ਹਰਿਆਣਾ ਰੋਡਵੇਜ਼ ਵੱਲੋਂ ਆਉਣ ਵਾਲੇ ਇੱਕ ਮਹੀਨੇ ਦੇ ਅੰਦਰ ਯਾਤਰੀਆਂ ਦੀ ਸਹੂਲਤ ਲਈ ਮੋਬਾਈਲ ਐਪ ਕੀਤਾ ਜਾਵੇਗਾ ਲਾਂਚ – ਟ੍ਰਾਂਸਪੋਰਟ ਮੰਤਰੀ ਅਨਿਲ ਵਿਜ

Jiya Nagpal
5 Min Read

ਚੰਡੀਗੜ੍ਹ, 18 ਅਗਸਤ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਅਗਲੇ ਇੱਕ ਮਹੀਨੇ ਦੇ ਅੰਦਰ ਹਰਿਆਣਾ ਰੋਡਵੇਜ਼ ਦਾ ਮੋਬਾਈਲ ਐਪ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾਹਰਿਆਣਾ ਰੋਡਵੇਜ਼ ਵਿੱਚ ਲਗਭਗ 700 ਕੰਡਕਟਰਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਰਾਜ ਵਿੱਚ 500 ਇਲੈਕਟ੍ਰਿਕ ਬੱਸਾਂ ਖਰੀਦੀਆਂ ਜਾਣਗੀਆਂ।

ਸ੍ਰੀ ਵਿਜ ਅੱਜ ਚੰਡੀਗੜ੍ਹ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਆਯੋਜਿਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਅਤੁਲ ਦਿਵੇਦੀ ਵੀ ਮੌਜੂਦ ਰਹੇ।

700 ਕੰਡਕਟਰਾਂ ਦੀ ਹੋਵੇਗੀ ਭਰਤੀ, 500 ਇਲੈਕਟ੍ਰਿਕ ਬੱਸਾਂ ਖਰੀਦੀਆਂ ਜਾਣਗੀਆਂ – ਵਿਜ

ਮੀਟਿੰਗ ਦੌਰਾਨ ਅਧਿਕਾਰੀਆਂ ਨੇ ਸ੍ਰੀ ਵਿਜ ਨੂੰ ਦੱਸਿਆ ਕਿ ਵਿਭਾਗ ਵਿੱਚ ਲਗਭਗ 700 ਕੰਡਕਟਰਾਂ ਦੀ ਤਰੱਕੀ ਕੀਤੀ ਜਾਣੀ ਹੈ ਅਤੇ ਉਨ੍ਹਾਂ ਦੀ ਜਗ੍ਹਾ ਤੇ ਜਲਦੀ ਹੀ 700 ਨਵੇਂ ਕੰਡਕਟਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਤੇ ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਜਲਦੀ ਪੂਰੀ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਰਾਜ ਵਿੱਚ ਗ੍ਰੀਨ ਐਨਰਜੀ ਦੇ ਨਾਲ-ਨਾਲ ਗ੍ਰੀਨ ਟਰਾਂਸਪੋਰਟ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ 500 ਇਲੈਕਟ੍ਰਿਕ ਬੱਸਾਂ ਖਰੀਦੀਆਂ ਜਾਣਗੀਆਂ। ਇਸ ਤੋਂ ਇਲਾਵਾ, 125 ਸਾਧਾਰਨ ਬੱਸਾਂ ਹਰਿਆਣਾ ਰੋਡਵੇਜ਼ ਇੰਜੀਨੀਅਰਿੰਗ ਕਾਰਪੋਰੇਸ਼ਨ ਰਾਹੀਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਮੋਬਾਈਲ ਐਪ ਵਿੱਚ ਬੱਸਾਂ ਦੀ ਲਾਈਵ ਲੋਕੇਸ਼ਨ ਅਤੇ ਤਿੰਨ ਭਾਸ਼ਾਵਾਂ ਦੀ ਸਹੂਲਤ – ਵਿਜ

