ਕੋਟਕਪੂਰਾ ਵਿਖੇ ਯੂਥ ਰਨ-2026 ਮੈਰਾਥਨ ਦੌੜ ਦਾ ਆਯੋਜਨ

Jiya Nagpal
5 Min Read

01 ਨਵੰਬਰ- ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਪੰਜਾਬ ਦਿਵਸ ਮੌਕੇ ਕੋਟਕਪੂਰਾ ਵਿਖੇ ਯੂਥ ਰਨ-2026 ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਮੈਰਾਥਨ ਦੀ ਸ਼ੁਰੂਆਤ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਤੋਂ ਹੋ ਕੇ ਫਲਾਈਓਵਰ ਫਰੀਦਕੋਟ ਰੋਡ ਤੋਂ ਲੰਘ ਕੇ ਪਿੰਡ ਸੰਧਵਾਂ ਸਥਿਤ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੋਂ ਯੂ-ਟਰਨ ਲੈ ਕੇ ਦੇਵ ਬ੍ਰਦਰਜ਼ ਸ਼ੋਅਰੂਮ ਤੋਂ ਸਿਵਲ ਹਸਪਤਾਲ ਕੋਟਕਪੂਰਾ ਰਾਹੀਂ ਵਾਪਸ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਨੰਬਰ 2 ਵਿਖੇ ਸਮਾਪਤ ਹੋਈ।

ਸਪੀਕਰ ਸ.ਕੁਲਤਾਰ ਸਿੰਘ  ਸੰਧਵਾਂ ਨੇ ਕਿਹਾ ਕਿ ਇਸ ਮੈਰਾਥਨ ਦਾ ਮੁੱਖ ਉਦੇਸ਼ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਹੈ। ਉਨ੍ਹਾਂ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਨੂੰ ਨਸ਼ਿਆਂ ਦੇ ਨਾਂ ਤੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪੰਜਾਬ ਵਾਸੀ ਇਸ ਨੂੰ ਸਫਲ ਨਹੀਂ ਹੋਣ ਦੇਣਗੇ । ਉਨ੍ਹਾਂ ਕਿਹਾ ਕਿ ਕਿਸੇ ਵੀ ਤਰਾਂ ਦੇ ਨਸ਼ੇ ਦੀ ਵਿਕਰੀ ਵਿਰੁੱਧ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਨੂੰ ਹੋਰ ਮਜ਼ਬੂਤ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ,  ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ, ਇਸ ਮੈਰਾਥਨ ਵਿਚ ਭਾਗ ਲੈਣ ਵਾਲੇ ਭਾਗੀਦਾਰਾਂ ਦੀ ਗਿਣਤੀ ਪੰਜ ਹਜਾਰ ਤੋਂ ਵੀ ਵਧੇਰੇ ਹੈ। ਇਸ ਦੌਰਾਨ ਉਨ੍ਹਾਂ “ਦੌੜਦਾ ਪੰਜਾਬ, ਜਿੰਦਾਬਾਦ ਪੰਜਾਬ’’ ਨਾਅਰਾ ਵੀ ਲਗਾਇਆ ।

ਇਸ ਮੌਕੇ ਸਪੀਕਰ ਸ.ਸੰਧਵਾਂ ਨੇ ਮੈਰਾਥਨ ਵਿੱਚ ਭਾਗ ਲੈਣ ਵਾਲੇ ਉਮਰ ਵਰਗ 11 ਤੋਂ 60 ਸਾਲ ਲੜਕੇ ਵਰਗ ਵਿੱਚੋਂ ਪਹਿਲਾ ਸਥਾਨ ਪ੍ਰਭਜੋਤ ਸਿੰਘ (ਸੰਗਰੂਰ), ਦੂਸਰਾ ਲਛਮਣ ਸਿੰਘ (ਕਪੂਰਥਲਾ) ਅਤੇ ਤੀਸਰੇ ਨੰਬਰ ਤੇ ਹਰਜੋਤਵੀਰ ਸਿੰਘ (ਹੁਸ਼ਿਆਰਪੁਰ)ਨੂੰ ਸਨਮਾਨਿਤ ਕੀਤਾ।

