Dev Kharoud New Look: ਨਵੇਂ ਅੰਦਾਜ਼ ਲਈ ਤਿਆਰ ਦੇਵ ਖਰੌੜ, ਜਲਦ ਰਿਲੀਜ਼ ਹੋਵੇਗੀ ਪੰਜਾਬੀ ਫਿਲਮ ‘ਮਿੱਟੀ ਦੇ ਪੁੱਤ’

Jiya Nagpal
2 Min Read

ਚੰਡੀਗੜ੍ਹ: 2026 ਦੇ ਹੁਣ ਤੱਕ ਦੇ ਵੱਖ-ਵੱਖ ਪੜਾਵਾਂ ਅਧੀਨ ਦੋ ਫਿਲਮਾਂ ‘ਡੀਐੱਸਪੀ ਦੇਵ 2’ ਅਤੇ ‘ਸਰਪੰਚ’ ਦਰਸ਼ਕਾਂ ਦੇ ਸਨਮੁੱਖ ਕਰ ਚੁੱਕੇ ਹਨ ਅਦਾਕਾਰ ਦੇਵ ਖਰੌੜ, ਜੋ ਹੁਣ ਅਪਣੀ ਇੱਕ ਹੋਰ ਬਹੁ-ਚਰਚਿਤ ਪੰਜਾਬੀ ਫਿਲਮ ‘ਮਿੱਟੀ ਦੇ ਪੁੱਤ’ ਲੈ ਕੇ ਸਾਹਮਣੇ ਆਉਣਗੇ, ਜਿਸ ਵਿੱਚ ਉਹ ਅਲਹਦਾ ਕਿਰਦਾਰ ਅਤੇ ਰੂਪ ਨੂੰ ਅੰਜ਼ਾਮ ਦਿੰਦੇ ਨਜ਼ਰੀ ਪੈਣਗੇ।

ਐਕਸ਼ਨ ਪੈਕੇਡ ਥੀਮ ਦੁਆਲੇ ਬੁਣੀ ਗਈ ਹੈ ਉਕਤ ਫਿਲਮ, ਜਿਸ ਵਿੱਚ ਇੱਕ ਨਵੇਂ ਅਵਤਾਰ ਅਤੇ ਅੰਦਾਜ਼ ‘ਚ ਵਿਖਾਈ ਦੇਣਗੇ ਇਹ ਸ਼ਾਨਦਾਰ ਅਦਾਕਾਰ, ਜਿੰਨਾਂ ਵੱਲੋਂ ਇਸੇ ਸੰਬੰਧਤ ਅਪਣੇ ਵਿਲੱਖਣ ਰੂਪ ਦੀ ਝਲਕ ਨੂੰ ਵੀ ਅੱਜ ਰਿਵੀਲ ਕਰ ਦਿੱਤਾ ਗਿਆ ਹੈ, ਜੋ ਅਪਣੀ ਇਸ ਫਿਲਮ ਅਤੇ ਇਸ ਵਿਚਲੇ ਰੋਲ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਵਿਖਾਈ ਦੇ ਰਹੇ ਹਨ।

ਨਿਰਮਾਣ ਪੜ੍ਹਾਅ ਤੋਂ ਖਿੱਚ ਦਾ ਕੇਂਦਰ ਬਣੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਨਾਲ ਚਰਚਿਤ ਨਿਰਦੇਸ਼ਕ ਅਮਰ ਹੁੰਦਲ ਬਤੌਰ ਨਿਰਮਾਤਾ ਵੀ ਅਪਣਾ ਅਧਾਰ ਦਾਇਰਾ ਹੋਰ ਵਧਾਉਣ ਵੱਲ ਯਤਨਸ਼ੀਲ ਹੋ ਜਾ ਰਹੇ ਹਨ, ਜਿੰਨਾਂ ਵੱਲੋਂ ਇਸ ਫਿਲਮ ਦੇ ਕਹਾਣੀ ਅਤੇ ਸੰਵਾਦ ਲੇਖਕ ਦੇ ਤੌਰ ‘ਤੇ ਵੀ ਜ਼ਿੰਮੇਵਾਰੀ ਨਿਭਾਈ ਗਈ ਹੈ।

18 ਸਤੰਬਰ 2026 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਪ੍ਰਦਸ਼ਿਤ ਹੋਣ ਜਾ ਰਹੀ ਉਕਤ ਫਿਲਮ, ਜਿਸ ਦੀ ਸਟਾਰ-ਕਾਸਟ ਵਿੱਚ ਦੇਵ ਖਰੌੜ, ਸ਼ਰਨ ਕੌਰ, ਵਿਕਰਮਜੀਤ ਵਿਰਕ, ਅਨੀਤਾ ਮੀਤ, ਯੋਗਰਾਜ ਸਿੰਘ, ਮਹਾਂਬੀਰ ਭੁੱਲਰ, ਅਸ਼ੀਸ਼ ਦੁੱਗਲ, ਪਰਦੀਪ ਚੀਮਾ, ਅਮਨ ਧਾਲੀਵਾਲ, ਅਮਨ ਸੁਤਧਰ, ਦੀਪਕ ਕੰਬੋਜ, ਦਿਲਾਵਰ ਸਿੱਧੂ, ਮਨਜੀਤ ਸਿੰਘ, ਵਿਕਰਮਜੀਤ ਖਹਿਰਾ, ਰਵਿੰਦਰ ਮੰਡ, ਰੰਗ ਦੇਵ, ਗੁਰਵਿੰਦਰ ਕੌਰ ਭੁੱਚੜ ਅਤੇ ਡਾਕਟਰ ਜਸਬੀਰ ਗਿੱਲ ਸ਼ੁਮਾਰ ਹਨ।ਮੌਜੂਦਾ ਵਰਕਫਰੰਟ ਦੀ ਗੱਲ ਕਰੀਏ ਇੰਨੀ ਦਿਨੀਂ ਕੁਝ ਵੱਖਰਾ ਕਰਨ ਲਈ ਕਾਰਜਸ਼ੀਲ ਹੋ ਚੁੱਕੇ ਹਨ ਅਦਾਕਾਰ ਦੇਵ ਖਰੌੜ, ਜਿੰਨਾਂ ਦੀਆਂ ਸਾਲ 2025 ਤੋਂ ਹੁਣ ਤੱਕ ਰਿਲੀਜ਼ ਹੋਈਆਂ ਤਮਾਮ ਫਿਲਮਾਂ ਕੋਈ ਬਹੁਤਾ ਜਿਆਦਾ ਅਸਰ ਦਰਸ਼ਕਾਂ ਦੇ ਮਨਾਂ ਅੰਦਰ ਛੱਡਣ ‘ਚ ਸਫ਼ਲ ਨਹੀਂ ਹੋ ਸਕੀਆਂ ਅਤੇ ਇਹੀ ਕਾਰਨ ਹੈ ਕਿ ਉਹ ਹੁਣ ਫੂਕ ਫੂਕ ਕਦਮ ਅੱਗੇ ਵਧਾ ਰਹੇ ਹਨ, ਜਿੰਨਾਂ ਦੇ ਕਰੀਅਰ ਨੂੰ ਅਗਲੀ ਦਿਸ਼ਾਂ ਵੱਲ ਨਿਰਧਾਰਿਤ ਕਰਨ ਲਈ ਉਕਤ ਫਿਲਮ ਵੀ ਇੱਕ ਅਹਿਮ ਚੈਲੇਜਿੰਗ ਪੜਾਅ ਸਾਬਿਤ ਹੋਵੇਗੀ।

Share This Article
Leave a comment

Leave a Reply

Your email address will not be published. Required fields are marked *