ਮੀਟਿੰਗ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਸ੍ਰੀ ਵਿਜ ਦੇ ਸਾਹਮਣੇ ਤਿਆਰ ਕੀਤੇ ਗਏ ਮੋਬਾਈਲ ਐਪ ਦੀ ਪੇਸ਼ਕਾਰੀ ਦਿੱਤੀ। ਐਪ ਦੀ ਸਮੀਖਿਆ ਕਰਦਿਆਂ ਸ੍ਰੀ ਵਿਜ ਨੇ ਨਿਰਦੇਸ਼ ਦਿੱਤੇ ਕਿ ਇਸ ਵਿੱਚ ਯਾਤਰੀਆਂ ਦੀ ਸਹੂਲਤ ਲਈ ਜ਼ਰੂਰੀ ਮੋਡੀਊਲ ਜੋੜੇ ਜਾਣ। ਉਨ੍ਹਾਂ ਕਿਹਾ ਕਿ ਐਪ ਵਿੱਚ “ਨਿਰਧਾਰਤ ਸਮੇਂ ਤੇ ਨਿਰਧਾਰਤ ਬੱਸ ਅੱਡੇ ਜਾਂ ਬੱਸ ਸਟਾਪ ਤੇ ਬੱਸ ਦੇ ਪਹੁੰਚਣ ਦੀ ਜਾਣਕਾਰੀ”ਬੱਸਾਂ ਦੇ “ਅਣਅਧਿਕਾਰਤ ਥਾਵਾਂ ਤੇ ਠਹਿਰਾਅ ਦੀ ਜਾਣਕਾਰੀ” ਅਤੇ ਹੋਰ ਜ਼ਰੂਰੀ ਸਹੂਲਤਾਂ ਉਪਲਬਧ ਹੋਣੀਆਂ ਚਾਹੀਦੀਆਂ ਹਨ। ਸ੍ਰੀ ਵਿਜ ਵੱਲੋਂ ਅਧਿਕਾਰੀਆਂ ਨੂੰ ਐਪ ਨੂੰ “ਹਿੰਦੀਅੰਗਰੇਜ਼ੀ ਅਤੇ ਪੰਜਾਬੀ”ਤਿੰਨੋਂ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਗਏ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਐਪ “ਐਂਡਰਾਇਡ ਅਤੇ ਆਈ.ਓ.ਐਸ.” ਦੋਵਾਂ ਪਲੇਟਫਾਰਮਾਂ ਤੇ ਉਪਲਬਧ ਹੋਣਾ ਚਾਹੀਦਾ ਹੈ। ਇਸ ਰਾਹੀਂ ਯਾਤਰੀਆਂ ਨੂੰ ਬੱਸਾਂ ਦੀ “ਲਾਈਵ ਲੋਕੇਸ਼ਨ” ਦੀ ਜਾਣਕਾਰੀ ਮਿਲਣੀ ਚਾਹੀਦੀ ਹੈਤਾਂ ਜੋ ਉਹ ਆਪਣੀ ਯਾਤਰਾ ਦੀ ਬਿਹਤਰ ਯੋਜਨਾ ਬਣਾ ਸਕਣ। ਵੱਖ-ਵੱਖ ਮੰਜ਼ਿਲਾਂ ਵਿਚਕਾਰ ਕਿਰਾਏ ਦੀ ਜਾਣਕਾਰੀ ਦੇ ਨਾਲ-ਨਾਲ ਵੱਖ-ਵੱਖ ਯੋਜਨਾਵਾਂ ਤਹਿਤ ਯਾਤਰਾ ਕਰਨ ਵਾਲੇ ਯਾਤਰੀਆਂ ਲਈ “ਡਿਜੀਟਲ ਕਿਊ.ਆਰ. ਕੋਡ/ਕਾਰਡ” ਵਰਗੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ। ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਐਪ ਵਿੱਚ ਲੋੜੀਂਦੀ ਸੋਧ ਕਰਕੇ ਇਸ ਦਾ “ਜਲਦੀ ਟਰਾਇਲ” ਜਲਦੀ ਤੋਂ ਜਲਦੀ ਕੀਤਾ ਜਾਵੇ।

