ਗਾਇਕ ਜੱਸਾ ਢਿੱਲੋਂ ਦੀ ਪੰਜਾਬੀ ਫਿਲਮਾਂ ‘ਚ ਐਂਟਰੀ, ਇਸ ਹਸੀਨਾ ਨਾਲ ਕਰੇਗਾ ਰੁਮਾਂਸ

Jiya Nagpal
2 Min Read

ਚੰਡੀਗੜ੍ਹ: ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਇੱਕ ਨਵੇਂ ਸਨਸਨੀ ਬਣ ਉਭਰ ਰਹੇ ਹਨ ਨੌਜਵਾਨ ਗਾਇਕ ਜੱਸਾ ਢਿੱਲੋਂ, ਜੋ ਹੁਣ ਸਿਨੇਮਾ ਦੀ ਦੁਨੀਆ ਵਿੱਚ ਸ਼ਾਨਦਾਰ ਪਾਰੀ ਵੱਲ ਵਧਣ ਜਾ ਰਹੇ ਹਨ, ਜਿੰਨਾਂ ਦੇ ਇਸ ਦਿਸ਼ਾ ਵੱਲ ਵਧਾਏ ਕਦਮਾਂ ਦਾ ਪ੍ਰਗਟਾਅ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ ‘ਤੇਰਾ ਨਾਂ ਕੀ ਹੈ ਜਾਨੇ’, ਜਿਸ ਨੂੰ ਜਲਦ ਹੀ ਵਿਸ਼ਵ ਭਰ ਵਿੱਚ ਪ੍ਰਦਸ਼ਿਤ ਕੀਤਾ ਜਾਵੇਗਾ।

ਇਸ ਫਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਦੁਆਰਾ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਅਤੇ ਸਫ਼ਲਤਮ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਹਨ। ਰੁਮਾਂਟਿਕ ਅਤੇ ਸੰਗੀਤਮਈ ਰੰਗਾਂ ਵਿੱਚ ਰੰਗੀ ਗਈ ਇਸ ਫਿਲਮ ਨਾਲ ਪਾਲੀਵੁੱਡ ਸਫਾਂ ਵਿੱਚ ਪ੍ਰਭਾਵੀ ਅਤੇ ਪਲੇਠੀ ਮੌਜੂਦਗੀ ਦਰਜ ਕਰਵਾਉਣਗੇ ਗਾਇਕ ਜੱਸਾ ਢਿੱਲੋਂ, ਜਿੰਨਾਂ ਦੇ ਨਾਲ ਅਦਾਕਾਰਾ ਤਨੂੰ ਗਰੇਵਾਲ ਨਜ਼ਰ ਆਵੇਗੀ।

05 ਫ਼ਰਵਰੀ 2027 ਨੂੰ ਰਿਲੀਜ਼ ਕੀਤੀ ਵਾਲੀ ਇਸ ਫਿਲਮ ਦਾ ਕਾਫ਼ੀ ਵੱਡਾ ਹਿੱਸਾ ਕੈਨੇਡਾ ਦੇ ਐਡਮਿੰਟਨ ਦੀਆਂ ਖੂਬਸੂਰਤ ਲੋਕੇਸ਼ਨਜ਼ ਉਪਰ ਫਿਲਮਬੱਧ ਕੀਤਾ ਗਿਆ ਹੈ। ਉਕਤ ਸੰਦਰਭ ਵਿੱਚ ਹੀ ਦੱਸਣਾ ਇਹ ਵੀ ਬਣਦਾ ਹੈ ਕਿ ਹਰਿਆਣਾ ਨਾਲ ਸੰਬੰਧਿਤ ਇਹ ਪ੍ਰਤਿਭਾਵਾਨ ਗਾਇਕ ਰੈਪਰ ਅਤੇ ਗੀਤਕਾਰ ਦੇ ਤੌਰ ਉਤੇ ਵੀ ਸਰਵ ਪ੍ਰਵਾਨਤਾ ਹਾਸਿਲ ਕਰ ਚੁੱਕੇ ਹਨ।

