ਬਾਲੀਵੁੱਡ ਦੇ ਉਹ ਸਿਤਾਰੇ, ਜਿਨ੍ਹਾਂ ਨੇ 3 ਜਾਂ ਇਸ ਤੋਂ ਵੱਧ ਵਾਰ ਕਰਵਾਇਆ ਵਿਆਹ, ਦੇਖੋ ਪੂਰੀ ਲਿਸਟ

Jiya Nagpal
5 Min Read

ਮੁੰਬਈ: ਫਿਲਮੀ ਸਿਤਾਰੇ ਆਪਣੀਆਂ ਫਿਲਮਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਫਿਲਮ ਇੰਡਸਟਰੀ ਵਿੱਚ ਕਈ ਅਜਿਹੇ ਅਦਾਕਾਰ ਅਤੇ ਅਦਾਕਾਰਾਂ ਹਨ, ਜਿਨ੍ਹਾਂ ਨੇ 1 ਜਾਂ 2 ਨਹੀਂ, ਸਗੋਂ 3 ਜਾਂ ਇਸ ਤੋਂ ਵੱਧ ਵਾਰ ਵਿਆਹ ਕਰਵਾਏ ਹਨ। ਇਸ ਲਿਸਟ ਵਿੱਚ ਸੰਜੇ ਦੱਤ, ਕਿਸ਼ੋਰ ਕੁਮਾਰ, ਪਵਨ ਕਲਿਆਣ ਅਤੇ ਨੀਲਿਮਾ ਅਜ਼ੀਮ ਵਰਗੇ ਕਈ ਮਸ਼ਹੂਰ ਨਾਂਅ ਸ਼ਾਮਲ ਹਨ। ਆਓ ਜਾਣਦੇ ਹਾਂ ਇਨ੍ਹਾਂ ਸਿਤਾਰਿਆਂ ਦੀ ਵਿਆਹੁਤਾ ਜ਼ਿੰਦਗੀ ਬਾਰੇ…।

ਆਮਿਰ ਖਾਨ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਨੇ ਪਹਿਲਾ ਵਿਆਹ ਸਾਲ 1986 ਵਿੱਚ ਰੀਨਾ ਦੱਤਾ ਨਾਲ ਕੀਤਾ ਸੀ। ਦੋਵਾਂ ਦੇ ਦੋ ਬੱਚੇ ਜੁਨੈਦ ਖਾਨ ਅਤੇ ਇਰਾ ਖਾਨ ਹਨ। ਸਾਲ 2002 ਵਿੱਚ ਦੋਵਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਆਮਿਰ ਨੇ 2005 ਵਿੱਚ ਕਿਰਨ ਰਾਓ ਨਾਲ ਵਿਆਹ ਕੀਤਾ। ਦੋਵਾਂ ਦਾ ਇੱਕ ਪੁੱਤਰ ਆਜ਼ਾਦ ਰਾਓ ਖਾਨ ਹੈ। ਸਾਲ 2021 ਵਿੱਚ ਆਮਿਰ ਅਤੇ ਕਿਰਨ ਨੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ। ਹੁਣ 2026 ਵਿੱਚ ਆਮਿਰ ਖਾਨ ਦੇ ਗੌਰੀ ਸਪ੍ਰੈਟ ਨਾਲ ਤੀਜਾ ਵਿਆਹ ਕੀਤਾ ਹੈ।

ਸੰਜੇ ਦੱਤ

ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ 3 ਵਾਰ ਵਿਆਹ ਕੀਤਾ ਹੈ। ਉਨ੍ਹਾਂ ਦਾ ਪਹਿਲਾ ਵਿਆਹ 1987 ਵਿੱਚ ਅਦਾਕਾਰਾ ਰਿਚਾ ਸ਼ਰਮਾ ਨਾਲ ਹੋਇਆ ਸੀ। ਦੋਵਾਂ ਦੀ ਇੱਕ ਧੀ ਤ੍ਰਿਸ਼ਾਲਾ ਦੱਤ ਹੈ। ਰਿਚਾ ਸ਼ਰਮਾ ਦੇ ਦੇਹਾਂਤ ਤੋਂ ਬਾਅਦ ਸੰਜੇ ਨੇ 1998 ਵਿੱਚ ਰੀਆ ਪਿੱਲਈ ਨਾਲ ਵਿਆਹ ਕੀਤਾ, ਪਰ ਇਹ ਰਿਸ਼ਤਾ ਵੀ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਸਾਲ 2008 ਵਿੱਚ ਸੰਜੇ ਦੱਤ ਨੇ ਮਾਨਅਤਾ ਦੱਤ ਨਾਲ ਤੀਜਾ ਵਿਆਹ ਕੀਤਾ। ਦੋਵਾਂ ਦੇ ਜੁੜਵਾਂ ਬੱਚੇ ਹਨ।

