ਵਾਟਰਸ਼ੈੱਡ ਡਿਵੈਲਪਮੈਂਟ ਵਿੱਚ ਦੋ ਲੱਖ ਏਕੜ ਜ਼ਮੀਨ ਦਾ ਕੀਤਾ ਜਾਵੇ ਟੀਚਾ ਨਿਰਧਾਰਤ – ਮੁੱਖ ਮੰਤਰੀ

Jiya Nagpal
10 Min Read

ਚੰਡੀਗੜ੍ਹ, 10 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਾਟਰਸ਼ੈੱਡ ਡਿਵੈਲਪਮੈਂਟ ਕੰਪੋਨੈਂਟ ਤਹਿਤ ਸੂਬੇ ਵਿੱਚ ਦੋ ਲੱਖ ਏਕੜ ਤੋਂ ਵੱਧ ਜ਼ਮੀਨ ਦਾ ਟੀਚਾ ਰੱਖ ਕੇ ਪ੍ਰਸਤਾਵ ਤਿਆਰ ਕੀਤੇ ਜਾਣ ਅਤੇ ਵੱਧ ਤੋਂ ਵੱਧ ਖੰਡਾਂ ਨੂੰ ਸ਼ਾਮਲ ਕੀਤਾ ਜਾਵੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵਾਟਰਸ਼ੈੱਡ ਡਿਵੈਲਪਮੈਂਟ ਕੰਪੋਨੈਂਟ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ 2.0 ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਵੀ ਮੌਜੂਦ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੀ ਬਿजाਈ ਟਪਕਾ ਸਿੰਜਾਈ ਪ੍ਰਣਾਲੀ ਨਾਲ ਅਪਣਾਉਣ ਲਈ ਜਾਗਰੂਕ ਕੀਤਾ ਜਾਵੇ। ਇਸ ਤੋਂ ਇਲਾਵਾ ਮੋਰਨੀਸ਼ਿਵਾਲਿਕ ਖੇਤਰ ਵਿੱਚ ਚੈੱਕ ਡੈਮਜਲ ਸੰਭਾਲ ਅਤੇ ਪੀਣ ਵਾਲੇ ਪਾਣੀ ਦੀਆਂ ਗਤੀਵਿਧੀਆਂ ਲਈ ਥਾਵਾਂ ਦੀ ਪਛਾਣ ਕੀਤੀ ਜਾਵੇ ਤਾਂ ਜੋ ਬਰਸਾਤੀ ਪਾਣੀ ਨੂੰ ਇਕੱਠਾ ਕਰਕੇ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਲਈ ਸਦਉਪਯੋਗ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਐਕਸਲਰੇਟਿਡ ਇਰਿਗੇਸ਼ਨ ਬੈਨਿਫਿਟ ਪ੍ਰੋਗਰਾਮਹਰ ਖੇਤ ਕੋ ਪਾਨੀਪਰ ਡ੍ਰੌਪ ਮੋਰ ਡ੍ਰੌਪ ਅਤੇ ਵਾਟਰਸ਼ੈੱਡ ਡਿਵੈਲਪਮੈਂਟ ਕੰਪੋਨੈਂਟਸਘਨ ਵਾਟਰਸ਼ੈੱਡ ਡਿਵੈਲਪਮੈਂਟ ਮੈਨੇਜਮੈਂਟ ਪ੍ਰੋਗਰਾਮਭੂਮੀ ਅਤੇ ਜਲ ਸੰਭਾਲ ਗਤੀਵਿਧੀਆਂ ਅਤੇ ਅਟਲ ਭੂਜਲ ਯੋਜਨਾ ਦੀ ਵਿਸਤਾਰ ਨਾਲ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਸਿੰਜਾਈ ਦੇ ਨਾਲ ਭੂਜਲ ਰੀਚਾਰਜ ਅਤੇ ਬਰਸਾਤੀ ਪਾਣੀ ਦੇ ਬਚਾਅ ਅਤੇ ਉਪਯੋਗ ਨੂੰ ਲੈ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

