ਦਿੱਲੀ ‘ਚ ਦਿਲਜੀਤ ਦੁਸਾਂਝ ਦਾ ਜਲਵਾ, ਹਿੱਟ ਗੀਤਾਂ ‘ਤੇ ਖੂਬ ਨੱਚੇ ਪ੍ਰਸ਼ੰਸਕ

Jiya Nagpal
2 Min Read

ਨਵੀਂ ਦਿੱਲੀ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਆਪਣੇ ‘ਔਰਾ ਇੰਡੀਆ ਟੂਰ 2026’ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਕੰਸਰਟ ਵਿੱਚ ਹਜ਼ਾਰਾਂ ਪ੍ਰਸ਼ੰਸਕ ਪਹੁੰਚੇ। ਦਿਲਜੀਤ ਨੇ ਆਪਣੇ ਹਿੱਟ ਗੀਤਾਂ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ।

‘ਮੋਰਨੀ’ ਗੀਤ ਨਾਲ ਕੀਤੀ ਸ਼ੋਅ ਦੀ ਸ਼ੁਰੂਆਤ

ਦਿਲਜੀਤ ਦੁਸਾਂਝ ਜਿਵੇਂ ਹੀ ਸਟੇਜ ‘ਤੇ ਪਹੁੰਚੇ, ਪ੍ਰਸ਼ੰਸਕਾਂ ਨੇ ਤਾੜੀਆਂ ਅਤੇ ਨਾਅਰਿਆਂ ਨਾਲ ਉਨਾਂ ਦਾ ਸਵਾਗਤ ਕੀਤਾ। ਉਨਾਂ ਨੇ ‘ਮੋਰਨੀ’ ਗੀਤ ਨਾਲ ਕੰਸਰਟ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ‘G.O.A.T.’, ‘ਲਲਕਾਰਾ’, ‘ਨੈਣਾ’, ‘ਕੇਸ’, ‘ਪੰਜਤਾਰਾ’ ਅਤੇ ‘ਹੱਸ ਹੱਸ’ ਸਮੇਤ ਕਈ ਮਸ਼ਹੂਰ ਗੀਤ ਗਾਏ। ਇਨ੍ਹਾਂ ਗੀਤਾਂ ‘ਤੇ ਪ੍ਰਸ਼ੰਸਕ ਖੂਬ ਨੱਚਦੇ ਨਜ਼ਰ ਆਏ।

ਮਹਿਲਾ ਪੁਲਿਸ ਅਧਿਕਾਰੀ ਨੂੰ ਦੇਖ ਭਾਵੁਕ ਹੋਏ ਦਿਲਜੀਤ

ਕੰਸਰਟ ਦੌਰਾਨ ਇੱਕ ਅਜਿਹਾ ਪਲ ਵੀ ਆਇਆ, ਜਦੋਂ ਦਿਲਜੀਤ ਭਾਵੁਕ ਹੋ ਗਏ। ਉਨਾਂ ਨੇ ਡਿਊਟੀ ਕਰ ਰਹੀ ਇੱਕ ਮਹਿਲਾ ਪੁਲਿਸ ਅਧਿਕਾਰੀ ਨੂੰ ਸਟੇਜ ‘ਤੇ ਬੁਲਾਇਆ। ਦਿਲਜੀਤ ਨੇ ਅਧਿਕਾਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਦੇਖ ਕੇ ਆਪਣੀ ਮਾਂ ਦੀ ਯਾਦ ਆ ਗਈ। ਉਨਾਂ ਕਿਹਾ, “ਮੈਂ ਤੁਹਾਡੇ ਵਿੱਚ ਆਪਣੀ ਮਾਂ ਨੂੰ ਦੇਖ ਸਕਦਾ ਹਾਂ। ਜਦੋਂ ਤੁਸੀਂ ਉੱਥੇ ਖੜ੍ਹੇ ਸੀ, ਤਾਂ ਮੈਨੂੰ ਲੱਗਿਆ ਜਿਵੇਂ ਮੇਰੀ ਮਾਂ ਖੜ੍ਹੀ ਹੋਵੇ।” ਦਿਲਜੀਤ ਦੇ ਇਨ੍ਹਾਂ ਸ਼ਬਦਾਂ ਨੇ ਉੱਥੇ ਮੌਜੂਦ ਲੋਕਾਂ ਦਾ ਦਿਲ ਜਿੱਤ ਲਿਆ।

ਦਿਲਜੀਤ ਨੇ ਕੰਸਰਟ ਦੇ ਵਧੀਆ ਪ੍ਰਬੰਧਾਂ ਲਈ ਦਿੱਲੀ ਪੁਲਿਸ, ਸੀਆਰਪੀਐੱਫ ਅਤੇ ਦਿੱਲੀ ਮੈਟਰੋ ਦਾ ਧੰਨਵਾਦ ਕੀਤਾ। ਉਨਾਂ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਮਿਹਨਤ ਕਾਰਨ ਹੀ ਇੰਨਾ ਵੱਡਾ ਪ੍ਰੋਗਰਾਮ ਸਫਲ ਹੋ ਸਕਿਆ।

ਡਰੋਨ ਸ਼ੋਅ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਕੰਸਰਟ ਦੇ ਅੰਤ ਵਿੱਚ ਸ਼ਾਨਦਾਰ ਡਰੋਨ ਸ਼ੋਅ ਵੀ ਕਰਵਾਇਆ ਗਿਆ। ਇਸ ਦੌਰਾਨ ਦਿੱਲੀ ਦੇ ਅਸਮਾਨ ਵਿੱਚ ਰੌਸ਼ਨੀ ਨਾਲ ‘ਪੰਜਾਬੀ ਆ ਗਏ ਓਏ’ ਲਿਖਿਆ ਨਜ਼ਰ ਆਇਆ। ਇਸ ਖੂਬਸੂਰਤ ਨਜ਼ਾਰੇ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਦੱਸ ਦੇਈਏ ਕਿ ਦਿੱਲੀ ਤੋਂ ਸ਼ੁਰੂ ਹੋਇਆ ਦਿਲਜੀਤ ਦੁਸਾਂਝ ਦਾ ‘ਔਰਾ ਇੰਡੀਆ ਟੂਰ 2026’ ਹੁਣ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਪਹੁੰਚੇਗਾ।

Share This Article
Leave a comment

Leave a Reply

Your email address will not be published. Required fields are marked *