹੌਲ ਸੀ। ਉਨ੍ਹਾਂ ਕਿਹਾ ਕਿ ਸਾਲ 2004 ਨਾਲ ਸਬੰਧਤ ਜੋ ਅੰਕੜੇ ਉਨ੍ਹਾਂ ਨੇ ਸਦਨ ਵਿੱਚ ਪੇਸ਼ ਕੀਤੇ ਹਨਉਨ੍ਹਾਂ ਨੂੰ ਇਨੇਲੋ ਦੇ ਨੇਤਾਵਾਂ ਨੇ ਸ਼ਾਇਦ ਠੀਕ ਤਰ੍ਹਾਂ ਨਹੀਂ ਪੜ੍ਹਿਆ। ਉਨ੍ਹਾਂ ਦੇ ਕਾਰਜਕਾਲ ਵਿੱਚ ਅਪਰਾਧ ਦਾ ਗ੍ਰਾਫ਼ ਵਧਿਆ ਸੀਜਦੋਂ ਕਿ ਸਾਡੀ ਸਰਕਾਰ ਦੇ ਕਾਰਜਕਾਲ ਵਿੱਚ ਇਸ ਵਿੱਚ ਕਾਫ਼ੀ ਕਮੀ ਆਈ ਹੈ। ਪੱਗ ਤੇ ਉਠਾਏ ਗਏ ਸਵਾਲ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੱਗ ਗੁਰੂਆਂ ਦੀ ਦੇਣ ਹੈ ਅਤੇ ਇਨੇਲੋ ਨੂੰ ਇਸ ਤੇ ਸਵਾਲ ਨਹੀਂ ਉਠਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨ-ਵਿਵਸਥਾ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ਤੇ ਕਾਰਜ ਕਰ ਰਹੀ ਹੈ। ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਕਾਨੂੰਨ-ਵਿਵਸਥਾ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕਾਂਗਰਸ ਆਪਣੇ ਦੱਸ ਸਾਲ ਦੇ ਕਾਰਜਕਾਲ ਦੇ ਅਪਰਾਧ ਦੇ ਅੰਕੜਿਆਂ ਦਾ ਵੀ ਜਵਾਬ ਦੇਵੇ

ਮੁੱਖ ਮੰਤਰੀ ਨੇ ਕਿਹਾ ਕਿ ਸਾਲ 2005 ਵਿੱਚ ਕਾਂਗਰਸ ਸੱਤਾ ਵਿੱਚ ਆਈ ਤਾਂ ਸੂਬੇ ਦੀ ਜਨਤਾ ਨੇ ਉਮੀਦ ਕੀਤੀ ਸੀ ਕਿ ਵਿਵਸਥਾ ਬਦਲੇਗੀਪਰ ਵਿਵਸਥਾ ਬਦਲਣ ਦੀ ਬਜਾਏ ਅਪਰਾਧ ਦਾ ਸਰੂਪ ਅਤੇ ਭਿਆਨਕ ਹੁੰਦਾ ਗਿਆ। ਜੁਲਾਈ 2005 ਵਿੱਚ ਗੁਰੂਗ੍ਰਾਮ ਵਿੱਚ ਹੌਂਡਾ ਕੰਪਨੀ ਦੇ ਅੰਦੋਲਨ ਕਰ ਰਹੇ ਕਾਮਿਆਂ ਤੇ ਹੋਈ ਪੁਲਿਸ ਕਾਰਵਾਈ ਦੀਆਂ ਤਸਵੀਰਾਂ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ ਸੀ। ਮਜ਼ਦੂਰਾਂ ਨੂੰ ਸੜਕਾਂ ਤੇ ਦੌੜਾ-ਦੌੜਾ ਕੇ ਕੁੱਟਿਆ ਗਿਆ ਅਤੇ ਵੱਡੀ ਗਿਣਤੀ ਵਿੱਚ ਕਾਮੇ ਜ਼ਖ਼ਮੀ ਹੋਏ। ਅਗਸਤ 2005 ਵਿੱਚ ਗੋਹਾਣਾ ਦੀ ਵਾਲਮੀਕਿ ਬਸਤੀ ਵਿੱਚ ਦਲਿਤ ਪਰਿਵਾਰਾਂ ਦੇ ਮਕਾਨ ਸਾੜ ਦਿੱਤੇ ਗਏ ਅਤੇ ਲੋਕ ਆਪਣੇ ਘਰਸਾਮਾਨ ਅਤੇ ਜੀਵਨ ਭਰ ਦੀ ਕਮਾਈ ਛੱਡ ਕੇ ਭੱਜਣ ਤੇ ਮਜਬੂਰ ਹੋਏ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਅੱਜ ਦਲਿਤ ਹਿੱਤਾਂ ਦੀ ਗੱਲ ਕਰਨ ਵਾਲੇ ਦੱਸਣ ਕਿ ਜਦੋਂ ਦਲਿਤਾਂ ਦੀ ਪੂਰੀ ਬਸਤੀ ਸੜ ਰਹੀ ਸੀਤਦ ਉਨ੍ਹਾਂ ਦੀ ਸੰਵੇਦਨਸ਼ੀਲਤਾ ਅਤੇ ਸਮਾਜਿਕ ਨਿਆਂ ਕਿੱਥੇ ਸੀ।

