ਮਲੋਟ/ਸ੍ਰੀ ਮੁਕਤਸਰ ਸਾਹਿਬ, 15 ਸਤੰਬਰ:
ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4’ ਤਹਿਤ ਬਲਾਕ ਮਲੋਟ ਦੇ ਖੇਡ ਮੁਕਾਬਲੇ ਜੋ ਕਿ 14 ਸਤੰਬਰ 2026 ਤੋਂ ਨਿਉਟਨ ਵਰਲਡ ਸਕੂਲ, ਮਲੋਟ ਵਿਖੇ ਚੱਲ ਰਹੇ ਸਨ, ਉਹ ਅੱਜ ਸਮਾਪਤ ਹੋ ਗਏ ਹਨ।
ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਖੇਡਾਂ ਦੇ ਦੂਜੇ ਦਿਨ ਉਮਰ ਵਰਗ ਅੰ—21, 21—30, 31—40, 41—50, 51—60, 61—70 ਅਤੇ 70 ਉਮਰ ਵਰਗ ਤੋਂ ਵੱਧ ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅਥਲੈਟਿਕਸ ਗੇਮ ਦੇ ਖੇਡ ਮੁਕਾਬਲਿਆਂ ਵਿੱਚ ਈਵੇਂਟ ਸ਼ਾਟਪੁਟ ਅੰ—17 ਲੜਕੀਆਂ ਵਿੱਚ ਨਿਮਰਤਪ੍ਰੀਤ ਕੌਰ ਪਿੰਡ ਮੋਹਲਾਂ ਨੇ ਪਹਿਲਾ ਸਥਾਨ, ਸੁਖਮਨ ਕੌਰ ਪਿੰਡ ਈਨਾ ਖੇੜਾ ਨੇ ਦੂਜਾ ਸਥਾਨ, ਜ਼ਸਲੀਨ ਕੌਰ ਪਿੰਡ ਬੋਦੀ ਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਈਵੇਂਟ 60 ਮੀਟਰ ਅੰ—14 ਲੜਕਿਆਂ ਵਿੱਚ ਅਭਿਜੋਤ ਮਲੋਟ ਨੇ ਪਹਿਲਾ ਸਥਾਨ, ਮਨਪ੍ਰੀਤ ਸਿੰਘ ਪਿੰਡ ਸਰਾਵਾਂ ਬੋਦਲਾਂ ਨੇ ਦੂਜਾ ਸਥਾਨ ਅਤੇ ਯਾਦਪ੍ਰੇਮ ਸਿੰਘ ਪਿੰਡ ਸਰਾਵਾਂ ਬੋਦਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਈਵੇਂਟ 3000 ਮੀਟਰ ਅੰ—17 ਉਮਰ ਵਰਗ ਵਿੱਚ ਰਵੀ ਗਦਾਰਾਂ ਮਲੋਟ ਨੇ ਪਹਿਲਾ ਸਥਾਨ, ਅਰਸ਼ਦੀਪ ਸਿੰਘ ਅਬੁਲ ਖੁਰਾਣਾ ਨੇ ਦੂਜਾ ਸਥਾਨ ਅਤੇ ਦਿਲਰਾਜ ਸਿੰਘ ਸਰਾਵਾ ਬੋਦਲਾਂ ਨੇ ਤੀਜਾ ਸਥਾਨ ਹਾਸਿਲ ਕੀਤਾ।
ਉਨ੍ਹਾਂ ਦੱਸਿਆ ਕਿ ਅੰ—21 ਲੰਬੀ ਛਾਲ ਲੜਕੀਆਂ ਵਿੱਚ ਗੁਨਮੀਤ ਕੌਰ ਈਨਾ ਖੇੜਾ ਨੇ ਪਹਿਲਾ ਸਥਾਨ, ਰਾਜਵੀਰ ਕੌਰ ਪਿੰਡ ਡੱਬਵਾਲੀ ਢਾਬ ਨੇ ਦੂਜਾ ਸਥਾਨ ਅਤੇ ਗੁਰਲੀਨ ਕੌਰ ਪਿੰਡ ਈਨਾ ਖੇੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫਸਰ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਨ੍ਹਾਂ ਖੇਡਾਂ ਦੌਰਾਨ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚ, ਦਫਤਰੀ ਸਟਾਫ, ਸਿੱਖਿਆ ਵਿਭਾਗ ਦੇ ਸਮੂਹ ਡੀ.ਪੀ.ਈ/ਪੀ.ਟੀ.ਆਈ, ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ ਅਤੇ ਹੋਰ ਪਤਵੰਤੇ ਸੱਜਣ ਹਾਜਰ ਰਹੇ।