9 ਖੰਡਾਂ ਦੇ 74 ਪਿੰਡਾਂ ਵਿੱਚ ਮਾਈਕ੍ਰੋ ਵਾਟਰਸ਼ੈੱਡ ਕੰਮਾਂ ਉੱਤੇ 40 ਕਰੋੜ ਖ਼ਰਚ

ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਵਾਟਰਸ਼ੈੱਡ ਡਿਵੈਲਪਮੈਂਟ ਕੰਪੋਨੈਂਟ ਤਹਿਤ ਸੂਬੇ ਦੇ ਭਿਵਾਨੀਚਰਖੀ ਦਾਦਰੀਮਹਿੰਦਰਗੜ੍ਹਗੁਰੂਗ੍ਰਾਮਯਮੁਨਾ ਨਗਰ ਸਮੇਤ ਜ਼ਿਲ੍ਹਿਆਂ ਦੇ ਬਹਿਲਲੋਹਾਰੂਬਾਢੜਾਨਾਂਗਲ ਚੌਧਰੀਮਹਿੰਦਰਗੜ੍ਹਸੋਹਨਾਪਟੌਦੀਛਛਰੌਲੀ ਅਤੇ ਸਢੌਰਾ ਸਮੇਤ ਖੰਡਾਂ ਦੇ 74 ਪਿੰਡਾਂ ਵਿੱਚ ਮਾਈਕ੍ਰੋ ਵਾਟਰਸ਼ੈੱਡ ਕੰਮਾਂ ਉੱਤੇ ਲਗਭਗ 40 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਗਈ।

ਮੁੱਖ ਮੰਤਰੀ ਨੇ ਦੱਸਿਆ ਕਿ ਜਲ ਸੰਭਾਲ ਗਤੀਵਿਧੀਆਂ ਵਿੱਚ ਰੇਨ ਵਾਟਰ ਹਾਰਵੈਸਟਿੰਗ ਕੁੰਡਪਾਣੀ ਦੀ ਟੈਂਕੀਰੀਚਾਰਜ ਬੋਰਰਿਸਾਅ ਤਲਾਬਸਾਕਟ ਪਿਟਸਪਿੰਡਾਂ ਦੇ ਤਲਾਬਾਂ ਦਾ ਨਵੀਨੀਕਰਨਤਲਾਬ ਲਈ ਰੈਂਪ ਨਿਰਮਾਣਛੱਤਾਂ ਦੇ ਬਰਸਾਤੀ ਪਾਣੀ ਦੀ ਸੰਭਾਲਭੂਮੀਗਤ ਪਾਈਪ ਲਾਈਨਓਪਨ ਵਾਟਰ ਚੈਨਲਵਾਟਰ ਸਟੋਰੇਜ ਟੈਂਕਮਿੱਟੀ ਦੇ ਬੰਨ੍ਹ ਵਿੱਚੋਂ ਗਾਰ ਕੱਢਣਾਨਵੇਂ ਕਮਿਊਨਿਟੀ ਤਲਾਬਵੇਸਟ ਵਾਟਰ ਚੈਨਲ ਲਈ ਨਵੇਂ ਨਿਰਮਾਣ ਅਤੇ ਜਲ ਸੰਚਾਲਨ ਪ੍ਰਣਾਲੀ ਦੇ 531 ਕੰਮ ਕੀਤੇ ਗਏ। ਇਨ੍ਹਾਂ ਵਿੱਚ ਭਿਵਾਨੀ ਜ਼ਿਲ੍ਹੇ ਵਿੱਚ 229, ਚਰਖੀ ਦਾਦਰੀ ਵਿੱਚ 82, ਗੁਰੂਗ੍ਰਾਮ ਵਿੱਚ 107, ਮਹਿੰਦਰਗੜ੍ਹ ਵਿੱਚ 77, ਅਤੇ ਯਮੁਨਾ ਨਗਰ ਦੇ 36 ਕੰਮ ਸ਼ਾਮਲ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਦੇਸ਼ ਵਿੱਚ ਸੰਚਾਲਿਤ ਜਲ ਸੰਭਾਲ ਗਤੀਵਿਧੀਆਂ ਤਹਿਤ 421.79 ਏਕੜ ਜ਼ਮੀਨ ਉੱਤੇ 70 ਜਲਸ਼ਾਏ ਬਣਾਏ ਗਏ। ਇਸ ਤੋਂ ਇਲਾਵਾ ਵਾਟਰ ਸਕਿਓਰ ਹਰਿਆਣਾ’ ਪ੍ਰੋਗਰਾਮ ਤਹਿਤ 131 ਜਲਸ਼ਾਏ ਬਣਾਏ ਜਾਣ ਪ੍ਰਸਤਾਵਿਤ ਹਨ। ਇਨ੍ਹਾਂ ਜਲ ਸੰਭਾਲ ਕੰਮਾਂ ਨਾਲ ਪ੍ਰਦੇਸ਼ ਦੇ ਕਿਸਾਨਾਂ ਦੀ ਲਗਭਗ 77,500 ਏਕੜ ਜ਼ਮੀਨ ਉੱਤੇ ਰੀਚਾਰਜ ਅਤੇ ਸਿੰਜਾਈ ਦੀਆਂ ਸਹੂਲਤਾਂ ਸੁਲਭ ਹੋਈਆਂ ਹਨ।