11 ਤੋਂ 60 ਸਾਲ ਉਮਰ ਵਰਗ ਲੜਕੀਆਂ ਦੇ ਮੁਕਾਬਲੇ ਵਿੱਚ ਜੋਤੀ ਬਾਲਾ (ਮਾਨਸਾ) ਨੇ ਪਹਿਲਾ, ਮਨਦੀਪ ਕੌਰ (ਬਠਿੰਡਾ) ਨੇ ਦੂਜਾ ਤੇ ਸੁਖਪ੍ਰੀਤ ਕੌਰ (ਫਰੀਦਕੋਟ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 60 ਪਲੱਸ ਉਮਰ ਵਰਗ  ਅੋਰਤਾਂ ਦੇ ਮੁਕਾਬਲੇ ਵਿੱਚ  ਬਖਸ਼ੀਸ਼ ਕੌਰ (ਫਰੀਦਕੋਟ) ਨੇ ਪਹਿਲਾ ਅਤੇ ਵੀਰਪਾਲ ਕੌਰ (ਫਰੀਦਕੋਟ)ਨੇ ਦੂਜਾ ਸਥਾਨ ਹਾਸਲ ਕੀਤਾ।

ਲੜਕੀਆਂ 60 ਮੀਟਰ  ਅੰਡਰ -10 ਮੁਕਾਬਲੇ ਵਿੱਚ ਗੁਰਕੀਮਤ ਕੌਰ (ਕੋਟਕਪੂਰਾ) ਨੇ ਪਹਿਲਾ, ਮਨਰੀਤ ਕੌਰ (ਢਿੱਲਵਾਂ ਕਲਾ) ਨੇ ਦੂਜਾ ਤੇ  ਸੁਖਮਨੀ ਕੌਰ (ਢੁੱਡੀ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਲੜਕੇ 60 ਮੀਟਰ  ਅੰਡਰ -10 ਵਿੱਚ ਮਹਿਕ ਸਿੰਘ (ਫਰੀਦਕੋਟ) ਨੇ ਪਹਿਲਾ , ਮਨਿੰਦਰ ਸਿੰਘ (ਕੁਹਾਰਵਾਲਾ) ਨੇ ਦੂਜਾ ਅਤੇ  ਗੁਰਨੂਰ ਸਿੰਘ ਸੰਧਵਾ ਨੇ ਤੀਜਾ ਸਥਾਨ ਹਾਸਲ ਕੀਤਾ। ਸਾਰੇ ਭਾਗੀਦਾਰਾਂ ਨੂੰ ਟੀ.ਸ਼ਰਟ ਅਤੇ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ। ਇਸ ਮੈਰਾਥਨ ਵਿੱਚ ਸਿੱਖਿਆ ਸੰਸਥਾਵਾਂ, ਯੂਥ ਕਲੱਬਾਂ, ਪੰਚਾਇਤਾਂ, ਸਪੋਰਟਸ ਕਲੱਬਾਂ, ਸਵੈ ਸੇਵੀ ਸੰਸਥਾਵਾਂ, ਨਹਿਰੂ ਯੁਵਾ ਕੇਂਦਰ, ਕੈਮਿਸਟ ਐਸੋਸੀਏਸ਼ਨ ਸਮੇਤ ਸਾਰੇ ਵਰਗਾਂ ਦੇ ਭਾਗੀਦਾਰਾਂ ਨੇ ਭਾਗ ਲਿਆ। ਇਸ ਮੈਰਾਥਨ ਵਿਚ ਸ਼ਾਨਦਾਰ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ।

ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਇਸ ਮੌਕੇ ਕਿਹਾ ਕਿ ਤੰਦਰੁਸਤ ਪੰਜਾਬ ਹੀ ਖੁਸ਼ਹਾਲ ਪੰਜਾਬ ਹੈ।  ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਇਸੇ ਤਰ੍ਹਾਂ ਖੇਡਾਂ ਦਾ ਹਿੱਸਾ ਬਣਦੇ ਰਹਿਣ, ਨਸ਼ਾ ਤਾਂ ਆਪਣੇ ਆਪ ਹੀ ਪੰਜਾਬ ਚੋਂ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੈਰਾਥਾਨ ਦੌੜ ਵਿਚ ਉਮਰ ਦੀ ਸੀਮਾ ਨਹੀਂ ਰੱਖੀ ਗਈ, 5 ਸਾਲ ਤੋਂ ਲੈਕੇ 80 ਸਾਲ ਦੀ ਉਮਰ ਦੇ ਹਰੇਕ ਭਾਗੀਦਾਰ ਨੇ ਭਾਗ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਇਸ ਮੈਰਾਥਨ ਵਿਚ ਪਹੁੰਚਣ ਵਾਲੇ ਸਾਰੇ ਵਰਗਾਂ  ਦਾ ਧੰਨਵਾਦ ਕੀਤਾ।

ਇਸ ਮੌਕੇ ਗਾਇਕ ਮਨਕੀਰਤ ਔਲਖ ਨੇ ਆਪਣੇ ਮਕਬੂਲ ਗੀਤਾਂ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਆਪਣੇ ਅਨੇਕਾਂ ਗੀਤਾਂ ਨਾਲ ਗਾਇਕ ਨੇ ਆਏ ਇਕੱਠ ਨੂੰ ਝੂੰਮਣ ਲਾਇਆ। ਗਾਇਕ ਵੱਲੋਂ ਗਾਏ ਗੀਤਾਂ ਦਾ ਆਏ ਹੋਏ ਲੋਕਾਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਸ੍ਰੀ ਜਸਬੀਰ ਸਿੰਘ ਜੱਸੀ ਵੱਲੋਂ ਨਿਭਾਈ ਗਈ।

ਇਸ ਮੌਕੇ ਸ. ਸੰਧਵਾ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਸੰਧਵਾਂ, ਪੇਡਾ ਦੇ ਉੱਪ ਚੇਅਰਮੈਨ ਸੁਖਜੀਤ ਸਿੰਘ ਢਿੱਲਵਾ, ਐਡਵੋਕੇਟ ਸ. ਬੀਰਿੰਦਰ ਸਿੰਘ ਸੰਧਵਾਂ, ਸ.ਗੁਰਤੇਜ ਸਿੰਘ ਖੋਸਾ ਚੇਅਰਮੈਨ ਜਿਲਾ ਯੋਜਨਾ ਬੋਰਡ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੇਸਵ ਗੋਇਲ, ਐਸ.ਡੀ.ਐਮ ਕੋਟਕਪੂਰਾ ਸ. ਰਜਿੰਦਰ ਸਿੰਘ, ਐਸ.ਡੀ.ਐਮ ਜੈਤੋ ਸ੍ਰੀ ਵਿਕਰਮਜੀਤ ਸਿੰਘ, ਯੂਥ ਆਗੂ ਸੁਖਵੰਤ ਸਿੰਘ ਪੱਕਾ, ਮਨਦੀਪ ਸਿੰਘ  ਮੋਂਗਾ ਸੈਕਟਰੀ ਰੈਡ ਕਰਾਸ,, ਈ.ਓ ਅੰਮ੍ਰਿਤ ਲਾਲ, ਗੁਰਚਰਨ ਸਿੰਘ, ਪ੍ਰੋ. ਦਰਸ਼ਨ ਸਿੰਘ, ਸਵਰਨ ਸਿੰਘ ਟਹਿਣਾ , ਪਰਮਿੰਦਰ ਸਿੰਘ ਤਹਿਸੀਲਦਾਰ, ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ,ਰਾਮ ਕੰਮੇਆਣਾ ਤੋ ਇਲਾਵਾ ਗਾਇਕ ਇੰਦਰ ਮਾਨ, ਜਿੰਮੀ ਕੋਟਕਪੂਰਾ, ਲਾਡੀ ਸਾਜਲਾ ਅਤੇ ਬੀਰ ਸੰਧੂ ਹਾਜਰ ਸਨ।

Share This Article
Leave a comment

Leave a Reply

Your email address will not be published. Required fields are marked *