ਮੁੰਬਈ ਪੁੱਜੀ ਪਾਲੀਵੁੱਡ ਅਦਾਕਾਰਾ ਲਵ ਗਿੱਲ, ਬਿੱਗ ਬੌਸ 20 ਦਾ ਬਣੇਗੀ ਹਿੱਸਾ

Jiya Nagpal
2 Min Read

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅਤੇ ਮਿਊਜ਼ਿਕ ਵੀਡੀਓ ਮਾਡਲ ਲਵ ਗਿੱਲ ਅੱਜ ਬਿੱਗ ਬੌਸ 20 ਦੇ ਗ੍ਰੈਂਡ ਪ੍ਰੀਮੀਅਰ ਤੋਂ ਪਹਿਲਾਂ ਮੁੰਬਈ ਪਹੁੰਚ ਗਈ ਹੈ, ਜਿਸ ਦੌਰਾਨ ਅੰਧੇਰੀ ਦੇ ਏਅਰਪੋਰਟ ਉਤੇ ਉਤਰੀ ਇਹ ਖੂਬਸੂਰਤ ਅਦਾਕਾਰਾ ਕਾਫ਼ੀ ਸਟਾਈਲਿਸ਼ ਅਤੇ ਊਰਜਾਵਾਨ ਦਿਖਾਈ ਦਿੱਤੀ।

ਇਸ ਸਮੇਂ ਅਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦਿਆਂ ਉਸਨੇ ਆਪਣੇ ਆਉਣ ਦਾ ਐਲਾਨ ਕਰਨ ਲਈ ਦਿਲਜੀਤ ਦੁਸਾਂਝ ਦੀ ਪ੍ਰਸਿੱਧ ਲਾਈਨ “ਪੰਜਾਬੀ ਆ ਗਏ ਓਏ” ਕਿਹਾ। ਜ਼ਿਕਰਯੋਗ ਹੈ ਕਿ ਕਲਰਸ ਦੇ ਉਕਤ ਵਿਵਾਦਿਤ ਰਿਐਲਿਟੀ ਸ਼ੋਅਜ਼ ਲਈ ਰਵਾਨਗੀ ਭਰਨ ਤੋਂ ਪਹਿਲਾਂ ਉਨਾਂ ਬੀਤੇ ਦਿਨ ਚੰਡੀਗੜ੍ਹ ਦੇ ਇੱਕ ਗੁਰਦੁਆਰੇ ਸਾਹਿਬ ਵਿੱਚ ਇਸ ਅਹਿਮ ਕਰੀਅਰ ਪ੍ਰਾਪਤੀ ਲਈ ਸ਼ੁਕਰਾਨਾ ਵੀ ਅਦਾ ਕੀਤਾ।

ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੇ ਉਕਤ ਸ਼ੋਅ ਦੇ ਸੰਦਰਭ ਵਿੱਚ ਹੀ ਇਹ ਦੱਸਣਾ ਵੀ ਬਣਦਾ ਹੈ ਕਿ ਇਸ ਦਾ ਪ੍ਰੀਮੀਅਰ 06 ਸਤੰਬਰ ਨੂੰ ਪ੍ਰਾਈਮ ਟਾਈਮ ਸਲਾਟ ‘ਚ ਹੋਣ ਜਾ ਰਿਹਾ ਹੈ, ਜਿਸ ਦੌਰਾਨ ਇਸ ਗ੍ਰੈਂਡ ਅਗਾਜ਼ ਦੀ ਮੇਜ਼ਬਾਨੀ ਹਿੰਦੀ ਸਿਨੇਮਾ ਸਟਾਰ ਅਤੇ ਉਕਤ ਸ਼ੋਅ ਦੇ ਹੋਸਟ ਸਲਮਾਨ ਖਾਨ ਕਰਨਗੇ, ਜਿੰਨਾਂ ਨਾਲ ਇਸ ਸੀਜ਼ਨ ਵਿੱਚ ਪਹਿਲੀ ਵਾਰ ਇੱਕ ਨਹੀਂ, ਬਲਕਿ 3 ਪੰਜਾਬੀ ਅਦਾਕਾਰਾ ਦੇ ਮੰਚ ਸਾਂਝਾ ਕਰਨ ਦੀ ਸੰਭਾਵਨਾ ਹੈ, ਜਿਸ ਵਿੱਚ ਈਸ਼ਾ ਰਿਖੀ ਅਤੇ ਕਾਨਿਕਾ ਮਾਨ ਦੇ ਨਾਂਅ ਵੀ ਸ਼ਾਮਿਲ ਹਨ। ਹਾਲਾਂਕਿ, ਇਸ ਸੰਬੰਧਤ ਅਧਿਕਾਰਤ ਜਾਣਕਾਰੀ ਚੈੱਨਲ ਟੀਮ ਵੱਲੋਂ ਜਾਰੀ ਨਹੀਂ ਕੀਤੀ ਗਈ।

ਓਧਰ ਉਕਤ ਸ਼ੋਅ ਵਿੱਚ ਪੰਜਾਬੀ ਅਦਾਕਾਰਾ ਲਵ ਗਿੱਲ ਦੀ ਐਂਟਰੀ ਨੂੰ ਲੈ ਇੱਕ ਟਵਿਸਟ ਵੀ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਉਹ ਮੁੱਖ ਘਰ ਵਿੱਚ ਆਪਣੀ ਅਧਿਕਾਰਤ ਐਂਟਰੀ ਸੁਰੱਖਿਅਤ ਕਰਨ ਲਈ “ਫੈਨਜ਼ ਕਾ ਫੈਸਲਾ” ਜਨਤਕ ਵੋਟਿੰਗ ਸੈਗਮੈਂਟ ਦੇ ਤਹਿਤ ਅਦਾਕਾਰਾ ਰੀਆ ਅਹੀਰ ਦੇ ਵਿਰੁੱਧ ਮੁਕਾਬਲਾ ਕੀਤਾ ਹੈ, ਜਿਸ ਮੱਦੇਨਜ਼ਰ ਵੋਟਿੰਗ ਪ੍ਰਕਿਰਿਆ ਕੱਲ੍ਹ 02 ਸਤੰਬਰ 2026 ਤੱਕ ਜਾਰੀ ਰਹੇਗੀ।

Share This Article
Leave a comment

Leave a Reply

Your email address will not be published. Required fields are marked *