ਅਟਲ ਭੂਜਲ ਨਾਲ 40,405 ਕਿਸਾਨਾਂ ਨੇ ਅਪਣਾਈ ਟਪਕਾ ਸਿੰਜਾਈ ਪ੍ਰਣਾਲੀ

ਉਨ੍ਹਾਂ ਦੱਸਿਆ ਕਿ ਬਬੈਨਸ਼ਾਹਬਾਦਥਾਨੇਸਰਪਿਪਲੀਇਸਮਾਈਲਾਬਾਦਗੁਹਲਾਸਿਵਨਰਤੀਆ ਅਤੇ ਸਿਰਸਾ ਖੰਡਾਂ ਵਿੱਚ 35 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਹਜ਼ਾਰ ਬੋਰਵੈੱਲ ਲਗਾਏ ਗਏ। ਇਸ ਤੋਂ ਇਲਾਵਾ ਸਿਰਸਾਕੁਰੂਕਸ਼ੇਤਰਕੈਥਲਹਿਸਾਰਫਤਿਆਬਾਦ ਵਿੱਚ 847 ਬੋਰਵੈੱਲ ਹੋਰ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਚੈੱਕ ਡੈਮਰੀਚਾਰਜ ਵੈੱਲਡੈਮ ਅਤੇ ਬੰਨ੍ਹਸੇਫਟੀ ਵਾਲਵਾਟਰ ਬਾਡੀਜ਼ ਦਾ ਨਵੀਨੀਕਰਨਡ੍ਰੌਪ ਸਟਰਕਚਰ ਵਰਗੇ ਕੰਮ ਕੀਤੇ ਗਏ ਹਨ। ਅਟਲ ਭੂਜਲ ਯੋਜਨਾ ਤਹਿਤ 40405 ਕਿਸਾਨਾਂ ਦੀ 77175 ਹੈਕਟੇਅਰ ਜ਼ਮੀਨ ਉੱਤੇ ਟਪਕਾ ਸਿੰਜਾਈ ਪ੍ਰਣਾਲੀ ਅਪਣਾਈ ਗਈ।

ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਡਾ. ਯਸ਼ਪਾਲਡਾਇਰੈਕਟਰ ਵਿਕਾਸ ਅਤੇ ਪੰਚਾਇਤ ਸੁਸ਼ੀਲ ਸਾਰਵਾਨਕ੍ਰਿਸ਼ੀ ਸਿੰਚਾਈ ਯੋਜਨਾ ਦੇ ਸੀ.ਈ.ਓ. ਮਹਾਵੀਰ ਕੌਸ਼ਿਕ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਸਲਸਵਿਹ/2026

 

 

 

