ਭਗਵਾਨ ਗਣੇਸ਼ ਦੀ ਮੂਰਤੀ ਖਰੀਦਦੇ ਸਮੇਂ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ? ਜਾਣੋ

Jiya Nagpal
5 Min Read

GANESH CHATURTHI 2026 DATE: ਗਣੇਸ਼ ਚਤੁਰਥੀ ਦਸ ਦਿਨਾਂ ਦਾ ਤਿਓਹਾਰ ਹੈ, ਜੋ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਓਹਾਰ ਭਗਵਾਨ ਗਣੇਸ਼ ਨੂੰ ਸਮਰਪਿਤ ਹੈ, ਜੋ ਗਿਆਨ, ਖੁਸ਼ਹਾਲੀ ਅਤੇ ਚੰਗੀ ਕਿਸਮਤ ਦੇ ਦੇਵਤਾ ਹਨ।

ਗਣੇਸ਼ ਚਤੁਰਥੀ ਦੁਨੀਆ ਭਰ ਦੇ ਲੱਖਾਂ ਹਿੰਦੂਆਂ ਲਈ ਬਹੁਤ ਖੁਸ਼ੀ ਅਤੇ ਭਗਤੀ ਦਾ ਸਮੇਂ ਹੁੰਦਾ ਹੈ। ਇਸ ਸਾਲ ਗਣੇਸ਼ ਚਤੁਰਥੀ 14 ਸਤੰਬਰ ਤੋਂ ਸ਼ੁਰੂ ਹੋ ਕੇ 25 ਸਤੰਬਰ ਤੱਕ ਚੱਲੇਗੀ। ਇਸ ਤਿਓਹਾਰ ਦੀ ਇੱਕ ਖਾਸ ਗੱਲ ਗਣੇਸ਼ ਜੀ ਦੀ ਮੂਰਤੀ ਨੂੰ ਖਰੀਦਣਾ ਅਤੇ ਸਥਾਪਿਤ ਕਰਨਾ ਹੈ, ਜੋ ਘਰਾਂ ਅਤੇ ਜਨਤਕ ਥਾਵਾਂ ‘ਤੇ ਦੇਵਤਾ ਦੇ ਆਉਣ ਦਾ ਪ੍ਰਤੀਕ ਹੈ। ਇਸ ਸ਼ੁਭ ਤਿਓਹਾਰ ਦੀ ਤਿਆਰੀ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਤਾਂਕਿ ਉਤਸ਼ਾਹ ਵਾਤਾਵਰਣ ਦੇ ਪ੍ਰਤੀ ਜਾਗਰੂਕ ਤਰੀਕੇ ਨਾਲ ਮਨਾਇਆ ਜਾ ਸਕੇ। ਇੱਥੇ ਕੁਝ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।

ਗਣੇਸ਼ ਜੀ ਦੀ ਮੂਰਤੀ ਖਰੀਦਦੇ ਸਮੇਂ ਕੀ ਕਰਨਾ ਚਾਹੀਦਾ?