ਉਨ੍ਹਾਂ ਕਿਹਾ ਕਿ ਫ਼ਰਵਰੀ 2007 ਵਿੱਚ ਪਾਣੀਪਤ ਦੇ ਦੀਵਾਨਾ ਰੇਲਵੇ ਸਟੇਸ਼ਨ ਦੇ ਕੋਲ ਸਮਝੌਤਾ ਐਕਸਪ੍ਰੈੱਸ ਵਿੱਚ ਹੋਏ ਬੰਬ ਧਮਾਕੇ ਵਿੱਚ 68 ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਅਤੇ ਅਨੇਕਾਂ ਯਾਤਰੀ ਜ਼ਖ਼ਮੀ ਹੋਏ। ਜੂਨ 2007 ਵਿੱਚ ਕੈਥਲ ਦੇ ਮਨੋਜ ਅਤੇ ਬਬਲੀ ਦੀ ਹੱਤਿਆ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ। ਜਨਵਰੀ 2008 ਵਿੱਚ ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਕਿਡਨੀ ਰੈਕਟ ਦਾ ਪਰਦਾਫਾਸ਼ ਹੋਇਆ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਜਿਸ ਗੁਰੂਗ੍ਰਾਮ ਨੂੰ ਤਤਕਾਲੀ ਸਰਕਾਰ ਆਪਣੀ ਉਪਲਬਧੀ ਦੱਸ ਕੇ ਪ੍ਰਚਾਰਿਤ ਕਰਦੀ ਸੀਉਸੇ ਗੁਰੂਗ੍ਰਾਮ ਵਿੱਚ ਗਰੀਬਾਂ ਦੇ ਸਰੀਰ ਦੇ ਅੰਗਾਂ ਦਾ ਗੈਰ-ਕਾਨੂੰਨੀ ਵਪਾਰ ਕਿਵੇਂ ਫਲਦਾ-ਫੁੱਲਦਾ ਰਿਹਾ ਅਤੇ ਪ੍ਰਸ਼ਾਸਨ ਇੰਨੇ ਲੰਬੇ ਸਮੇਂ ਤੱਕ ਕਿਉਂ ਸੁੱਤਾ ਰਿਹਾ।

ਮੁੱਖ ਮੰਤਰੀ ਨੇ ਕਿਹਾ ਕਿ 21 ਅਪ੍ਰੈਲ, 2010 ਨੂੰ ਹਿਸਾਰ ਦੇ ਮਿਰਚਪੁਰ ਪਿੰਡ ਵਿੱਚ ਦਲਿਤ ਬਸਤੀ ਤੇ ਹਮਲਾ ਹੋਇਆ। ਘਰਾਂ ਨੂੰ ਅੱਗ ਲਗਾਈ ਗਈ ਅਤੇ 70 ਸਾਲਾ ਤਾਰਾਚੰਦ ਅਤੇ ਉਨ੍ਹਾਂ ਦੀ ਦਿਵਿਆਂਗ ਬੇਟੀ ਸੁਮਨ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਸੈਂਕੜੇ ਦਲਿਤ ਪਰਿਵਾਰ ਪਿੰਡ ਛੱਡਣ ਨੂੰ ਮਜਬੂਰ ਹੋ ਗਏ ਅਤੇ ਮਾਮਲਾ ਇੰਨਾ ਗੰਭੀਰ ਸੀ ਕਿ ਮੁਕੱਦਮੇ ਦੀ ਸੁਣਵਾਈ ਹਰਿਆਣਾ ਤੋਂ ਬਾਹਰ ਦਿੱਲੀ ਤਬਦੀਲ ਕਰਨੀ ਪਈ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਦੇ ਮਿੱਤਰ ਸਮਾਜਿਕ ਨਿਆਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨਪਰ ਮਿਰਚਪੁਰ ਦੀ ਰਾਖ ਅੱਜ ਵੀ ਉਨ੍ਹਾਂ ਦੇ ਸ਼ਾਸਨ ਦੀ ਸੰਵੇਦਨਹੀਣਤਾ ਦੀ ਗਵਾਹੀ ਦਿੰਦੀ ਹੈ।