ਹਰਿਆਣਾ ਵਿੱਚ ਅਨੀਮੀਆ ਵਿਰੁੱਧ 100 ਦਿਨਾਂ ਦੀ ਮੁਹਿੰਮ ਸ਼ੁਰੂ

ਇੱਕ ਸਾਲ ਦੇ ਅੰਦਰ 10 ਅੰਕਾਂ ਦੀ ਕਮੀ ਦਾ ਟੀਚਾ

ਚੰਡੀਗੜ੍ਹ, 10 ਸਤੰਬਰ – ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਵੀਰਵਾਰ ਨੂੰ ਰਾਜ ਵਿੱਚ ਅਨੀਮੀਆ ਦੇ ਬੋਝ ਨੂੰ ਅਗਲੇ ਇੱਕ ਸਾਲ ਦੇ ਅੰਦਰ 10 ਅੰਕ ਤੱਕ ਘਟਾਉਣ ਦੇ ਅਭਿਲਾਸ਼ੀ ਟੀਚੇ ਦਾ ਐਲਾਨ ਕੀਤਾ। ਇਹ ਕਦਮ ਹਰਿਆਣਾ ਵੱਲੋਂ ਅਨੀਮੀਆ ਮੁਕਤ ਭਾਰਤ ਮੁਹਿੰਮ’ ਤਹਿਤ ਇੱਕ ਵਿਸਥਾਰ 7x7x7 ਢਾਂਚੇ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਦੌਰਾਨ ਚੁੱਕਿਆ ਗਿਆ ਹੈ।

ਡਾ. ਮਿਸ਼ਰਾ ਨੇ ਦੱਸਿਆ ਕਿ ਇਹ 7×7×7 ਦ੍ਰਿਸ਼ਟੀਕੋਣ ਅਨੀਮੀਆ ਨਾਲ ਲੜਨ ਦੀ ਇੱਕ ਸਰਲ ਰਣਨੀਤੀ ਹੈਜੋ ਸੱਤ ਪ੍ਰਮੁੱਖ ਟੀਚੇਤ ਸਮੂਹਾਂ ਤੇ ਧਿਆਨ ਕੇਂਦਰਿਤ ਕਰਦੀ ਹੈ। ਇਸ ਵਿੱਚ ਆਇਰਨ-ਫੌਲਿਕ ਐਸਿਡ ਸਪਲੀਮੈਂਟੇਸ਼ਨਜਾਂਚ ਅਤੇ ਇਲਾਜਪੇਟ ਦੇ ਕੀੜੇ ਮਾਰਨ ਦੀ ਦਵਾਈ (ਡਿਵਰਮਿੰਗ) ਅਤੇ ਪੋਸ਼ਣ ਸੰਬੰਧੀ ਸਲਾਹ-ਮਸ਼ਵਰੇ ਵਰਗੀਆਂ ਸੱਤ ਪ੍ਰਮੁੱਖ ਪਹਿਲਕਦਮੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਨਾਲ ਹੀਸੱਤ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਜਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸੇਵਾਵਾਂ ਲੋਕਾਂ ਤੱਕ ਨਿਯਮਤ ਤੌਰ ਤੇ ਪਹੁੰਚਦੀਆਂ ਰਹਿਣ।

ਇਸ ਡੂੰਘੀ ਰਣਨੀਤੀ ਤਹਿਤ ਛੇ ਮਹੀਨੇ ਤੱਕ ਦੀ ਉਮਰ ਦੇ ਘੱਟ ਵਜ਼ਨ ਵਾਲੇ ਬੱਚਿਆਂ ਨੂੰ ਲਾਭਪਾਤਰੀ ਢਾਂਚੇ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾਸਥਾਨਕ ਤੌਰ ਤੇ ਉਪਲਬਧ ਆਇਰਨ ਨਾਲ ਭਰਪੂਰ ਖਾਣ ਵਾਲੇ ਪਦਾਰਥਾਂ ਅਤੇ ਵਿਭਿੰਨ ਆਹਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾਅਤੇ ਡਿਜੀਟਲ ਨਿਗਰਾਨੀ ਅਤੇ ਕੇਸ ਟਰੈਕਿੰਗ ਨੂੰ ਮਜ਼ਬੂਤ ਕੀਤਾ ਜਾਵੇਗਾ। ਇਹ ਅਨੀਮੀਆ ਦੇ ਖਿਲਾਫ ਤਕਨੀਕ-ਸੰਚਾਲਿਤ ਅਤੇ ਨਤੀਜਾ-ਆਧਾਰਿਤ ਕਾਰਵਾਈ ਦੀ ਦਿਸ਼ਾ ਵਿੱਚ ਇੱਕ ਵੱਡਾ ਬਦਲਾਅ ਹੈ।