ਕਿਸ਼ੋਰ ਕੁਮਾਰ

ਮਸ਼ਹੂਰ ਗਾਇਕ ਅਤੇ ਅਦਾਕਾਰ ਕਿਸ਼ੋਰ ਕੁਮਾਰ ਨੇ ਆਪਣੀ ਜ਼ਿੰਦਗੀ ਵਿੱਚ 4 ਵਾਰ ਵਿਆਹ ਕੀਤਾ ਸੀ। ਉਨ੍ਹਾਂ ਦਾ ਪਹਿਲਾ ਵਿਆਹ 1950 ਵਿੱਚ ਰੂਮਾ ਗੁਹਾ ਨਾਲ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1960 ਵਿੱਚ ਅਦਾਕਾਰਾ ਮਧੂਬਾਲਾ ਨਾਲ ਵਿਆਹ ਕੀਤਾ। ਮਧੂਬਾਲਾ ਦੇ ਦੇਹਾਂਤ ਤੋਂ ਬਾਅਦ ਕਿਸ਼ੋਰ ਕੁਮਾਰ ਨੇ 1976 ਵਿੱਚ ਯੋਗਿਤਾ ਬਾਲੀ ਨਾਲ ਵਿਆਹ ਕੀਤਾ, ਪਰ 2 ਸਾਲ ਬਾਅਦ ਦੋਵਾਂ ਦਾ ਤਲਾਕ ਹੋ ਗਿਆ। ਸਾਲ 1980 ਵਿੱਚ ਉਨ੍ਹਾਂ ਨੇ ਲੀਨਾ ਚੰਦਾਵਰਕਰ ਨਾਲ ਚੌਥਾ ਵਿਆਹ ਕੀਤਾ।

ਪਵਨ ਕਲਿਆਣ

ਦੱਖਣੀ ਭਾਰਤੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਤੇ ਸਿਆਸਤਦਾਨ ਪਵਨ ਕਲਿਆਣ ਨੇ ਵੀ 3 ਵਾਰ ਵਿਆਹ ਕੀਤਾ ਹੈ। ਉਨ੍ਹਾਂ ਦਾ ਪਹਿਲਾ ਵਿਆਹ 1997 ਵਿੱਚ ਨੰਦਿਨੀ ਨਾਲ ਹੋਇਆ ਸੀ। ਸਾਲ 2008 ਵਿੱਚ ਦੋਵਾਂ ਦਾ ਤਲਾਕ ਹੋ ਗਿਆ।

ਇਸ ਤੋਂ ਬਾਅਦ ਪਵਨ ਕਲਿਆਣ ਨੇ 2009 ਵਿੱਚ ਅਦਾਕਾਰਾ ਰੇਣੂ ਦੇਸਾਈ ਨਾਲ ਵਿਆਹ ਕੀਤਾ। ਦੋਵਾਂ ਦੇ ਦੋ ਬੱਚੇ ਹਨ। ਸਾਲ 2012 ਵਿੱਚ ਦੋਵੇਂ ਵੱਖ ਹੋ ਗਏ। ਇਸ ਤੋਂ ਬਾਅਦ 2013 ਵਿੱਚ ਪਵਨ ਕਲਿਆਣ ਨੇ ਅੰਨਾ ਲੇਜ਼ਨੇਵਾ ਨਾਲ ਤੀਜਾ ਵਿਆਹ ਕੀਤਾ।