ਮੁੱਖ ਮੰਤਰੀ ਨੇ ਮਈ 2012 ਦੇ ਰੋਹਤਕ ਦੇ ਆਪਣਾ ਘਰ’ ਕਾਂਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸੀ। ਸਰਕਾਰੀ ਸਹਾਇਤਾ ਪ੍ਰਾਪਤ ਆਸ਼ਰਿਆ-ਘਰ ਵਿੱਚ ਰਹਿਣ ਵਾਲੀਆਂ ਅਨਾਥਬੇਸਹਾਰਾ ਅਤੇ ਮਾਨਸਿਕ ਤੌਰ ਤੇ ਦਿਵਿਆਂਗ ਬੱਚੀਆਂ ਅਤੇ ਮਹਿਲਾਵਾਂ ਦੇ ਯੌਨਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੇ ਗੰਭੀਰ ਤੱਥ ਸਾਹਮਣੇ ਆਏ ਸਨ। ਉਨ੍ਹਾਂ ਸਵਾਲ ਕੀਤਾ ਕਿ ਜਿਹੜੀ ਸਰਕਾਰ ਅਸਹਾਏ ਧੀਆਂ ਦੇ ਆਸ਼ਰਿਆ-ਘਰ ਨੂੰ ਸੁਰੱਖਿਅਤ ਨਹੀਂ ਰੱਖ ਸਕੀਉਸ ਦੇ ਪ੍ਰਤੀਨਿਧੀ ਅੱਜ ਮਹਿਲਾ ਸੁਰੱਖਿਆ ਤੇ ਕਿਸ ਨੈਤਿਕ ਅਧਿਕਾਰ ਤੋਂ ਭਾਸ਼ਣ ਦੇ ਰਹੇ ਹਨ।

ਮੁੱਖ ਮੰਤਰੀ ਨੇ ਜੁਲਾਈ 2012 ਵਿੱਚ ਮਾਨੇਸਰ ਸਥਿਤ ਮਾਰੂਤੀ ਸੁਜ਼ੂਕੀ ਸੰਯੰਤਰ ਦੀ ਹਿੰਸਕ ਘਟਨਾ ਦਾ ਵੀ ਹਵਾਲਾ ਦਿੱਤਾਜਿਸ ਵਿੱਚ ਕੰਪਨੀ ਦੇ ਮਾਨਵ ਸੰਸਧਾਨ ਡਾਇਰੈਕਟਰ ਅਵਨੀਸ਼ ਕੁਮਾਰ ਦੇਵ ਦੀ ਜਾਨ ਚਲੀ ਗਈਅਨੇਕਾਂ ਅਧਿਕਾਰੀ ਅਤੇ ਕਰਮਚਾਰੀ ਜ਼ਖ਼ਮੀ ਹੋਏ ਅਤੇ ਸੰਯੰਤਰ ਵਿੱਚ ਅੱਗਜ਼ਨੀ ਅਤੇ ਭੰਨਤੋੜ ਹੋਈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਕਾਨੂੰਨ-ਵਿਵਸਥਾ ਤੇ ਪ੍ਰਸ਼ਨ ਉਠੇਸਗੋਂ ਹਰਿਆਣਾ ਦੀ ਉਦਯੋਗਿਕ ਛਬੀ ਨੂੰ ਵੀ ਨੁਕਸਾਨ ਪਹੁੰਚਿਆ। ਸਾਲ 2014 ਵਿੱਚ ਹਿਸਾਰ ਦੇ ਭਗਾਣਾ ਪਿੰਡ ਦੀ ਚਾਰ ਦਲਿਤ ਨਾਬਾਲਗ ਲੜਕੀਆਂ ਦੇ ਅਪਹਰਣ ਅਤੇ ਸਮੂਹਿਕ ਬਲਾਤਕਾਰ ਦਾ ਗੰਭੀਰ ਮਾਮਲਾ ਰਾਸ਼ਟਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਅਤੇ ਪੀੜਤ ਪਰਿਵਾਰਾਂ ਨੂੰ ਨਿਆਂ ਦੀ ਮੰਗ ਲਈ ਦਿੱਲੀ ਦੇ ਜੰਤਰ-ਮੰਤਰ ਤੱਕ ਧਰਨਾ ਦੇਣਾ ਪਿਆ।

