ਦੀਵਾਲੀ ਮੌਕੇ ਪਟਾਖਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਜਾਰੀ ਕਰਨ ਲਈ ਕੱਢੇ ਗਏ ਡ੍ਰਾਅ

Jiya Nagpal
2 Min Read

ਫਾਜਿ਼ਲਕਾ, 28 ਅਕਤੂਬਰ
ਦੀਵਾਲੀ ਮੌਕੇ ਪਟਾਖਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਦੇਣ ਲਈ ਡ੍ਰਾਅ ਅੱਜ ਇੱਥੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾ ਤਹਿਤ ਐਸਡੀਐਮ ਫਾਜਿਲਕਾ ਸ. ਜੁਗਰਾਜ ਸਿੰਘ ਕਾਹਲੋਂ ਦੀ ਦੇਖਰੇਖ ਵਿਚ ਅਪਲਾਈ ਕਰਨ ਵਾਲਿਆਂ ਦੀ ਹਾਜਰੀ ਵਿਚ ਕੱਢੇ ਗਏ।
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਬਣੀ ਨੀਤੀ ਅਨੁਸਾਰ ਇਹ ਡ੍ਰਾਅ ਕੱਢੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨਿਰਧਾਰਤ ਥਾਂਵਾਂ ਤੋਂ ਬਿਨ੍ਹਾਂ ਹੋਰ ਕਿਤੇ ਵੀ ਪਟਾਖਿਆਂ ਦੀ ਵਿਕਰੀ ਨਹੀਂ ਕੀਤੀ ਜਾ ਸਕੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਡ੍ਰਾਅ ਲਈ ਜਿ਼ਲ੍ਹੇ ਵਿਚ 3037 ਅਰਜੀਆਂ ਆਈਆਂ ਸਨ ਜਿੰਨ੍ਹਾਂ ਵਿਚੋਂ ਡ੍ਰਾਅ ਰਾਹੀਂ ਅਬੋਹਰ ਲਈ 25, ਜਲਾਲਾਬਾਦ ਅਤੇ ਫਾਜਿ਼ਲਕਾ ਲਈ 18-18 ਅਤੇ ਅਰਨੀਵਾਲਾ ਲਈ 6 ਆਰਜੀ ਲਾਇਸੈਂਸ ਦੇਣ ਲਈ ਲਾਭਪਾਤਰੀਆਂ ਦੀ ਚੋਣ ਕੀਤੀ ਗਈ। ਇਸ ਪ੍ਰਕਾਰ ਜਿ਼ਲ੍ਹੇ ਵਿਚ ਕੁੱਲ 67 ਆਰਜੀ ਲਾਇਸੈਂਸ ਜਾਰੀ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਨੂੰ ਰਾਤ 8 ਤੋਂ ਰਾਤ 10 ਵਜੇ ਤੱਕ ਹੀ ਪਟਾਖੇ ਚਲਾਏ ਜਾ ਸਕਦੇ ਹਨ। ਆਰਜੀ ਲਾਇਸੈਂਸ ਧਾਰਕ ਫਾਜ਼ਿਲਕਾ ਲਈ ਨਵਾਂ ਬੱਸ ਸਟੈਂਡ ਫਾਜਿਲਕਾ, ਅਬੋਹਰ ਲਈ ਪੁੱਡਾ ਕਲੋਨੀ ਫ਼ਾਜ਼ਿਲਕਾ ਰੋਡ ਅਬੋਹਰ, ਜਲਾਲਾਬਾਦ ਲਈ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ (ਸਿਵਾਏ ਪਲੇਅ ਗਰਾਉਂਡ ਏਰੀਆ) ਅਤੇ ਅਰਨੀਵਾਲਾ ਸ਼ੇਖਸੁਭਾਨ ਲਈ ਥਾਣਾ ਅਰਨੀਵਾਲਾ ਸ਼ੇਖਸੁਭਾਨ ਦੇ ਨਾਲ ਲੱਗਦੀ ਪੰਚਾਇਤੀ ਜਗਾਂ ਵਿਚ ਆਪਣੇ ਸਟਾਲ ਲਗਾ ਸਕਨਗੇ। ਆਰਜੀ ਲਾਇਸੈਂਸ ਧਾਰਕਾਂ ਨੂੰ ਸਾਰੇ ਸਰਕਾਰੀ ਨਿਯਮਾਂ ਦਾ ਪਾਲਣਾ ਕਰਨਾ ਲਾਜਮੀ ਹੋਵੇਗਾ। ਸਟੇਜ ਦਾ ਸੰਚਾਲਨ ਸਿਖਿਆ ਵਿਭਾਗ ਤੋਂ ਸ੍ਰੀ ਸੁਨੀਲ ਕੁਮਾਰ ਨੇ ਬਾਖੂਬੀ ਢੰਗ ਨਾਲ ਕੀਤਾ।
ਇਸ ਮੌਕੇ ਸਿਹਤ ਵਿਭਾਗ, ਪੁਲਿਸ ਵਿਭਾਗ ਆਦਿ ਵੀ ਹਾਜਰ ਸਨ।

Share This Article
Leave a comment

Leave a Reply

Your email address will not be published. Required fields are marked *