ਅੱਜ ਚੰਡੀਗੜ੍ਹ ਵਿੱਚ ਰਾਜ ਪੱਧਰੀ ਅਨੀਮੀਆ ਮੁਕਤ ਹਰਿਆਣਾ‘ ਵਰਕਸ਼ਾਪ ਨੂੰ ਸੰਬੋਧ ਕਰਦਿਆਂ ਡਾ. ਮਿਸ਼ਰਾ ਨੇ ਦੱਸਿਆ ਕਿ 17 ਸਤੰਬਰ ਤੋਂ 100 ਦਿਨਾਂ ਦੀ ਇੱਕ ਮੁਹਿੰਮ ਸ਼ੁਰੂ ਹੋਵੇਗੀ। ਇਸ ਵਿੱਚ ਰਾਜ ਦਾ ਧਿਆਨ ਹਰ ਲਾਭਪਾਤਰੀ ਤੱਕ ਪਹੁੰਚਣਸਪਲਾਈ ਲੜੀ ਦੇ ਆਖਰੀ ਛੋਰ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਤੇ ਹੋਵੇਗਾ ਕਿ ਚਿੰਨ੍ਹਿਤ ਕੀਤੇ ਗਏ ਅਨੀਮੀਆ ਦੇ ਹਰੇਕ ਮਾਮਲੇ ਦਾ ਨਾ ਸਿਰਫ਼ ਪਰੀਖਣ ਅਤੇ ਇਲਾਜ ਕੀਤਾ ਜਾਵੇਸਗੋਂ ਲੋੜੀਂਦੇ ਨਤੀਜੇ ਮਿਲਣ ਤੱਕ ਉਸ ਦੀ ਟਰੈਕਿੰਗ ਵੀ ਕੀਤੀ ਜਾਵੇ।

ਹਰਿਆਣਾ ਨੇ ਕਈ ਲਾਭਪਾਤਰੀ ਸਮੂਹਾਂ ਵਿੱਚ ਅਨੀਮੀਆ ਦੇ ਪਸਾਰ ਵਿੱਚ ਪਹਿਲਾਂ ਹੀ ਮਹੱਤਵਪੂਰਨ ਗਿਰਾਵਟ ਦਰਜ ਕੀਤੀ ਹੈ। ਰਾਜ ਦੀ ਅਨੀਮੀਆ ਟਰੈਕਿੰਗ ਵੈੱਬ ਐਪਲੀਕੇਸ਼ਨ‘ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਨੀਮੀਆ ਦਾ ਕੁੱਲ ਟਰੈਕ ਕੀਤਾ ਗਿਆ ਪਸਾਰ 2022-23 ਦੇ 59.3 ਫੀਸਦੀ ਤੋਂ ਘੱਟ ਕੇ ਜੂਨ 2026 ਵਿੱਚ 47.7 ਫੀਸਦੀ ਹੋ ਗਿਆ ਹੈਜੋ ਰਾਜ ਨੂੰ ਮੁਹਿੰਮ ਦੇ ਅਗਲੇ ਅਤੇ ਵਧੇਰੇ ਹਮਲਾਵਰ ਪੜਾਅ ਲਈ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰਦਾ ਹੈ।

ਸਭ ਤੋਂ ਮਹੱਤਵਪੂਰਨ ਸੁਧਾਰ ਤੋਂ 59 ਮਹੀਨੇ ਦੇ ਬੱਚਿਆਂ ਵਿੱਚ ਦਰਜ ਕੀਤਾ ਗਿਆ ਹੈਜਿੱਥੇ ਅਨੀਮੀਆ ਦਾ ਪਸਾਰ 2022-23 ਵਿੱਚ 57.7 ਫੀਸਦੀ ਤੋਂ ਘੱਟ ਕੇ ਜੂਨ 2026 ਵਿੱਚ 34.1 ਫੀਸਦੀ ਰਹਿ ਗਿਆ ਹੈਇਹ 23 ਫੀਸਦੀ ਅੰਕ ਤੋਂ ਵੱਧ ਦੀ ਗਿਰਾਵਟ ਹੈ।

