ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਕੀਤਾ ਜਾ ਰਿਹਾ ਹੈ ਮਜ਼ਬੂਤ – ਆਰਤੀ ਸਿੰਘ ਰਾਓ

Jiya Nagpal
3 Min Read

ਚੰਡੀਗੜ੍ਹ, 8 ਸਤੰਬਰ – ਹਰਿਆਣਾ ਸਰਕਾਰ ਪੂਰੇ ਸੂਬੇ ਵਿੱਚ ਸਿਹਤ ਸੇਵਾਵਾਂ ਅਤੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਇਸੇ ਲੜੀ ਵਿੱਚ ਇੱਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਰਾਜ ਸਰਕਾਰ ਨੇ ਚੰਡੀਗੜ੍ਹ ਸਥਿਤ ਐਮ.ਐਲ.ਏ. ਹਾਸਟਲ ਦੀ ਡਿਸਪੈਂਸਰੀ ਦੇ ਨਾਲ-ਨਾਲ ਅੰਬਾਲਾ ਸ਼ਹਿਰ ਅਤੇ ਕਰਨਾਲ ਜ਼ਿਲ੍ਹੇ ਦੇ ਨਾਗਰਿਕ ਹਸਪਤਾਲਾਂ ਲਈ ਨਵੀਆਂ ਅਤਿ-ਆਧੁਨਿਕ ਲਟਰਾਸਾਊਂਡ ਮਸ਼ੀਨਾਂ ਖਰੀਦਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਹੈ। ਇਸ ਕਦਮ ਦਾ ਮੁੱਖ ਉਦੇਸ਼ ਸਰਕਾਰੀ ਸਿਹਤ ਕੇਂਦਰਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਸਟੀਕ ਜਾਂਚ ਦੀਆਂ ਸਹੂਲਤਾਂ ਉਪਲਬਧ ਕਰਵਾਉਣਾ ਹੈਤਾਂ ਜੋ ਉਨ੍ਹਾਂ ਨੂੰ ਇਲਾਜ ਅਤੇ ਡਾਇਗਨੋਸਿਸ ਲਈ ਮਹਿੰਗੇ ਨਿੱਜੀ ਸੈਂਟਰਾਂ ਤੇ ਨਿਰਭਰ ਨਾ ਰਹਿਣਾ ਪਵੇ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਇਸ ਫ਼ੈਸਲੇ ਦੀ ਵਿਸਥਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਦੇ ਸੈਕਟਰ-ਸਥਿਤ ਐਮ.ਐਲ.ਏ. ਹਾਸਟਲ ਦੀ ਡਿਸਪੈਂਸਰੀ ਵਿੱਚ ਮੈਡੀਕਲ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਉੱਚ ਸ਼੍ਰੇਣੀ ਦੀ ਲਟਰਾਸਾਊਂਡ ਮਸ਼ੀਨ ਸਥਾਪਿਤ ਕੀਤੀ ਜਾਵੇਗੀ। ਇਸ ਮਸ਼ੀਨ ਦੀ ਖਰੀਦ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਚਾਲੂ ਕਰਨ ਤੇ ਲਗਭਗ 81 ਲੱਖ ਰੁਪਏ ਦੀ ਲਾਗਤ ਆਵੇਗੀ। ਐਮ.ਐਲ.ਏ. ਹਾਸਟਲ ਦੀ ਇਹ ਡਿਸਪੈਂਸਰੀ ਇਸ ਲਈ ਵੀ ਖਾਸ ਹੈ ਕਿਉਂਕਿ ਇੱਥੇ ਸੂਬੇ ਦੇ ਮੁੱਖ ਮੰਤਰੀਕੈਬਨਿਟ ਮੰਤਰੀਵਿਧਾਇਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਚੰਡੀਗੜ੍ਹ ਵਿੱਚ ਕੰਮ ਕਰ ਰਹੇ ਹਰਿਆਣਾ ਸਰਕਾਰ ਦੇ ਹਜ਼ਾਰਾਂ ਕਰਮਚਾਰੀ ਆਪਣਾ ਇਲਾਜ ਕਰਵਾਉਂਦੇ ਹਨ। ਡਿਸਪੈਂਸਰੀ ਵਿੱਚ ਨਵੀਂ ਤਕਨੀਕ ਨਾਲ ਲੈਸ ਮਸ਼ੀਨ ਲੱਗਣ ਨਾਲ ਇਨ੍ਹਾਂ ਸਾਰਿਆਂ ਨੂੰ ਤੁਰੰਤ ਅਤੇ ਮਿਆਰੀ ਸਿਹਤ ਜਾਂਚ ਦੀ ਸਹੂਲਤ ਆਪਣੇ ਕੈਂਪਸ ਵਿੱਚ ਹੀ ਮਿਲ ਜਾਵੇਗੀ।