ਡਾਇਲ 112 ਨਾਲ 10 ਐਮਰਜੈਂਸੀ ਸੇਵਾਵਾਂ ਜੁੜੀਆਂ, 250 ਹੋਰ ਰਿਸਪਾਂਸ ਵਾਹਨਾਂ ਨੂੰ ਮਨਜ਼ੂਰੀ

ਮੁੱਖ ਮੰਤਰੀ ਨੇ ਕਿਹਾ ਕਿ ਨਾਗਰਿਕਾਂ ਨੂੰ ਤੁਰੰਤ ਸਹਾਇਤਾ ਉਪਲਬਧ ਕਰਵਾਉਣ ਲਈ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ‘ਡਾਇਲ112’ ਨੂੰ ਸਫ਼ਲਤਾਪੂਰਵਕ ਲਾगू ਕੀਤਾ ਗਿਆ ਹੈ। ਪੁਲਿਸ ਸੇਵਾ 100, ਅਗਨੀਸ਼ਮਨ ਸੇਵਾ 101, ਚਿਕਿਤਸਾ ਐਮਰਜੈਂਸੀ ਸੇਵਾ 108, ਮਹਿਲਾ ਹੈਲਪਲਾਈਨ 1091, ਆਵਾਜਾਈ ਹੈਲਪਲਾਈਨ 1073, ਸਾਈਬਰ ਹੈਲਪਲਾਈਨ 1930, ਦੁਰਗਾ ਸ਼ਕਤੀ ਐਪਐੱਨ.ਐੱਚ.ਏ.ਆਈ. ਹੈਲਪਲਾਈਨ 1033, ਆਪਦਾ ਪ੍ਰਬੰਧਨ ਹੈਲਪਲਾਈਨ 1070 ਅਤੇ 1077 ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਹੈਲਪਲਾਈਨ 181 ਅਤੇ 1098 ਸਮੇਤ ਕੁੱਲ 10 ਐਮਰਜੈਂਸੀ ਸੇਵਾਵਾਂ ਨੂੰ ਡਾਇਲ112 ਨਾਲ ਜੋੜਿਆ ਗਿਆ ਹੈ। ਸੂਬੇ ਵਿੱਚ 630 ਟੋਇਟਾ ਇਨੋਵਾ ਕ੍ਰਿਸਟਾ ਵਾਹਨਾਂ ਨੂੰ ਐਮਰਜੈਂਸੀ ਰਿਸਪਾਂਸ ਵਹੀਕਲ ਦੇ ਰੂਪ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਨੇ 250 ਵਾਧੂ ਐਮਰਜੈਂਸੀ ਰਿਸਪਾਂਸ ਵਾਹਨਾਂ ਦੀ ਖ਼ਰੀਦ ਨੂੰ ਵੀ ਲੋੜੀਂਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ।

