ਸਿੱਖਿਆ ਉਹ ਸ਼ਕਤੀ ਹੈ, ਜੋ ਮਨੁੱਖ ਦੇ ਅੰਦਰ ਆਤਮਵਿਸ਼ਵਾਸ ਪੈਦਾ ਕਰਕੇ ਉਸ ਦੇ ਚਰਿੱਤਰ ਦਾ ਨਿਰਮਾਣ ਕਰਦੀ ਹੈ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

Jiya Nagpal
8 Min Read

ਚੰਡੀਗੜ੍ਹ, 8 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸਾਡੇ ਬੱਚੇ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਆਧੁਨਿਕ ਵਿਗਿਆਨ ਅਤੇ ਤਕਨੀਕ ਵਿੱਚ ਦੁਨੀਆ ਦੀ ਅਗਵਾਈ ਕਰਦੇ ਹੋਏ ਬ੍ਰਹਮਲੀਨ ਸੁਆਮੀ ਦੇਵੇਂਦਰ ਸਰੂਪ ਬ੍ਰਹਮਚਾਰੀ ਜੀ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ। ਉਨ੍ਹਾਂ ਦੇ ਹੱਥਾਂ ਵਿੱਚ ਆਧੁਨਿਕ ਤਕਨੀਕ, ਦਿੱਲ ਵਿੱਚ ਦਇਆ, ਦ੍ਰਿਸ਼ਟੀ ਵਿਸ਼ਵਵਿਆਪੀ ਹੋਣ ਦੇ ਨਾਲ-ਨਾਲ ਕਦਮ ਭਾਰਤ ਦੀ ਮਿੱਟੀ ਨਾਲ ਜੁੜੇ ਹਨ। ਅਜਿਹਾ ਕਰਕੇ ਆਪਣੀ ਸੰਸਕ੍ਰਿਤੀ ਅਤੇ ਮਾਂ ਬੋਲੀ ਨੂੰ ਗੌਰਵ ਪ੍ਰਦਾਨ ਕੀਤਾ ਹੈ। ਅੱਜ ਸਾਰੀਆਂ ਸਿੱਖਿਆ ਸੰਸਥਾਵਾਂ ਵਿੱਚ ਆਧੁਨਿਕਤਾ ਅਤੇ ਭਾਰਤੀ ਸੰਸਕਾਰਾਂ ਦਾ ਜੋ ਸੁੰਦਰ ਸੰਗਮ ਦਿਖਾਈ ਦਿੰਦਾ ਹੈਉਹ ਇਸੇ ਦੂਰਦਰਸ਼ੀ ਸੋਚ ਦਾ ਵਿਸਥਾਰ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਲਾਡਵਾ ਦੇ ਡੀ.ਬੀ.ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਬ੍ਰਹਮਲੀਨ ਦੇਵੇਂਦਰ ਸਰੂਪ ਬ੍ਰਹਮਚਾਰੀ ਦੀ 22ਵੀਂ ਬਰਸੀ ਤੇ ਆਯੋਜਿਤ ਸ਼ਰਧਾਂਜਲੀ ਸਮਾਰੋਹ ਵਿੱਚ ਬੋਲ ਰਹੇ ਸਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੇਵੇਂਦਰ ਸਰੂਪ ਬ੍ਰਹਮਚਾਰੀ ਦੀ ਮੂਰਤੀ ਤੇ ਫੁੱਲ ਅਰਪਣ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਆਡੀਟੋਰੀਅਮ ਹਾਲ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਾਲ ਉੜਾ ਕੇ ਸੰਤ ਮਹਾਤਮਾ ਦਾ ਸਵਾਗਤ ਅਤੇ ਸਨਮਾਨ ਕੀਤਾ। ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਮੰਡਲੇਸ਼ਵਰ ਸੁਆਮੀ ਹਰੀ ਚੇਨਾਨੰਦ ਮਹਾਰਾਜ ਅਤੇ ਪ੍ਰੋਫੈਸਰ ਰਮੇਸ਼ ਕੁਮਾਰ ਪਾਂਡੇ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬ੍ਰਹਮਲੀਨ ਸੁਆਮੀ ਦੇਵੇਂਦਰ ਸਰੂਪ ਬ੍ਰਹਮਚਾਰੀ ਦੇ ਤਪਤਿਆਗਸਾਧਨਾ ਅਤੇ ਮਨੁੱਖੀਭਲਾਈ ਦੇ ਸੰਕਲਪ ਨੂੰ ਪ੍ਰਣਾਮ ਹੈ। ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨਜਿਨ੍ਹਾਂ ਦਾ ਜੀਵਨ ਸਮੇਂ ਦੀਆਂ ਸੀਮਾਵਾਂ ਵਿੱਚ ਨਹੀਂ ਬੱਝਦਾ। ਉਹ ਸਰੀਰ ਤੋਂ ਸਾਡੇ ਵਿਚਕਾਰ ਨਾ ਵੀ ਰਹਿਣ ਤਾਂ ਵੀ ਉਨ੍ਹਾਂ ਦੇ ਵਿਚਾਰ ਸਮਾਜ ਦੀ ਚੇਤਨਾ ਵਿੱਚ ਜਿਉਂਦੇ ਰਹਿੰਦੇ ਹਨ। ਉਨ੍ਹਾਂ ਦੀ ਬਾਣੀ ਰਾਹ ਦਿਖਾਉਂਦੀ ਹੈਉਨ੍ਹਾਂ ਦੇ ਕਾਰਜ ਪ੍ਰੇਰਣਾ ਦਿੰਦੇ ਹਨ ਅਤੇ ਉਨ੍ਹਾਂ ਦੇ ਆਦਰਸ਼ ਆਉਣ ਵਾਲੀਆਂ ਪੀੜ੍ਹੀਆਂ ਦਾ ਚਰਿੱਤਰ ਘੜਦੇ ਹਨ। ਉਨ੍ਹਾਂ ਨੇ ਕਿਹਾ ਕਿ ਬ੍ਰਹਮਲੀਨ ਸੁਆਮੀ ਦੇਵੇਂਦਰ ਸਰੂਪ ਬ੍ਰਹਮਚਾਰੀ ਜੀ ਅਜਿਹੇ ਹੀ ਦਿਵ ਅਤੇ ਵਿਰਾਟ ਵਿਅਕਤਿਤਵ ਸਨ। ਉਨ੍ਹਾਂ ਦਾ ਜੀਵਨ ਆਪਣੇ ਲਈ ਨਹੀਂਸਮਾਜ ਲਈ ਸੀ। ਉਨ੍ਹਾਂ ਦਾ ਗਿਆਨ ਪ੍ਰਦਰਸ਼ਨ ਲਈ ਨਹੀਂਜਨਭਲਾਈ ਲਈ ਸੀ ਅਤੇ ਉਨ੍ਹਾਂ ਦੀ ਸਾਧਨਾ ਸੰਸਾਰ ਤੋਂ ਮੁੱਖ ਮੋੜਨ ਲਈ ਨਹੀਂਸੰਸਾਰ ਦੇ ਦੁੱਖ ਦੂਰ ਕਰਨ ਲਈ ਸੀ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬ੍ਰਹਮਲੀਨ ਸੁਆਮੀ ਦੇਵੇਂਦਰ ਸਰੂਪ ਬ੍ਰਹਮਚਾਰੀ ਨੇ ਸਾਡੇ ਧਰਮ ਗ੍ਰੰਥਾਂ ਦਾ ਡੁੰਘਾ ਅਧਿਐਨ ਕੀਤਾ। ਉਨ੍ਹਾਂ ਦੀ ਮਹਾਨਤਾ ਇਹ ਸੀ ਕਿ ਉਨ੍ਹਾਂ ਨੇ ਉਸ ਗਿਆਨ ਨੂੰ ਜੀਵਨ ਵਿੱਚ ਉਤਾਰਿਆ। ਉਨ੍ਹਾਂ ਨੇ ਵੇਦਾਂ ਦੇ ਗਿਆਨ ਨੂੰ ਸਕੂਲਾਂ ਤੱਕਗੀਤਾ ਦੇ ਕਰਮਯੋਗ ਨੂੰ ਜਨਸੇਵਾ ਤੱਕ ਅਤੇ ਭਾਰਤੀ ਸੰਸਕ੍ਰਿਤੀ ਦੇ ਸੰਸਕਾਰਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਸਾ ਵਿਦਿਆ ਯਾ ਵਿਮੁਕਤਏ‘, ਭਾਵ ਸੱਚੀ ਵਿਦਿਆ ਉਹ ਹੈਜੋ ਮਨੁੱਖ ਨੂੰ ਅਗਿਆਨ, ਡਰ, ਸੰਕੀਰਣਤਾ ਅਤੇ ਬੰਧਨਾਂ ਤੋਂ ਮੁਕਤ ਕਰੇ। ਸੁਆਮੀ ਇਸ ਵਿਚਾਰ ਦੇ ਜੀਵੰਤ ਪ੍ਰਤੀਕ ਸਨ। ਉਹ ਮੰਨਦੇ ਸਨ ਕਿ ਸਿੱਖਿਆ ਸਿਰਫ਼ ਅੱਖਰ-ਗਿਆਨ ਜਾਂ ਡਿਗਰੀ ਪ੍ਰਾਪਤ ਕਰਨ ਦਾ ਸਾਧਨ ਨਹੀਂ ਹੈ। ਸਿੱਖਿਆ ਉਹ ਸ਼ਕਤੀ ਹੈਜੋ ਮਨੁੱਖ ਦੇ ਅੰਦਰ ਆਤਮਵਿਸ਼ਵਾਸ ਪੈਦਾ ਕਰਕੇ ਉਸ ਦੇ ਚਰਿੱਤਰ ਦਾ ਨਿਰਮਾਣ ਕਰਦੀ ਹੈ। ਜਿਮੇਵਾਰੀ ਦਾ ਬੋਧ ਕਰਾਉਂਦੀ ਹੈ ਅਤੇ ਰਾਸ਼ਟਰ ਪ੍ਰਤੀ ਸਮਰਪਣ ਪੈਦਾ ਕਰਦੀ ਹੈ। ਉਨ੍ਹਾਂ ਲਈ ਸਕੂਲ ਪੜ੍ਹਾਈ ਦੇ ਨਾਲ-ਨਾਲ ਵਿਅਕਤੀ ਨਿਰਮਾਣ ਅਤੇ ਰਾਸ਼ਟਰ ਨਿਰਮਾਣ ਦੀ ਪ੍ਰਯੋਗਸ਼ਾਲਾ ਸੀ। ਸੁਆਮੀ ਜੀ ਗੁਰੂਕੁੱਲ  ਸਿੱਖਿਆ ਪੱਧਤੀ ਦੇ ਪ੍ਰਬਲ ਸਮਰਥਕ ਰਹੇ। ਉਨ੍ਹਾਂ ਨੇ ਗੁਰੂਕੁਲਾਂ ਨੂੰ ਰਵਾਇਤੀ ਸਿੱਖਿਆ ਦੇ ਨਾਲ-ਨਾਲ ਆਧੁਨਿਕ ਸਿੱਖਿਆ ਨਾਲ ਜੋੜਨ ਦਾ ਦੂਰਦਰਸ਼ੀ ਯਤਨ ਕੀਤਾ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੁਆਮੀ ਜੀ ਨੇ ਆਪਣੇ ਵਿਚਾਰਾਂ ਨੂੰ ਸਿਰਫ਼ ਉਪਦੇਸ਼ਾਂ ਤੱਕ ਸੀਮਤ ਨਹੀਂ ਰੱਖਿਆ। ਉਨ੍ਹਾਂ ਨੇ ਧਰਮ ਅਤੇ ਰਾਸ਼ਟਰ ਨੂੰ ਸਰਵਉੱਚ ਮੰਨਿਆ। ਇੰਨਾ ਹੀ ਨਹੀਂਉਨ੍ਹਾਂ ਨੇ ਸੇਵਾ ਦੇ ਸੰਕਲਪ ਨੂੰ ਸੰਸਥਾਵਾਂ ਦਾ ਰੂਪ ਦਿੱਤਾ। ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਦੋ ਸੰਸਕ੍ਰਿਤ ਕਾਲਜਤਿੰਨ ਵੇਦ ਸਕੂਲ, ਇੱਕ ਕੰਨਿਆ ਕਾਲਜ ਅਤੇ ਇੱਕ ਸਕੂਲ ਸਮੇਤ ਅਨੇਕ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਅਤੇ ਸੰਚਾਲਨ ਹੋ ਰਿਹਾ ਹੈ।

ਵਿਦਿਆਪੀਠ ਵੈਦਿਕ ਸਿੱਖਿਆਸੰਸਕ੍ਰਿਤਧਰਮਸੰਸਕ੍ਰਿਤੀ ਅਤੇ ਰਾਸ਼ਟਰਭਾਵ ਨੂੰ ਅੱਗੇ ਵਧਾ ਰਹੀ ਅੱਗੇ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਸਾਲ 1977 ਵਿੱਚ ਸਥਾਪਿਤ ਸ਼੍ਰੀ ਜੈਰਾਮ ਵਿਦਿਆਪੀਠ ਨੇ ਵੈਦਿਕ ਸਿੱਖਿਆਸੰਸਕ੍ਰਿਤਧਰਮਸੰਸਕ੍ਰਿਤੀ ਅਤੇ ਰਾਸ਼ਟਰਭਾਵ ਨੂੰ ਅੱਗੇ ਵਧਾਇਆ ਹੈ। ਇਸ ਵਿਦਿਆਪੀਠ ਤੋਂ ਸਿੱਖਿਆ ਪ੍ਰਾਪਤ ਕਰਕੇ ਹਜ਼ਾਰਾਂ ਵਿਦਿਆਰਥੀ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਸੇਵਾ ਕਰ ਰਹੇ ਹਨ। ਲੋਹਾਰ ਮਾਜਰਾ ਵਿੱਚ 22 ਏਕੜ ਜ਼ਮੀਨ ਤੇ ਸਥਾਪਿਤ ਸੇਠ ਨਵਰੰਗਰਾਏ ਲੋਹੀਆ ਜੈਰਾਮ ਕੰਨਿਆ ਕਾਲਜ ਨੇ ਕੁੜੀਆਂ ਦੀ ਉੱਚ ਸਿੱਖਿਆ ਲਈ ਨਵੇਂ ਦਰਵਾਜ਼ੇ ਖੋਲ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਜਿਸ ਸਮੇਂ ਸਮਾਜ ਵਿੱਚ ਕੁੜੀਆਂ ਦੀ ਸਿੱਖਿਆ ਨੂੰ ਤਰਜੀਹ ਨਹੀਂ ਮਿਲਦੀ ਸੀਉਸ ਸਮੇਂ ਸੁਆਮੀ ਜੀ ਨੇ ਨਾਰੀ ਸਿੱਖਿਆ ਅਤੇ ਨਾਰੀ-ਉਥਾਨ ਨੂੰ ਆਪਣੇ ਜੀਵਨ ਦੇ ਪ੍ਰਮੁੱਖ ਟੀਚਿਆਂ ਵਿੱਚ ਸ਼ਾਮਲ ਕੀਤਾ। ਉਹ ਜਾਣਦੇ ਸਨ ਕਿ ਇੱਕ ਬਾਲਕ ਪੜ੍ਹਦਾ ਹੈ ਤਾਂ ਇੱਕ ਵਿਅਕਤੀ ਸਿੱਖਿਅਤ ਹੁੰਦਾ ਹੈਪਰ ਜਦੋਂ ਇੱਕ ਧੀ ਪੜ੍ਹਦੀ ਹੈ ਤਾਂ ਦੋ ਪਰਿਵਾਰਾਂ ਅਤੇ ਅਨੇਕ ਪੀੜ੍ਹੀਆਂ ਦਾ ਭਵਿੱਖ ਸੰਵਰਦਾ ਹੈ। ਅੱਜ ਸਾਡੀਆਂ ਧੀਆਂ ਸਿੱਖਿਆਵਿਗਿਆਨਪ੍ਰਸ਼ਾਸਨਖੇਡਾਂ ਅਤੇ ਪੁਲਾੜ ਤੱਕ ਭਾਰਤ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਇਸ ਤਬਦੀਲੀ ਦੀ ਨੀਂਹ ਸੁਆਮੀ ਜੀ ਵਰਗੇ ਦੂਰਦਰਸ਼ੀ ਸੰਤਾਂ ਨੇ ਬਹੁਤ ਪਹਿਲਾਂ ਰੱਖ ਦਿੱਤੀ ਸੀ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੁਆਮੀ ਜੀ ਨੇ ਧਰਮ ਨੂੰ ਸਿਰਫ਼ ਪੂਜਾ-ਪੱਧਤੀ ਨਹੀਂ ਮੰਨਿਆ। ਉਨ੍ਹਾਂ ਲਈ ਭੁੱਖੇ ਨੂੰ ਭੋਜਨ ਦੇਣਾ ਧਰਮ ਸੀਰੋਗੀ ਨੂੰ ਇਲਾਜ ਉਪਲਬਧ ਕਰਵਾਉਣਾ ਧਰਮ ਸੀਬੇਸਹਾਰਾ ਦਾ ਹੱਥ ਫੜਨਾ ਧਰਮ ਸੀ ਅਤੇ ਅਗਿਆਨ ਦੇ ਹਨ੍ਹੇਰੇ ਵਿੱਚ ਗਿਆਨ ਦਾ ਦੀਵਾ ਜਗਾਉਣਾ ਧਰਮ ਸੀ।

ਭਾਰਤ ਦੀ ਵੰਡ ਸਮੇਂ ਕੁਰੂਕਸ਼ੇਤਰ ਵਿੱਚ ਸ਼ਰਣਾਰਥੀਆਂ ਦੀ ਸੁਆਮੀ ਜੀ ਨੇ ਕੀਤੀ ਸੇਵਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੁਆਮੀ ਜੀ ਦੇ ਵਿਅਕਤੀਤਵ ਦਾ ਇੱਕ ਹੋਰ ਪ੍ਰੇਰਕ ਪੱਖ ਉਨ੍ਹਾਂ ਦੀ ਰਾਸ਼ਟਰੀ ਚੇਤਨਾ ਸੀ। ਭਾਰਤ ਦੀ ਵੰਡ ਸਮੇਂ ਉਨ੍ਹਾਂ ਨੇ ਕੁਰੂਕਸ਼ੇਤਰ ਵਿੱਚ ਸ਼ਰਣਾਰਥੀਆਂ ਦੀ ਸੇਵਾ ਕੀਤੀ। ਚੀਨ ਅਤੇ ਪਾਕਿਸਤਾਨ ਦੇ ਹਮਲੇ ਸਮੇਂ ਜਨ-ਜਾਗਰਣ ਕੀਤਾ। ਹਰਿਆਣਾ ਦੇ ਹੜ੍ਹ ਪੀੜਤਾਂ ਅਤੇ ਉੱਤਰਕਾਸ਼ੀ ਦੇ ਭੂਚਾਲ ਪੀੜਤਾਂ ਦੀ ਸਹਾਇਤਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਵਾਤਾਵਰਣ ਅਤੇ ਗ-ਸੇਵਾ ਪ੍ਰਤੀ ਸਮਰਪਣ ਦੀ ਵੀ ਉਦਾਹਰਣ ਸੀ।

ਮਾਂ-ਬਾਪ ਅਤੇ ਗੁਰੂ ਦਾ ਆਦਰ ਕਰਨ ਵਾਲੇ ਬੱਚੇ ਨੂੰ ਹਮੇਸ਼ਾ ਮਿਲਦੀ ਹੈ ਤਰੱਕੀ – ਬ੍ਰਹਮਸਰੂਪ ਬ੍ਰਹਮਚਾਰੀ