ਸਾਰੇ ਬੱਸ ਅੱਡਿਆਂ ਤੇ ਡਿਜੀਟਲ ਡਿਸਪਲੇਅ ਬੋਰਡ ਲਗਾਉਣ ਦੇ ਨਿਰਦੇਸ਼ – ਵਿਜ

ਟ੍ਰਾਂਸਪੋਰਟ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਰਾਜ ਦੇ ਸਾਰੇ ਬੱਸ ਅੱਡਿਆਂ ਤੇ ਬੱਸਾਂ ਦੀ “ਸਮਾਂ-ਸਾਰਣੀ ਅਤੇ ਉਨ੍ਹਾਂ ਦੀਆਂ ਮੰਜ਼ਿਲਾਂ ਦੀ ਜਾਣਕਾਰੀ ਡਿਜੀਟਲ ਡਿਸਪਲੇਅ ਬੋਰਡ” ਤੇ ਪ੍ਰਦਰਸ਼ਿਤ ਕੀਤੀ ਜਾਵੇਤਾਂ ਜੋ ਯਾਤਰੀ ਆਪਣੀ ਯਾਤਰਾ ਦੀ ਪੂਰਵ ਯੋਜਨਾ ਬਣਾ ਸਕਣ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਹਰੇਕ ਬੱਸ ਦੇ ਬੱਸ ਅੱਡੇ ਤੇ ਆਉਣ ਅਤੇ ਉੱਥੋਂ ਰਵਾਨਾ ਹੋਣ ਦਾ ਸਮਾਂ ਕੰਟਰੋਲ ਸੈਂਟਰ ਵਿੱਚ ਰਿਕਾਰਡ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਡਰਾਈਵਰ ਬੱਸ ਨੂੰ ਨਿਰਧਾਰਤ ਬੱਸ ਅੱਡੇ ਤੇ ਨਹੀਂ ਲਾਉਂਦਾ ਹੈ ਤਾਂ ਸਿਸਟਮ ਦੇ ਮਾਧਿਅਮ ਨਾਲ ਉਸ ਦੀ “ਸਵੈਚਾਲਤ ਰੂਪ ਨਾਲ ਜਵਾਬਦੇਹੀ ਤੈਅ ਕਰਨ ਦੀ ਪ੍ਰਕਿਰਿਆ” ਸ਼ੁਰੂ ਹੋਣੀ ਚਾਹੀਦੀ ਹੈ। ਸ੍ਰੀ ਵਿਜ ਨੇ ਕਿਹਾ ਕਿ ਹਰਿਆਣਾ ਰੋਡਵੇਜ਼ ਦੇ ਤਹਿਤ ਸੰਚਾਲਿਤ ਸਾਰੀਆਂ ਬੱਸਾਂ ਵਿੱਚ ਜੀ.ਪੀ.ਐੱਸ. ਸਿਸਟਮ ਲਗਾਇਆ ਜਾਵੇगाਜਿਸ ਨਾਲ ਬੱਸਾਂ ਦੀ ਨਿਗਰਾਨੀ ਅਤੇ ਸੰਚਾਲਨ ਨੂੰ ਹੋਰ ਵਧੇਰੇ ਪ੍ਰਭਾਵੀ ਬਣਾਇਆ ਜਾ ਸਕੇ।

ਬੱਸ ਅੱਡਿਆਂ ਤੇ ਸਾਫ਼ ਅਤੇ ਗੁਣਵੱਤਾਪੂਰਨ ਖਾਣ-ਪੀਣ ਸਮੱਗਰੀ ਉਪਲਬਧ ਕਰਵਾਉਣ ਤੇ ਜ਼ੋਰ – ਵਿਜ

ਮੀਟਿੰਗ ਵਿੱਚ ਬੱਸ ਅੱਡਿਆਂ ਤੇ ਯਾਤਰੀਆਂ ਨੂੰ ਉਪਲਬਧ ਹੋਣ ਵਾਲੀ ਖੁਰਾਕ ਸਮੱਗਰੀ ਅਤੇ ਮਿਲਾਵਟੀ ਖੁਰਾਕ ਪਦਾਰਥਾਂ ਦੀ ਵਿਕਰੀ ਨੂੰ ਰੋਕਣ ਤੇ ਵੀ ਚਰਚਾ ਹੋਈ। ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰੇਲਵੇ ਦੀ ਆਈ.ਆਰ.ਸੀ.ਟੀ.ਸੀ. ਦੀ ਤਰਜ਼ ਤੇ ਟ੍ਰਾਂਸਪੋਰਟ ਵਿਭਾਗ ਦੇ ਤਹਿਤ ਇੱਕ ਨਵੀਂ ਸੰਸਥਾ ਗਠਿਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣਤਾਂ ਜੋ ਯਾਤਰੀਆਂ ਨੂੰ ਨਿਰਧਾਰਤ ਅਤੇ ਉਚਿਤ ਕੀਮਤਾਂ ਤੇ ਸਾਫ਼ ਅਤੇ ਗੁਣਵੱਤਾਪੂਰਨ ਖੁਰਾਕ ਸਮੱਗਰੀ ਉਪਲਬਧ ਕਰਵਾਈ ਜਾ ਸਕੇ। ਉਨ੍ਹਾਂ ਬੱਸ ਅੱਡਿਆਂ ਤੇ ਗੈਰ-ਕਾਨੂੰਨੀ ਰੂਪ ਨਾਲ ਖੁਰਾਕ ਸਮੱਗਰੀ ਵੇਚਣ ਵਾਲੇ ਵਿਕਰੇਤਾਵਾਂ ਨੂੰ ਤੁਰੰਤ ਹਟਾਉਣ ਦੇ ਸਖ਼ਤ ਨਿਰਦੇਸ਼ ਦਿੱਤੇ। ਸ੍ਰੀ ਵਿਜ ਨੇ ਸਪੱਸ਼ਟ ਕਿਹਾ ਕਿ ਅਨਿਲ ਵਿਜ ਲੋਕਾਂ ਨੂੰ ਖਾਣ-ਪੀਣ ਦੇ ਨਾਮ ਤੇ ਜ਼ਹਿਰ ਨਹੀਂ ਵੇਚਣ ਦੇਵੇਗਾ।