ਆਪ੍ਰੇਸ਼ਨ ਟਰੈਕਡਾਊਨ ਵਿੱਚ 15 ਦਿਨਾਂ ਵਿੱਚ 4,771 ਅਪਰਾਧੀ ਗ੍ਰਿਫ਼ਤਾਰ

ਮੁੱਖ ਮੰਤਰੀ ਨੇ ਕਿਹਾ ਕਿ ਲੋੜੀਂਦੇਘੋਸ਼ਿਤਜ਼ਮਾਨਤ ਜਾਂ ਪੈਰੋਲ ਤੋਂ ਫ਼ਰਾਰ ਅਤੇ ਹੋਰ ਸਰਗਰਮ ਅਪਰਾਧੀਆਂ ਦੀ ਗ੍ਰਿਫ਼ਤਾਰੀ ਲਈ ਆਪ੍ਰੇਸ਼ਨ ਟਰੈਕਡਾਊਨ’ ਚਲਾਇਆ ਜਾ ਰਿਹਾ ਹੈ। ਅਗਸਤ ਤੋਂ 15 ਅਗਸਤ, 2026 ਤੱਕ ਚਲਾਏ ਗਏ ਵਿਸ਼ੇਸ਼ ਮੁਹਿੰਮ ਵਿੱਚ 4,771 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 216 ਹਥਿਆਰ ਬਰਾਮਦ ਕੀਤੇ ਗਏਜਿਨ੍ਹਾਂ ਵਿੱਚ 135 ਦੇਸੀ ਕੱਟੇ, 76 ਪਿਸਤੌਲ, 3 ਰਿਵਾਲਵਰ ਅਤੇ ਬੰਦੂਕਾਂ ਸ਼ਾਮਲ ਹਨ। ਇਸ ਤੋਂ ਇਲਾਵਾ 287 ਕਾਰਤੂਸ ਅਤੇ 15 ਮੈਗਜ਼ੀਨ ਬਰਾਮਦ ਕੀਤੇ ਗਏ। 241 ਨਵੇਂ ਅਪਰਾਧੀਆਂ ਦੀ ਹਿਸਟਰੀਸ਼ੀਟ ਖੋਲੀ ਗਈ ਅਤੇ 1,406 ਅਪਰਾਧੀਆਂ ਦੀ ਹਿਸਟਰੀਸ਼ੀਟ ਅਪਡੇਟ ਕੀਤੀ ਗਈ। ਇਸੇ ਪ੍ਰਕਾਰ ਦਸੰਬਰ ਤੋਂ 15 ਦਸੰਬਰ, 2025 ਤੱਕ ਚਲਾਏ ਗਏ ਆਪ੍ਰੇਸ਼ਨ ਹੌਟਸਪੌਟ ਡੋਮਿਨੇਸ਼ਨ’ ਦੇ ਦੌਰਾਨ 1,213 ਮਾਮਲੇ ਦਰਜ ਕੀਤੇ ਗਏ ਅਤੇ 2,200 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 33 ਮਹਿਲਾ ਪੁਲਿਸ ਥਾਣੇ ਸਥਾਪਿਤ ਕੀਤੇ ਗਏ ਹਨ। ਸੰਕਟ ਵਿੱਚ ਫਸੀਆਂ ਔਰਤਾਂ ਨੂੰ ਤੁਰੰਤ ਪੁਲਿਸ ਸਹਾਇਤਾ ਉਪਲਬਧ ਕਰਵਾਉਣ ਲਈ ਦੁਰਗਾ ਸ਼ਕਤੀ’ ਐਪ ਸ਼ੁਰੂ ਕੀਤਾ ਗਿਆ ਹੈ। ਸੰਵੇਦਨਸ਼ੀਲ ਸਥਾਨਾਂ ਤੇ ਦੁਰਗਾ ਸ਼ਕਤੀ ਰੈਪਿਡ ਐਕਸ਼ਨ ਫ਼ੋਰਸ ਦੀਆਂ 24 ਕੰਪਨੀਆਂ ਅਤੇ 46 ਪੈਟਰੋਲੀਐਮ ਵਾਹਨ ਤਾਇਨਾਤ ਕੀਤੇ ਗਏ ਹਨ। ਸੁਨਾਰੀਆਰੋਹਤਕ ਵਿੱਚ ਮਹਿਲਾ ਪੁਲਿਸ ਦੁਰਗਾ ਬਟਾਲੀਅਨ ਸਥਾਪਿਤ ਕੀਤੀ ਗਈ ਹੈ ਅਤੇ ਨਵੀਆਂ ਭਰਤੀਆਂ ਰਾਹੀਂ ਮਹਿਲਾ ਪੁਲਿਸਕਰਮੀਆਂ ਦੀ ਗਿਣਤੀ ਵਧਾਈ ਜਾ ਰਹੀ ਹੈ।

ਅਪਰਾਧੀ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇਕਾਨੂੰਨ ਤੋਂ ਵੱਡਾ ਕੋਈ ਨਹੀਂ

ਮੁੱਖ ਮੰਤਰੀ ਨੇ ਸਦਨ ਅਤੇ ਸੂਬੇ ਦੀ ਜਨਤਾ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਸਰਕਾਰ ਅਪਰਾਧ ਦੀ ਰੋਕਥਾਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗੀ ਅਤੇ ਜਾਂਚ ਅਤੇ ਅਭਿਯੋਜਨਾ ਦੀ ਗਤੀ ਨੂੰ ਤੇਜ਼ ਕਰੇਗੀ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾਸਾਡੀ ਨੀਤੀ ਵੀ ਸਪੱਸ਼ਟ ਹੈਨੀਅਤ ਵੀ ਸਪੱਸ਼ਟ ਹੈ ਅਤੇ ਸੁਨੇਹਾ ਵੀ ਸਪੱਸ਼ਟ ਹੈਅਪਰਾਧੀ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇਕਾਨੂੰਨ ਤੋਂ ਵੱਡਾ ਕੋਈ ਨਹੀਂ।

Share This Article
Leave a comment

Leave a Reply

Your email address will not be published. Required fields are marked *