ਅਦਾਕਾਰਾ ਲਕਸ਼ਮੀ

ਦੱਖਣੀ ਭਾਰਤੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਲਕਸ਼ਮੀ ਨੇ ਵੀ 3 ਵਾਰ ਵਿਆਹ ਕੀਤਾ ਹੈ। ਉਨ੍ਹਾਂ ਦਾ ਪਹਿਲਾ ਵਿਆਹ ਭਾਸਕਰ ਨਾਲ ਹੋਇਆ ਸੀ। ਦੋਵਾਂ ਦੀ ਇੱਕ ਧੀ ਐਸ਼ਵਰਿਆ ਭਾਸਕਰ ਹੈ। ਪਹਿਲੇ ਪਤੀ ਤੋਂ ਤਲਾਕ ਤੋਂ ਬਾਅਦ ਲਕਸ਼ਮੀ ਨੇ 1975 ਵਿੱਚ ਅਦਾਕਾਰ ਮੋਹਨ ਸ਼ਰਮਾ ਨਾਲ ਵਿਆਹ ਕੀਤਾ। ਇਹ ਰਿਸ਼ਤਾ ਵੀ ਤਲਾਕ ਨਾਲ ਖਤਮ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ 1987 ਵਿੱਚ ਅਦਾਕਾਰ ਅਤੇ ਨਿਰਦੇਸ਼ਕ ਸ਼ਿਵਚੰਦਰਨ ਨਾਲ ਤੀਜਾ ਵਿਆਹ ਕੀਤਾ।

ਨੀਲਿਮਾ ਅਜ਼ੀਮ

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਈਸ਼ਾਨ ਖੱਟਰ ਦੀ ਮਾਂ ਨੀਲਿਮਾ ਅਜ਼ੀਮ ਨੇ ਵੀ 3 ਵਾਰ ਵਿਆਹ ਕੀਤਾ ਹੈ। ਉਨ੍ਹਾਂ ਦਾ ਪਹਿਲਾ ਵਿਆਹ ਅਦਾਕਾਰ ਪੰਕਜ ਕਪੂਰ ਨਾਲ ਹੋਇਆ ਸੀ। ਦੋਵਾਂ ਦਾ ਇੱਕ ਪੁੱਤਰ ਸ਼ਾਹਿਦ ਕਪੂਰ ਹੈ। ਸਾਲ 1984 ਵਿੱਚ ਦੋਵਾਂ ਦਾ ਤਲਾਕ ਹੋ ਗਿਆ।

ਇਸ ਤੋਂ ਬਾਅਦ ਨੀਲਿਮਾ ਨੇ 1990 ਵਿੱਚ ਅਦਾਕਾਰ ਰਾਜੇਸ਼ ਖੱਟਰ ਨਾਲ ਵਿਆਹ ਕੀਤਾ। ਦੋਵਾਂ ਦਾ ਇੱਕ ਪੁੱਤਰ ਈਸ਼ਾਨ ਖੱਟਰ ਹੈ। ਸਾਲ 2001 ਵਿੱਚ ਦੋਵੇਂ ਵੱਖ ਹੋ ਗਏ। ਇਸ ਤੋਂ ਬਾਅਦ ਨੀਲਿਮਾ ਨੇ 2004 ਵਿੱਚ ਰਜ਼ਾ ਅਲੀ ਖਾਨ ਨਾਲ ਤੀਜਾ ਵਿਆਹ ਕੀਤਾ, ਪਰ ਇਹ ਰਿਸ਼ਤਾ ਵੀ ਤਲਾਕ ਨਾਲ ਖਤਮ ਹੋ ਗਿਆ।

ਇਸ ਤਰ੍ਹਾਂ ਫਿਲਮ ਇੰਡਸਟਰੀ ਵਿੱਚ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਤਿੰਨ ਜਾਂ ਇਸ ਤੋਂ ਵੱਧ ਵਾਰ ਵਿਆਹ ਕੀਤਾ ਹੈ। ਇਨ੍ਹਾਂ ਵਿੱਚੋਂ ਕੁਝ ਆਪਣੇ ਜੀਵਨ ਸਾਥੀ ਨਾਲ ਖੁਸ਼ਹਾਲ ਜ਼ਿੰਦਗੀ ਬਿਤਾ ਰਹੇ ਹਨ, ਜਦਕਿ ਕੁਝ ਦੇ ਰਿਸ਼ਤੇ ਤਲਾਕ ਨਾਲ ਖਤਮ ਹੋ ਚੁੱਕੇ ਹਨ।

Share This Article
Leave a comment

Leave a Reply

Your email address will not be published. Required fields are marked *