ਸ਼੍ਰੀ ਜੈਰਾਮ ਵਿਦਿਆਪੀਠ ਦੇ ਸੰਚਾਲਕ ਬ੍ਰਹਮਸਰੂਪ ਬ੍ਰਹਮਚਾਰੀ ਮਹਾਰਾਜ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸੁਆਮੀ ਦੇਵੇਂਦਰ ਸਰੂਪ ਬ੍ਰਹਮਚਾਰੀ ਨੇ ਇਨਸਾਨ ਬਣਾਉਣ ਦਾ ਸੁਪਨਾ ਦੇਖਿਆ ਸੀਜਿਸ ਨੂੰ ਪੂਰਾ ਕਰਨ ਲਈ ਚੰਗੀ ਸਿੱਖਿਆ ਇੱਕ ਮਹੱਤਵਪੂਰਨ ਰਸਤਾ ਹੈ। ਸੰਸਥਾ ਵੱਲੋਂ ਅਨੇਕ ਪ੍ਰਕਾਰ ਦੇ ਅਦਾਰੇ ਖੋਲ੍ਹ ਕੇ ਸਿੱਖਿਆ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸੰਸਥਾਵਾਂ ਵਿੱਚ ਸਿੱਖਿਆਸੰਸਕਾਰ ਅਤੇ ਸੰਸਕ੍ਰਿਤੀ ਰਾਹੀਂ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ। ਇੱਥੋਂ ਸਿੱਖਿਆ ਗ੍ਰਹਿਣ ਕਰਕੇ ਬੱਚੇ ਦੇਸ਼ ਦੇ ਕਿਸੇ ਨ ਕਿਸੇ ਖੇਤਰ ਵਿੱਚ ਸਹਿਯੋਗ ਦੇਣਗੇ। ਉਨ੍ਹਾਂ ਨੇ ਕਿਹਾ ਕਿ ਗੁਰੂ ਦਾ ਆਸ਼ੀਰਵਾਦਮਾਂ-ਬਾਪ ਦੀ ਕਿਰਪਾ ਬੱਚਿਆਂ ਤੇ ਹੋਣੀ ਜ਼ਰੂਰੀ ਹੈ। ਨੌਜਵਾਨਾਂ ਨੂੰ ਆਪਣੇ ਮਾਂ-ਬਾਪ ਅਤੇ ਗੁਰੂ ਦਾ ਆਦਰ-ਮਾਨ-ਸਨਮਾਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਵਾਲਾ ਬੱਚਾ ਹਮੇਸ਼ਾ ਤਰੱਕੀ ਕਰਦਾ ਹੈ। ਇਸ ਮੌਕੇ ਸਾਬਕਾ ਵਿਧਾਨ ਸਭਾ ਸਪੀਕਰ ਕੁਲਦੀਪ ਸ਼ਰਮਾਸਾਬਕਾ ਮੰਤਰੀ ਜੇ.ਪੀ. ਦਲਾਲਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾਚੇਅਰਮੈਨ ਸੁਭਾਸ਼ ਕਲਸਾਨਾਚੇਅਰਮੈਨ ਰਵਿੰਦਰ ਸਾਂਗਵਾਨਚੇਅਰਮੈਨ ਗੁਰਨਾਮ ਸੈਣੀ ਸਮੇਤ ਹੋਰ ਪਤਵੰਤੇ ਨਾਗਰਿਕ ਮੌਜੂਦ ਸਨ।

Share This Article
Leave a comment

Leave a Reply

Your email address will not be published. Required fields are marked *