ਤੋਂ ਸਾਲ ਦੀ ਉਮਰ ਦੇ ਬੱਚਿਆਂ ਵਿੱਚ ਇਹ ਦਰ 54.8 ਫੀਸਦੀ ਤੋਂ ਘੱਟ ਕੇ 45.4 ਫੀਸਦੀ ਹੋ ਗਈ ਹੈ। ਗਰਭਵਤੀ ਮਹਿਲਾਵਾਂ ਵਿੱਚ ਅਨੀਮੀਆ ਦਾ ਪਸਾਰ 69.8 ਫੀਸਦੀ ਤੋਂ ਘੱਟ ਕੇ 53.3 ਫੀਸਦੀ ਤੇ ਆ ਗਿਆ ਹੈਜਦੋਂ ਕਿ ਪ੍ਰਜਨਨ ਉਮਰ ਵਰਗ ਦੀਆਂ ਮਹਿਲਾਵਾਂ ਵਿੱਚ ਇਹ 70 ਫੀਸਦੀ ਤੋਂ ਘੱਟ ਕੇ 63.8 ਫੀਸਦੀ ਹੋ ਗਿਆ ਹੈ।

ਡਾ. ਮਿਸ਼ਰਾ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਹਰਿਆਣਾ ਦੇ ਯਤਨਾਂ ਦੇ ਨਤੀਜੇ ਮਿਲ ਰਹੇ ਹਨਪਰ ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਰਾਜ ਹੁਣ ਢਿੱਲ ਨਹੀਂ ਵਰਤ ਸਕਦਾ। ਉਨ੍ਹਾਂ ਕਿਹਾ ਕਿ ਤਕਨੀਕ ਸਾਡੀ ਸਹਾਇਤਾ ਲਈ ਮੌਜੂਦ ਹੈਪਰ ਜ਼ਮੀਨੀ ਪੱਧਰ ਤੇ ਬਦਲਾਅ ਨੂੰ ਪਰਿਵਰਤਨਕਾਰੀ ਬਣਾਉਣ ਲਈ ਸਾਡੀ ਦ੍ਰਿੜ ਇੱਛਾ ਸ਼ਕਤੀ ਦੀ ਲੋੜ ਹੈ। ਉਨ੍ਹਾਂ ਜ਼ਿਲ੍ਹਿਆਂ ਨੂੰ ਇੱਕ-ਦੂਜੇ ਦੀਆਂ ਪ੍ਰਾਪਤੀਆਂ ਤੋਂ ਸਿੱਖਣ ਅਤੇ ਸਰਵੋਤਮ ਅਭਿਆਸਾਂ ਨੂੰ ਅਪਣਾਉਣ ਦੀ ਅਪੀਲ ਕੀਤੀ।

ਡਾ. ਮਿਸ਼ਰਾ ਨੇ ਦੱਸਿਆ ਕਿ ਅਗਲਾ ਪੜਾਅ ‘T4’ ਦ੍ਰਿਸ਼ਟੀਕੋਣਟੈਸਟ (Test), ਟ੍ਰੀਟ (Treat), ਟਾਕਸ (Talk) ਅਤੇ ਟਰੈਕ (Track)—ਵੱਲੋਂ ਸੰਚਾਲਿਤ ਹੋਵੇਗਾ। ਇਹ ਸਿਰਫ਼ ਪਛਾਣ ਅਤੇ ਇਲਾਜ ਤੱਕ ਸੀਮਤ ਰਹਿਣ ਦੇ ਬਜਾਏ ਨਿੱਜੀ ਕੇਸ ਪ੍ਰਬੰਧਨਨਿਰੰਤਰ ਫਾਲੋ-ਅੱਪ ਅਤੇ ਮਾਪਣਯੋਗ ਸਿਹਤ ਨਤੀਜਿਆਂ ਦੀ ਦਿਸ਼ਾ ਵਿੱਚ ਇੱਕ ਵੱਡਾ ਬਦਲਾਅ ਹੈ।

ਅਨੀਮੀਆ ਨੂੰ ਦੂਰਗਾਮੀ ਨਤੀਜਿਆਂ ਵਾਲੀ ਚੁਣੌਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਮਾਂ ਅਤੇ ਸ਼ਿਸ਼ੂ ਸਿਹਤ ਦੇ ਨਾਲ-ਨਾਲ ਬੱਚਿਆਂ ਦੇ ਸਿੱਖਣ ਦੇ ਨਤੀਜਿਆਂ ਅਤੇ ਉਨ੍ਹਾਂ ਦੇ ਭਵਿੱਖ ਦੀਆਂ ਸਮਰੱਥਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈਸਮੇਂ-ਸਮੇਂ ਦੇ ਯਤਨਾਂ ਦੇ ਬਜਾਏ ਨਿਰੰਤਰ ਸੰਸਥਾਗਤ ਤਤਪਰਤਾ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਅਨੀਮੀਆ ਨੂੰ ਸਿਰਫ਼ ਇੱਕ ਸਿਹਤ ਅੰਕੜੇ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾਸਗੋਂ ਇੱਕ ਅਜਿਹੇ ਮੁੱਦੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਜਿਸ ਲਈ ਸਰਕਾਰ ਅਤੇ ਜ਼ਮੀਨੀ ਪੱਧਰ ਤੇ ਤਾਲਮੇਲ ਵਾਲੀ ਕਾਰਵਾਈ ਦੀ ਲੋੜ ਹੈ।

ਡਾ. ਮਿਸ਼ਰਾ ਨੇ ਦੱਸਿਆ ਕਿ ਵਿਸਥਾਰ 7x7x7 ਢਾਂਚਾ ਇਸ ਮੁਹਿੰਮ ਦੇ ਅਗਲੇ ਪੜਾਅ ਦੀ ਨੁਮਾਇੰਦਗੀ ਕਰਦਾ ਹੈ। ਘੱਟ ਵਜ਼ਨ ਵਾਲੇ ਬੱਚਿਆਂ ਨੂੰ ਸੱਤਵੇਂ ਲਾਭਪਾਤਰੀ ਸਮੂਹ ਵਜੋਂ ਜੋੜਨ ਅਤੇ “ਸਹੀ ਪੋਸ਼ਣ” (Eating Right) ਨੂੰ ਇੱਕ ਵਾਧੂ ਦਖਲਅੰਦਾਜ਼ੀ ਵਜੋਂ ਸ਼ਾਮਲ ਕਰਨ ਤੋਂ ਇਲਾਵਾਇਸ ਵਿੱਚ ਇੱਕ ਮਜ਼ਬੂਤ ਡਿਜੀਟਲ ਢਾਂਚਾ ਵੀ ਪੇਸ਼ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਾਮਲਿਆਂ ਨੂੰ ਟਰੈਕ ਕੀਤਾ ਜਾਵੇ ਅਤੇ ਪਹਿਲਕਦਮੀਆਂ ਦੀ ਅਸਲ ਸਮੇਂ (ਰੀਅਲ-ਟਾਈਮ) ਵਿੱਚ ਨਿਗਰਾਨੀ ਕੀਤੀ ਜਾਵੇ।

ਉਨ੍ਹਾਂ ਦੱਸਿਆ ਕਿ ਏ.ਐਮ.ਬੀ. ਮੁਹਿੰਮ ਮੋਬਾਈਲ ਐਪ‘ (AMB Abhiyaan Mobile App) ਰੀਅਲ-ਟਾਈਮ ਡੈਸ਼ਬੋਰਡਹੌਟਸਪੌਟ ਮੈਪਿੰਗ ਅਤੇ ਨਿੱਜੀ ਕੇਸ ਟਰੈਕਿੰਗ ਦੀ ਸਹੂਲਤ ਪ੍ਰਦਾਨ ਕਰੇਗੀ। ਇਸ ਨਾਲ ਅਧਿਕਾਰੀਆਂ ਨੂੰ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ ਜਿੱਥੇ ਅਨੀਮੀਆ ਦੇ ਮਾਮਲੇ ਵੱਧ ਹਨ ਅਤੇ ਸਭ ਤੋਂ ਵੱਧ ਪ੍ਰਭਾਵਿਤ ਆਬਾਦੀ ਤੱਕ ਸਰੋਤ ਪਹੁੰਚਾਏ ਜਾ ਸਕਣਗੇ। ਇਹ ਪ੍ਰਣਾਲੀ ਨਿਰਦੇਸ਼ਿਤ ਇਲਾਜ ਪ੍ਰੋਟੋਕੋਲ ਅਤੇ ਰੀਅਲ-ਟਾਈਮ ਨਿਗਰਾਨੀ ਦਾ ਵੀ ਸਮਰਥਨ ਕਰੇਗੀ।