ਵੀ.ਆਈ.ਪੀ. ਵਿਵਸਥਾ ਦੇ ਨਾਲ-ਨਾਲ ਆਮ ਜਨਮਾਨਸ ਨੂੰ ਰਾਹਤ ਦੇਣ ਲਈ ਸਰਕਾਰ ਨੇ ਅੰਬਾਲਾ ਸ਼ਹਿਰ ਅਤੇ ਕਰਨਾਲ ਜ਼ਿਲ੍ਹਾ ਦੇ ਨਾਗਰਿਕ ਹਸਪਤਾਲਾਂ ਵਿੱਚ ਵੀ ਨਵੀਆਂ ਲਟਰਾਸਾਊਂਡ ਮਸ਼ੀਨਾਂ ਲਗਾਉਣ ਦੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਦੋਹਾਂ ਪ੍ਰਮੁੱਖ ਜ਼ਿਲ੍ਹਾ ਹਸਪਤਾਲਾਂ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਮਰੀਜ਼ ਇਲਾਜ ਲਈ ਪਹੁੰਚਦੇ ਹਨਜਿਨ੍ਹਾਂ ਵਿੱਚ ਗਰਭਵਤੀ ਮਹਿਲਾਵਾਂ ਅਤੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਲੋਕ ਸ਼ਾਮਲ ਹਨ। ਅਕਸਰ ਸੀਮਤ ਸਾਧਨਾਂ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਉਲਟਰਾਸਾਊਂਡ ਲਈ ਮਰੀਜ਼ਾਂ ਨੂੰ ਲੰਬੀ ਵੇਟਿੰਗ ਲਿਸਟ ਝੱਲਣੀ ਪੈਂਦੀ ਸੀ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਦੇ ਅਨੁਸਾਰਜਲਦ ਹੀ ਇਨ੍ਹਾਂ ਦੋਹਾਂ ਥਾਵਾਂ ਤੇ ਮਸ਼ੀਨਾਂ ਸਥਾਪਿਤ ਕਰ ਦਿੱਤੀਆਂ ਜਾਣਗੀਆਂਜਿਸ ਨਾਲ ਸਥਾਨਕ ਅਤੇ ਆਸ-ਪਾਸ ਦੇ ਪੇਂਡੂ ਇਲਾਕਿਆਂ ਤੋਂ ਆਉਣ ਵਾਲੇ ਹਜ਼ਾਰਾਂ ਲੋਕਾਂ ਨੂੰ ਸਮੇਂ ਸਿਰ ਜਾਂਚ ਦੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਦਾ ਆਰਥਿਕ ਬੋਝ ਵੀ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਸੂਬ ਦੇ ਹਰ ਸਰਕਾਰੀ ਹਸਪਤਾਲ ਨੂੰ ਆਧੁਨਿਕ ਉਪਕਰਣਾਂ ਨਾਲ ਲੈਸ ਕਰਕੇ ਆਖਰੀ ਛੋਰ ਤੇ ਖੜ੍ਹੇ ਵਿਅਕਤੀ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣਾ ਪ੍ਰਾਥਮਿਕਤਾ ਹੈ।

Share This Article
Leave a comment

Leave a Reply

Your email address will not be published. Required fields are marked *