ਬੱਸ ਅੱਡਿਆਂ ਨੂੰ ਦੇਸ਼ ਵਿੱਚ ਸਫ਼ਾਈ ਦੇ ਮਾਡਲ ਵਜੋ ਵਿਕਸਤ ਕਰਨ ਦੇ ਨਿਰਦੇਸ਼ – ਵਿਜ

ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਬੱਸ ਅੱਡਿਆਂ ਦੇ ਬਾਥਰੂਮਾਂ ਦੀ ਨਿਯਮਤ ਅਤੇ ਸਮਾਂਬੱਧ ਸਫ਼ਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਬੱਸ ਅੱਡਿਆਂ ਤੇ “ਵੈਕਿਊਮ ਕਲੀਨਿੰਗ” ਦੀ ਵਿਵਸਥਾ ਕਰਨ ਤੇ ਵੀ ਜ਼ੋਰ ਦਿੱਤਾਤਾਂ ਜੋ ਹਰਿਆਣਾ ਦੇ ਬੱਸ ਅੱਡੇ ਸਫ਼ਾਈ ਦੇ ਮਾਮਲੇ ਵਿੱਚ ਦੇਸ਼ ਲਈ “ਮਾਡਲ ਬੱਸ ਅੱਡੇ” ਬਣ ਸਕਣ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਬੱਸ ਅੱਡਿਆਂ ਦੇ ਪਖਾਨੇ ਖਸਤਾਹਾਲ ਜਾਂ ਨੁਕਸਾਨੇ ਗਏ ਹਾਲਤ ਵਿੱਚ ਹਨਉੱਥੇ ਉਨ੍ਹਾਂ ਦੀ “ਮੁਰੰਮਤ ਜਾਂ ਮੁੜ-ਨਿਰਮਾਣ” ਦਾ ਕਾਰਜ ਪਹਿਲ ਦੇ ਆਧਾਰ ਤੇ ਕੀਤਾ ਜਾਵੇ।

ਮੀਟਿੰਗ ਵਿੱਚ ਟ੍ਰਾਂਸਪੋਰਟ ਵਿਭਾਗ ਨਾਲ ਜੁੜੇ ਵੱਖ-ਵੱਖ ਹੋਰ ਮੁੱਦਿਆਂ ਤੇ ਵੀ ਵਿਸਤਾਰ ਨਾਲ ਚਰਚਾ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਯਾਤਰੀਆਂ ਦੀ ਸਹੂਲਤਬੱਸ ਸੇਵਾਵਾਂ ਵਿੱਚ ਸੁਧਾਰਸਫ਼ਾਈਤਕਨੀਕੀ ਨਿਗਰਾਨੀ ਅਤੇ ਟ੍ਰਾਂਸਪੋਰਟ ਵਿਵਸਥਾ ਨੂੰ ਹੋਰ ਵਧੇਰੇ ਪ੍ਰਭਾਵੀ ਬਣਾਉਣ ਦੇ ਸੰਬੰਧ ਵਿੱਚ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।

ਸਲਸਵਿਹ/2026

Share This Article
Leave a comment

Leave a Reply

Your email address will not be published. Required fields are marked *