  1. ਵਾਤਾਵਰਣ ਅਨੁਕੂਲ ਮੂਰਤੀਆਂ ਚੁਣੋ:ਮਿੱਟੀ, ਪੇਪਰ-ਮੈਸ਼ੋ ਜਾਂ ਅਸਲੀ ਰੰਗਾਂ ਵਰਗੀ ਕੁਦਰਤੀ ਅਤੇ ਆਸਾਨੀ ਨਾਲ ਖਤਮ ਹੋਣ ਵਾਲੀ ਚੀਜ਼ਾਂ ਤੋਂ ਬਣੀ ਮੂਰਤੀ ਹੀ ਲਓ। ਅਜਿਹੀ ਮੂਰਤੀ ਵਾਤਾਵਰਣ ਲਈ ਵਧੀਆਂ ਹੁੰਦੀ ਹੈ ਅਤੇ ਪਾਣੀ ਵਿੱਚ ਅਸਾਨੀ ਨਾਲ ਮਿਲ ਜਾਂਦੀ ਹੈ, ਜਿਸ ਨਾਲ ਵਿਸਰਜਨ ਦੇ ਸਮੇਂ ਪ੍ਰਦੂਸ਼ਣ ਘੱਟ ਹੁੰਦਾ ਹੈ।
  2. ਤਾਜ ਵਾਲੀ ਗਣੇਸ਼ ਦੀ ਮੂਰਤੀ:ਗਣੇਸ਼ ਚਤੁਰਥੀ ਲਈ ਭਗਵਾਨ ਗਣੇਸ਼ ਦੀ ਮੂਰਤੀ ਖਰੀਦਦੇ ਸਮੇਂ ਇਹ ਯਕੀਨੀ ਬਣਾਓ ਕਿ ਉਸ ਵਿੱਚ ਤਾਜ਼ ਹੋਵੇ। ਮੰਨਿਆ ਜਾਂਦਾ ਹੈ ਕਿ ਮੂਰਤੀ ਨੂੰ ਤਾਜ਼ ਨਾਲ ਸਜਾਉਣ ਨਾਲ ਚੰਗੀ ਕਿਸਮਤ ਅਤੇ ਖੁਸ਼ਹਾਲੀ ਮਿਲਦੀ ਹੈ।
  3. ਬੈਠੀ ਹੋਈ ਮੁਦਰਾ ਵਾਲੀ ਮੂਰਤੀ:ਧਿਆਨ ਰੱਖੋ ਕਿ ਮੂਰਤੀ ਬੈਠੀ ਹੋਈ ਮੁਦਰਾ ਵਿੱਚ ਹੋ। ਇਹ ਮੁਦਰਾ ਰਵਾਇਤੀ ਹੈ ਅਤੇ ਸਥਿਰਤਾ ਜਾਂ ਸ਼ਾਂਤੀ ਦਾ ਪ੍ਰਤੀਕ ਹੈ। ਇਸਦੇ ਨਾਲ ਹੀ, ਭਗਵਾਨ ਗਣੇਸ਼ ਨੂੰ ਇੱਕ ਸੁੰਦਰ ਕਮਲ ਦੇ ਫੁੱਲ ‘ਤੇ ਬੈਠਾ ਹੋਇਆ ਹੋਣਾ ਚਾਹੀਦਾ, ਜਿਸ ਵਿੱਚ ਇੱਕ ਪੈਰ ਜ਼ਮੀਨ ਵੱਲ ਹੋ ਅਤੇ ਦੂਜਾ ਮੁੜਿਆ ਹੋਇਆ। ਇਹ ਮੁਦਰਾ ਸਥਿਰਤਾ, ਸ਼ਾਂਤੀ ਅਤੇ ਆਸ਼ੀਰਵਾਦ ਦੇਣ ਦੀ ਤਿਆਰੀ ਨੂੰ ਦਰਸਾਉਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਮੁਦਰਾ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੀ ਹੈ ਅਤੇ ਭਗਵਾਨ ਗਣੇਸ਼ ਦੇ ਗੁਣਾ ਜਾਂ ਪਸੰਦ ਨੂੰ ਦਰਸਾਉਦੀ ਹੈ।