ਡਾ. ਮਿਸ਼ਰਾ ਨੇ ਇਹ ਵੀ ਕਿਹਾ ਕਿ ਸਿਰਫ਼ ਸਿਹਤ ਵਿਭਾਗ ਇਕੱਲੇ ਅਨੀਮੀਆ ਨਾਲ ਨਹੀਂ ਨਜਿੱਠ ਸਕਦਾ। ਉਨ੍ਹਾਂ ਮਹਿਲਾ ਅਤੇ ਬਾਲ ਵਿਕਾਸਸਿੱਖਿਆਪੰਚਾਇਤੀ ਰਾਜਪੇਂਡੂ ਵਿਕਾਸਸ਼ਹਿਰੀ ਸਥਾਨਕ ਸਰਕਾਰ, ਯੁਵਾ ਅਤੇ ਖੇਡਜਲ ਅਤੇ ਸਵੱਛਤਾ ਅਤੇ ਜਨਸੰਚਾਰ ਵਿਭਾਗਾਂ ਨਾਲ ਸਰਗਰਮ ਤਾਲਮੇਲ (ਕਨਵਰਜੈਂਸ) ਦੀ ਅਪੀਲ ਕੀਤੀ। ਡਾ. ਮਿਸ਼ਰਾ ਨੇ ਹਰ ਜ਼ਿਲ੍ਹੇ ਨੂੰ ਬਿਨਾਂ ਕਿਸੇ ਦੇਰੀ ਦੇ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਤਾਲਮੇਲ ਕਮੇਟੀਆਂ ਨੂੰ ਸਰਗਰਮ ਕਰਨ ਅਤੇ ਸ਼ੁਰੂ ਤੋਂ ਅੰਤ ਤੱਕ ਆਇਰਨ ਅਤੇ ਫੌਲਿਕ ਐਸਿਡ ਦੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਦਾ ਨਿਰਦੇਸ਼ ਦਿੱਤਾ।

ਡਾ. ਮਿਸ਼ਰਾ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਨੀਤੀ ਅਤੇ ਤਕਨੀਕ ਨੂੰ ਜਨਤਕ ਸਿਹਤ ਵਿੱਚ ਮਾਪਣਯੋਗ ਸੁਧਾਰਾਂ ਵਿੱਚ ਬਦਲਣਾ ਹੈ। ਅਨੀਮੀਆ ਵਿੱਚ ਨਿਰੰਤਰ ਕਮੀ ਨਾਲ ਮਾਂ ਅਤੇ ਸ਼ਿਸ਼ੂ ਸਿਹਤ ਨਤੀਜਿਆਂ ਵਿੱਚ ਸੁਧਾਰ ਹੋਵੇਗਾ ਅਤੇ ਪੂਰੇ ਹਰਿਆਣਾ ਵਿੱਚ ਲਾਭਪਾਤਰੀਆਂ ਦੀ ਉਤਪਾਦਕਤਾ ਅਤੇ ਸਮਰੱਥਾ ਮਜ਼ਬੂਤ ਹੋਵੇਗੀ।

ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਚਰਚਾਵਾਂ ਅਤੇ ਟਿੱਪਣੀਆਂ ਦੇ ਬਜਾਏ ਸਪੱਸ਼ਟ ਅਤੇ ਵਿਹਾਰਕ ਜ਼ਿਲ੍ਹਾ-ਪੱਧਰੀ ਕਾਰਜ ਯੋਜਨਾਵਾਂ ਨਾਲ ਵਰਕਸ਼ਾਪ ਤੋਂ ਬਾਹਰ ਨਿਕਲਣ। ਉਨ੍ਹਾਂ ਸੱਦਾ ਦਿੱਤਾ, “ਆਓ ਅਸੀਂ ਪਰੀਖਣ ਤੋਂ ਇਲਾਜ ਵੱਲਇਲਾਜ ਤੋਂ ਟਰੈਕਿੰਗ ਵੱਲਅਤੇ ਟਰੈਕਿੰਗ ਤੋਂ ਹਰਿਆਣਾ ਦੀਆਂ ਮਹਿਲਾਵਾਂ ਅਤੇ ਬੱਚਿਆਂ ਲਈ ਅਸਲ ਵਿੱਚ ਨਤੀਜਿਆਂ ਨੂੰ ਬਦਲਣ ਵੱਲ ਵਧੀਏ।”

Share This Article
Leave a comment

Leave a Reply

Your email address will not be published. Required fields are marked *