ਮੋਹਾਲੀ-ਖਰੜ ‘ਚ ਹੋਵੇਗੀ ‘ਵੇ ਫਕੀਰਾ’ ਦੀ ਸ਼ੂਟਿੰਗ, ਗੁਰਨਾਮ-ਈਸ਼ਾ ਦੀ ਜੋੜੀ ਮੁੜ ਜਿੱਤੇਗੀ ਦਰਸ਼ਕਾਂ ਦਾ ਦਿਲ

Jiya Nagpal
2 Min Read

ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਇਸ਼ਕਾਂ ਦੇ ਲੇਖੇ’ ਨਾਲ ਪਾਲੀਵੁੱਡ ਫਿਲਮ ਉਦਯੋਗ ਵਿੱਚ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਗੁਰਨਾਮ ਭੁੱਲਰ ਅਤੇ ਈਸ਼ਾ ਮਾਲਵੀਆ, ਜੋ ਅਪਣੇ ਇੱਕ ਹੋਰ ਪੰਜਾਬੀ ਫਿਲਮ ਪ੍ਰੋਜੈਕਟ ‘ਵੇ ਫਕੀਰਾ’ ਲਈ ਮੁੜ ਇਕੱਠੇ ਹੋਏ ਹਨ, ਜਿੰਨਾਂ ਦੋਹਾਂ ਦੀਆਂ ਲੀਡਿੰਗ ਭੂਮਿਕਾਵਾਂ ਨਾਲ ਸਜੀ ਇਹ ਪੰਜਾਬੀ ਫਿਲਮ ਅੱਜ ਸੈੱਟ ‘ਤੇ ਪੁੱਜ ਗਈ ਹੈ।

‘ਡਾਇਮੰਡ ਸਟਾਰ’ ਵਰਲਡ-ਵਾਈਡ ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਲੇਖਣ ਅਤੇ ਨਿਰਮਾਣ ਗੁਰਨਾਮ ਭੁੱਲਰ ਕਰ ਰਹੇ ਹਨ, ਜਿੰਨਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਹੀ ਇਸ ਭਾਵਪੂਰਨ ਫਿਲਮ ਨੂੰ ਸ਼ਾਨਦਾਰ ਵਜ਼ੂਦ ਦਿੱਤਾ ਜਾਵੇਗਾ।

ਰੁਮਾਂਟਿਕ ਸੰਗੀਤਮਈ ਰੰਗਾਂ ਵਿੱਚ ਰੰਗੀ ਜਾ ਰਹੀ ਇਸ ਇਮੋਸ਼ਨਲ ਡ੍ਰਾਮੈਟਿਕ ਫਿਲਮ ਦਾ ਨਿਰਦੇਸ਼ਨ ਮਨਵੀਰ ਬਰਾੜ ਕਰਨਗੇ, ਜੋ ਇਸ ਤੋਂ ਪਹਿਲਾ ਸਾਲ 2024 ਵਿੱਚ ਆਈ ‘ਰੋਜ਼ ਰੋਜ਼ੀ ਤੇ ਗੁਲਾਬ’ ਦਾ ਨਿਰਦੇਸ਼ਨ ਵੀ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।

ਚੰਡੀਗੜ੍ਹ, ਮੋਹਾਲੀ-ਖਰੜ ਇਲਾਕਿਆਂ ਵਿੱਚ ਫਿਲਮਾਈ ਜਾਣ ਵਾਲੀ ਉਕਤ ਫਿਲਮ ਦੀ ਸਹਿਯੋਗੀ ਕਾਸਟ ਦੇ ਨਾਵਾਂ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ, ਪਰ ਤੇਜ਼ੀ ਨਾਲ ਸ਼ੂਟਿੰਗ ਪੜ੍ਹਾਅ ਵੱਲ ਵਧਾ ਦਿੱਤੀ ਗਈ ਇਹ ਖੂਬਸੂਰਤ ਫਿਲਮ, ਜੋ 14 ਮਈ 2027 ਨੂੰ ਵਿਸ਼ਵ-ਭਰ ਵਿੱਚ ਪ੍ਰਦਸ਼ਿਤ ਕੀਤੀ ਜਾਵੇਗੀ।

ਨਿਰਮਾਣ ਦੇ ਪਹਿਲੇ ਫੇਜ਼ ਤੋਂ ਖਿੱਚ ਦਾ ਕੇਂਦਰ ਬਣੀ ਉਕਤ ਫਿਲਮ ਗੁਰਨਾਮ ਭੁੱਲਰ ਅਤੇ ਈਸ਼ਾ ਮਾਲਵੀਆ ਦੀ ਬੈਕ-ਟੂ-ਬੈਕ ਇਹ ਦੂਜੀ ਅਜਿਹੀ ਫਿਲਮ ਹੋਵੇਗੀ, ਜਿਸ ਵਿੱਚ ਉਹ ਦੋਨੋਂ ਇੱਕ ਵਾਰ ਫਿਰ ਸਿਲਵਰ ਸਕ੍ਰੀਨ ਸਪੇਸ ਸ਼ੇਅਰ ਕਰਦੇ ਵਿਖਾਈ ਦੇਣਗੇ, ਜਿੰਨਾਂ ਦੀ ਆਨ ਸਕ੍ਰੀਨ ਕੈਮਿਸਟਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਦਾ ਗੀਤ ਸੰਗੀਤ ਅਤੇ ਫੋਟੋਗ੍ਰਾਫਰੀ ਪੱਖ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜਿਸ ਦੇ ਗੀਤਾਂ ਨੂੰ ਗੁਰਨਾਮ ਭੁੱਲਰ ਹੀ ਪਿੱਠਵਰਤੀ ਅਵਾਜ਼ ਦੇ ਰਹੇ ਹਨ।

Share This Article
Leave a comment

Leave a Reply

Your email address will not be published. Required fields are marked *