  4. ਮੂਰਤੀ ਦਾ ਲਾਲ ਚੁੰਨੀ ਨਾਲ ਸਵਾਗਤ:ਮੂਰਤੀ ਖਰੀਦਣ ਤੋਂ ਬਾਅਦ ਮੂਰਤੀ ਦੇ ਚਿਹਰੇ ਨੂੰ ਲਾਲ ਚੁੰਨੀ ਨਾਲ ਢੱਕੋ। ਲਾਲ ਰੰਗ ਐਨਰਜੀ ਅਤੇ ਸ਼ੁਭ ਨਾਲ ਜੁੜਿਆ ਹੁੰਦਾ ਹੈ।
  5. ਸੁੰਡ ਦੀ ਦਿਸ਼ਾ ਜ਼ਰੂਰ ਦੇਖੋ:ਭਗਵਾਨ ਗਣੇਸ਼ ਦੀ ਮੂਰਤੀ ਖਰੀਦਣ ਤੋਂ ਪਹਿਲਾਂ ਉਨ੍ਹਾਂ ਦੀ ਸੁੰਡ ਦੀ ਦਿਸ਼ਾ ਅਤੇ ਬੈਠਣ ਦੇ ਤਰੀਕੇ ਨੂੰ ਜ਼ਰੂਰ ਦੇਖੋ। ਘਰ ਵਿੱਚ ਸ਼ਾਂਤੀ ਅਤੇ ਅਸਾਨੀ ਨਾਲ ਪੂਜਾ-ਪਾਠ ਲਈ ਅਜਿਹੀ ਮੂਰਤੀ ਚੁਣੋ ਜਿਸਦੀ ਸੁੰਡ ਖੱਬੇ ਪਾਸੇ ਮੁੜੀ ਹੋਵੇਗੀ ਅਤੇ ਜੋ ਬੈਠੀ ਹੋਈ ਮੁਦਰਾ ਵਿੱਚ ਹੋ। ਇਸ ਨਾਲ ਸ਼ਾਂਤੀ, ਸਫਲਤਾ ਅਤੇ ਖੁਸ਼ੀ ਮਿਲਦੀ ਹੈ ਅਤੇ ਇਨ੍ਹਾਂ ਦੀ ਪੂਜਾ ਕਰਨਾ ਅਸਾਨ ਹੈ।
  6. ਸ਼ੁਭ ਸਮੇਂ ਵਿੱਚ ਗਣੇਸ਼ ਜੀ ਦੀ ਮੂਰਤੀ ਖਰੀਦੋ: ਭਗਤਾਂ ਨੂੰ ਗਣੇਸ਼ ਚਤੁਰਥੀ ‘ਤੇ ਸ਼ੁਭ ਸਮੇਂ ਵਿੱਚ ਹੀ ਗਣੇਸ਼ ਜੀ ਦੀ ਮੂਰਤੀ ਖਰੀਦਣੀ ਚਾਹੀਦੀ ਹੈ।
  7. ਮੂਰਤੀ ਸਥਾਪਨਾ ਲਈ ਸ਼ੁਭ ਦਿਸ਼ਾਵਾਂ ਦੀ ਚੋਣ:ਭਗਵਾਨ ਗਣੇਸ਼ ਦੀ ਮੂਰਤੀ ਸਥਾਪਿਤ ਕਰਦੇ ਸਮੇਂ ਪੂਰਵ, ਪੱਛਮ ਜਾਂ ਉੱਤਰ-ਪੂਰਵ ਵਰਗੀਆਂ ਸ਼ੁਭ ਦਿਸ਼ਾਵਾਂ ਦੀ ਚੋਣ ਕਰੋ। ਇਨ੍ਹਾਂ ਦਿਸ਼ਾਵਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਹ ਰਵਾਇਤੀ ਰੀਤਿ ਰਿਵਾਜਾਂ ਦੇ ਅਨੁਰੂਪ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਸਥਾਪਨਾ ਨਾਲ ਤੁਹਾਡੀ ਜਗ੍ਹਾਂ ‘ਤੇ ਸਕਾਰਾਤਮਕ ਊਰਜਾ ਬਣੀ ਰਹੇ।
  8. ਮੰਤਰਾਂ ਦਾ ਜਾਪ:ਗਣੇਸ਼ ਦੀ ਮੂਰਤੀ ਖਰੀਦਦੇ ਸਮੇਂ ‘ਓਮ ਗਣ ਗਣਪਤਯੇ ਨਮਃ’ ਵਰਗੇ ਵੈਦਿਕ ਮੰਤਰਾਂ ਦਾ ਜਾਪ ਕਰੋ।