ਉਨਾਂ ਦਾ ਗੀਤ “ਟਲਜਾ” ਯੂਕੇ ਏਸ਼ੀਅਨ ਮਿਊਜ਼ਿਕ ਚਾਰਟ ਗਲੋਬਲ ਯੂਟਿਊਬ ਹਫ਼ਤਾਵਾਰੀ ਚਾਰਟ ‘ਤੇ ਸ਼ਾਮਲ ਹੋਣ ਦਾ ਮਾਣ ਹਾਸਿਲ ਕਰ ਚੁੱਕਿਆ ਹੈ, ਜਿਨ੍ਹਾਂ ਨੇ ਆਪਣੇ ਗਾਇਕੀ ਸਫ਼ਰ ਦੀ ਰਸਮੀ ਸ਼ੁਰੂਆਤ ਗੁਰ ਸਿੱਧੂ ਦੇ ਨਾਲ ‘ਬ੍ਰਾਊਨ ਟਾਊਨ ਮਿਊਜ਼ਿਕ’ ਲੇਬਲ ਹੇਠ ਕੀਤੀ।

ਮੂਲ ਰੂਪ ਵਿੱਚ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਅੰਦਰ ਪੈਂਦੇ ਅਸੰਧ ਪਿੰਡ ਨਾਲ ਸੰਬੰਧਿਤ ਰੱਖਦੇ ਹਨ ਅਦਾਕਾਰ ਜੱਸਾ ਢਿੱਲੋਂ, ਜਿੰਨਾਂ ਦੇ ਕਰੀਅਰ ਨੂੰ ਮਜ਼ਬੂਤੀ ਦੇਣ ਵਿੱਚ ਸ਼ੁਰੂਆਤੀ ਗੀਤ ‘ਪਿਆਰ ਬੋਲਦਾ’ ਤੋਂ ਇਲਾਵਾ ‘ਝਾਂਜਰ’, ‘ਸਪੇਨ’, ‘ਰੌਲੇ’ ਨੇ ਵੀ ਅਹਿਮ ਭੂਮਿਕਾ ਨਿਭਾਈ।

ਪੰਜਾਬੀ ਪੌਪ, ਹਿੱਪ-ਹੌਪ, ਆਰ ਐਂਡ ਬੀ (R&B) ਅਤੇ ਭੰਗੜਾ ਵਰਗੀਆਂ ਸੰਗੀਤ ਸ਼ੈਲੀਆਂ ਨਾਲ ਵੀ ਇਸ ਬਾਕਮਾਲ ਗਾਇਕ ਦਾ ਨਾਮ ਜੁੜਿਆ ਹੋਇਆ ਹੈ। ਉਸਦੇ ਜਾਰੀ ਕੀਤੇ ਪ੍ਰੋਜੈਕਟਾਂ ਵਿੱਚ 2021 ਦੀ ਐਲਬਮ ‘ਅਬਵ ਅਲੀ’ (Above Ali) ਅਤੇ 2022 ਦੀ ਐਲਬਮ ‘ਵਾਈਬਿਨ’ (Vibin) ਸ਼ਾਮਲ ਹਨ। ਉਸਦੇ ਹੋਰ ਮਸ਼ਹੂਰ ਗੀਤਾਂ ਵਿੱਚ ‘ਝਾਂਜਰ’, ‘ਸਪੇਨ’, ‘ਰੌਲੇ’ ਅਤੇ ‘ਬਦਨ’ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੀਐੱਸ ਅਕੈਡਮੀ ਮੁੱਢਲੀ ਪੜ੍ਹਾਈ ਕਰਨ ਵਾਲੇ ਇਹ ਹੋਣਹਾਰ ਗਾਇਕ ਵੱਲੋਂ ਉੱਚ-ਪੜਾਈ ਕੈਨੇਡਾ ਦੇ ਹੰਬਰ ਕਾਲਜ ਵਿੱਚ ਪੂਰੀ ਕੀਤੀ ਗਈ ਹੈ।

Share This Article
Leave a comment

Leave a Reply

Your email address will not be published. Required fields are marked *