ਵਿਸ਼ਵ ਦੇ ਜਿਸ ਵੀ ਨਾਗਰਿਕ ਜੀਵਤ ਮਹਾਭਾਰਤ ਵੇਖਣੀ ਹੈ, ਉਹ ਕੁਰੂਸ਼ੇਤਰ ਦੇ ਮਹਾਭਾਰਤ ਅਨੁਭਵ ਕੇਂਦਰ ਜੋਤੀਸਰ ਵਿੱਚ ਆਵੇ – ਨਾਇਬ ਸਿੰਘ ਸੈਣੀ

Jiya Nagpal
2 Min Read

ਚੰਡੀਗੜ੍ਹ, 4 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਸ਼ਵ ਦਾ ਕੋਈ ਵੀ ਨਾਗਰਿਕ ਜੇਕਰ ਮਹਾਭਾਰਤ ਦੀ ਕਥਾ ਨੂੰ ਆਧੁਨਿਕ ਤਕਨੀਕ ਰਾਹੀਂ ਆਪਣੇ ਸਾਹਮਣੇ ਜੀਵਤ ਦੇਖਣਾ ਚਾਹੁੰਦਾ ਹੈਤਾਂ ਉਹ ਕੁਰੂਸ਼ੇਤਰ ਦੇ ਜੋਤੀਸਰ ਸਥਿਤ ਮਹਾਭਾਰਤ ਅਨੁਭਵ ਕੇਂਦਰ ਵਿੱਚ ਆਵੇ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਮਹਾਭਾਰਤ ਅਨੁਭਵ ਕੇਂਦਰ ਦਾ ਉਦਘਾਟਨ ਕੀਤਾ ਸੀ। ਮਹਾਭਾਰਤ ਅਤੇ ਭਗਵਦਗੀਤਾ ਦੀ ਅਮੀਰ ਵਿਰਾਸਤ ਨੂੰ ਸਮਰਪਿਤ ਇਹ ਮਹਾਭਾਰਤ ਅਨੁਭਵ ਕੇਂਦਰ ਹਰਿਆਣਾ ਦੇ ਨਾਲ-ਨਾਲ ਦੇਸ਼ ਦੇ ਪ੍ਰਮੁੱਖ ਸੱਭਿਆਚਾਰਕ ਅਤੇ ਸੈਰ-ਸਪਾਟਾ ਸਥਾਨਾਂ ਵਿੱਚ ਆਪਣੀ ਪਛਾਣ ਬਣਾ ਰਿਹਾ ਹੈ।

ਮੁੱਖ ਮੰਤਰੀ ਸ਼ੁੱਕਰਵਾਰ ਨੂੰ ਜੋਤੀਸਰ ਦੇ ਮਹਾਭਾਰਤ ਅਨੁਭਵ ਕੇਂਦਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜੋਤੀਸਰ ਤੀਰਥ ਤੇ ਮੱਥਾ ਟੇਕਿਆਵਿਧੀ-ਪੂਰਵਕ ਪੂਜਾ ਅਰਚਨਾ ਕਰਕੇ ਪ੍ਰਦੇਸ਼ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਮੁੱਖ ਮੰਤਰੀ ਨੇ ਸ੍ਰੀ ਕ੍ਰਿਸ਼ਨ ਅਤੇ ਰਾਧਾ ਬਣੇ ਬੱਚਿਆਂ ਨੂੰ ਪਿਆਰ ਦਿੱਤਾ।

ਸ੍ਰੀ ਨਾਇਬ ਸਿੰਘ ਸੈਣੀ ਨੇ ਮਹਾਭਾਰਤ ਅਨੁਭਵ ਕੇਂਦਰ ਦਾ ਨਿਰੀਖਣ ਕੀਤਾ। ਮੁੱਖ ਮੰਤਰੀ ਨੇ ਡੈਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਗੀਤਾ ਗਿਆਨ ਸੰਸਥਾਨਮ ਪਰਿਸਰ ਵਿੱਚ ਗੀਤਾ ਮਨੀਸ਼ੀ ਗਿਆਨਾਨੰਦ ਮਹਾਰਾਜ ਦੀ ਕਥਾ ਵਿੱਚ ਸ਼ਿਰਕਤ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਮਹਾਭਾਰਤ ਅਨੁਭਵ ਕੇਂਦਰ ਦਾ ਉਦੇਸ਼ ਮਹਾਭਾਰਤ ਦੀ ਮਹਾਂਕਾਵਿ ਕਥਾ ਅਤੇ ਭਗਵਦਗੀਤਾ ਦੀਆਂ ਕਾਲਜਈ ਸਿੱਖਿਆਵਾਂ ਨੂੰ ਰਵਾਇਤੀ ਕਹਾਣੀ ਸੁਣਾਉਣ ਅਤੇ ਆਧੁਨਿਕ ਤਕਨੀਕ ਦੇ ਸੁਮੇਲ ਨਾਲ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਲਗਭਗ 17 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਇੱਕ ਲੱਖ ਵਰਗ ਫੁੱਟ ਤੋਂ ਵੱਧ ਇਨਡੋਰ ਥਾਂ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹੈ। ਕਿਸਾਨਾਂ ਦੇ ਝੋਨੇ ਦੀ ਖਰੀਦ ਵੀ ਕੀਤੀ ਜਾਵੇਗੀ। ਜਿਸ ਝੋਨੇ ਦੀ ਫਸਲ ਵਿੱਚ ਜ਼ਿਆਦਾ ਨਮੀ ਹੁੰਦੀ ਹੈਉਸ ਨਾਲ ਆੜ੍ਹਤੀਏ ਅਤੇ ਏਜੰਸੀ ਨੂੰ ਸਮੱਸਿਆ ਹੁੰਦੀ ਹੈ। ਨਿਰਧਾਰਤ ਨਮੀ ਦੇ ਪੈਰਾਮੀਟਰ ਦੇ ਤਹਿਤ ਝੋਨਾ ਲੈ ਕੇ ਆਓ। ਕਿਸਾਨਾਂ ਨੂੰ ਫਸਲ ਖਰੀਦ ਦੇ ਸੀਜ਼ਨ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾਡੈਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾਪੁਲਿਸ ਕਮਿਸ਼ਨਰ ਚੰਦਰ ਮੋਹਨ ਸਮੇਤ ਹੋਰ ਪਤਵੰਤੇ ਨਾਗਰਿਕ ਮੌਜੂਦ ਸਨ।

Share This Article
Leave a comment

Leave a Reply

Your email address will not be published. Required fields are marked *