ਗਣੇਸ਼ ਜੀ ਦੀ ਮੂਰਤੀ ਖਰੀਦਦੇ ਸਮੇਂ ਕੀ ਨਹੀਂ ਕਰਨਾ?

  1. ਭਗਵਾਨ ਗਣੇਸ਼ ਜੀ ਦੀ ਸੁੰਡ ਸੱਜੇ ਪਾਸੇ ਨਹੀਂ ਹੋਣੀ ਚਾਹੀਦੀ:ਜੇਕਰ ਤੁਸੀਂ ਰੋਜ਼ਾਨਾ ਦੇ ਸਖਤ ਨਿਯਮਾਂ ਦੀ ਪਾਲਣਾ ਨਹੀਂ ਕਰ ਸਕਦੇ, ਤਾਂ ਸੱਜੇ ਪਾਸੇ ਮੁੜੀ ਹੋਈ ਸੁੰਡ ਵਾਲੀ ਮੂਰਤੀ ਨਾ ਲਓ। ਸੱਜੇ ਪਾਸੇ ਸੁੰਡ ਵਾਲੀ ਮੂਰਤੀ ਨੂੰ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਨ੍ਹਾਂ ਲਈ ਸਖਤ ਨਿਯਮ ਅਤੇ ਰੋਜ਼ਾਨਾ ਦੀ ਸ਼ੁਧਤਾ ਨਾਲ ਜੁੜੇ ਰਿਵਾਜਾਂ ਦੀ ਪਾਲਣਾ ਕਰਨਾ ਜ਼ਰੂਰੀ ਹੁੰਦਾ ਹੈ।
  2. ਪਲਾਸਟਰ ਆਫ਼ ਪੈਰਿਸ ਤੋਂ ਬਣੀ ਮੂਰਤੀ ਤੋਂ ਬਚੋ:ਪਲਾਸਟਰ ਆਫ ਪੈਰਿਸ ਮਟੀਰੀਅਲ ਤੋਂ ਬਣੀ ਮੂਰਤੀ ਤੋਂ ਦੂਰ ਰਹੋ। ਇਹ ਮੂਰਤੀਆਂ ਪਾਣੀ ਵਿੱਚ ਅਸਾਨੀ ਨਾਲ ਨਹੀਂ ਮਿਲਦੀਆਂ ਅਤੇ ਵਾਤਾਵਰਣ ਪ੍ਰਦੂਸ਼ਣ ਵਿੱਚ ਯੋਗਦਾਨ ਪਾਉਦੀਆਂ ਹਨ।
  3. ਤਾਮਸਿਕ ਭੋਜਨ ਤੋਂ ਪਰਹੇਜ਼ ਕਰੋ: ਗਣੇਸ਼ ਜੀ ਦੀ ਮੂਰਤੀ ਖਰੀਦਦੇ ਸਮੇਂ ਤਾਮਸਿਕ ਭੋਜਨ ਤੋਂ ਪਰਹੇਜ਼ ਕਰੋ। ਇਸਦੀ ਬਜਾਏ ਫਲ, ਡੇਅਰੀ ਉਤਪਾਦ ਅਤੇ ਅਨਾਜ ਦਾ ਸੇਵਨ ਕਰੋ।
  4. ਤੰਬਾਕੂ ਅਤੇ ਸ਼ਰਾਬ ਤੋਂ ਬਚੋ:ਗਣੇਸ਼ ਜੀ ਦੀ ਮੂਰਤੀ ਖਰੀਦਣ ਤੋਂ ਪਹਿਲਾਂ ਤੰਬਾਕੂ ਜਾਂ ਸ਼ਰਾਬ ਦਾ ਸੇਵਨ ਨਾ ਕਰੋ। ਅਜਿਹਾ ਕਰਨਾ ਦੇਵਤਾ ਦਾ ਅਪਮਾਨ ਮੰਨਿਆ ਜਾਂਦਾ ਹੈ।
Share This Article
Leave a comment

Leave a Reply

Your email address will not be published. Required fields are marked *