ਕੈਬਨਿਟ ਮੰਤਰੀ ਸ.ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਪੰਨੀਵਾਲਾ ਫੱਤਾ, ਮੋਹਲਾ ਅਤੇ ਕਰਮਪੱਟੀ ਵਿਖੇ ਲੋਕ ਮਿਲਣੀ ਦੌਰਾਨ ਸੁਣੀਆਂ ਸਮੱਸਿਆਵਾਂ

Jiya Nagpal
3 Min Read

ਮਲੋਟ /  ਸ੍ਰੀ ਮੁਕਤਸਰ ਸਾਹਿਬ, 13 ਅਗਸਤ-          ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਪੰਨੀਵਾਲਾ ਫੱਤਾ, ਮੋਹਲਾ ਅਤੇ ਕਰਮਪੱਟੀ ਵਿਖੇ ਲੋਕ ਮਿਲਣੀ ਕਰਕੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਉਹਨਾਂ ਦੇ ਜਲਦ ਨਿਪਟਾਰੇ ਲਈ ਲੋੜੀਂਦੇ ਨਿਰਦੇਸ਼ ਦਿੱਤੇ।
        ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਲੋਕ ਹਿੱਤਾਂ ਦੀ ਬਜਾਏ ਮਨਮਰਜ਼ੀਆਂ ਨਾਲ ਕੰਮ ਕੀਤਾ ਅਤੇ ਉਹਨਾਂ ਤੋਂ ਕਿਸੇ ਨੇ ਕੋਈ ਹਿਸਾਬ ਨਹੀਂ ਮੰਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੀ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ, ਜਿਸ ਵਿੱਚ ਹਰ ਪੈਸਾ ਲੋਕ ਭਲਾਈ ਲਈ ਖਰਚਿਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਸੂਬੇ ਵਿੱਚ ਨਹਿਰਾਂ, ਖਾਲਿਆਂ ਅਤੇ ਕੱਸੀਆਂ ਦੀ ਸਫ਼ਾਈ ਅਤੇ ਮੁਰੰਮਤ ਦੇ ਕੰਮ ਤੇਜ਼ੀ ਨਾਲ ਕਰਵਾਏ ਗਏ ਹਨ। ਇਸ ਦੇ ਨਾਲ ਹੀ ਰਾਜ ਦੀਆਂ 40 ਹਜ਼ਾਰ ਕਿਲੋਮੀਟਰ ਨਵੀਆਂ ਸੜਕਾਂ ਦਾ ਨਿਰਮਾਣ ਅਤੇ ਖਰਾਬ ਸੜਕਾਂ ਦੀ ਮੁਰੰਮਤ ਕਰਵਾ ਕੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ।
ਲੋਕ ਮਿਲਣੀ  ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਨੀਵਾਲਾ ਫੱਤਾ  ਵਿਖੇ ਵੱਖ ਵੱਖ ਕਾਰਜ ਕਰਵਾਉਣ ਲਈ 83 ਲੱਖ ਰੁਪਏ ਮਨਜੂਰ ਕੀਤੇ ਗਏ ਹਨ, ਇਸ ਤੋਂ ਇਲਾਵਾ ਪੰਨੀਵਾਲਾ ਫੱਤਾ ਤੋਂ ਢਿੱਪਾ ਵਾਲੀ ਸੜਕ ਦੀਆਂ ਲਾਈਟਾਂ ਲਈ 45 ਲੱਖ ਰੁਪਏ, 3 ਕਰੋੜ ਰੁਪਏ ਦੀਆਂ ਪਾਣੀ ਦੀਆਂ ਪਾਈਪ ਲਾਈਨਾਂ ਲਈ, 85 ਲੱਖ ਰੁਪਏ ਦਾ ਖਾਲੇ ਦੀ ਰਿਪੇਅਰ ਲਈ ਅਤੇ 11.50 ਕਰੋੜ ਰੁਪਏ ਪੰਨੀਵਾਲਾ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਲਈ ਸਰਕਾਰ ਵਲੋਂ ਖਰਚ  ਕੀਤੇ ਜਾਣਗੇ।ਉਹਨਾਂ ਇਸ ਪਿੰਡ ਵਿੱਚ ਨਵੇਂ ਰਾਸ਼ਨ ਕਾਰਡ ਵੀ ਵੰਡੇ।
                               ਲੋਕ ਮਿਲਣੀ ਦੌਰਾਨ ਕੈਬਨਿਟ ਮੰਤਰੀ ਨੇ ਪਿੰਡ ਮੋਹਲਾ ਅਤੇ ਕਰਮਪੱਟੀ ਵਿਖੇ ਵੀ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵੱਖ—ਵੱਖ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ।
    ਕੈਬਨਿਟ ਮੰਤਰੀ ਨੇ ਮੀਡੀਆਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਯੂਰੀਆਂ,ਡੀ.ਏ.ਵੀ. ਆਦਿ ਖਾਦਾ ਦੀ ਬਲੈਕਮੇਲ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸਿ਼ਆਂ ਜਾਵੇਗਾ ਅਤੇ ਸਰਕਾਰ ਵਲੋਂ ਸਬੰਧਿਤ ਤੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।  
                                  ਇਸ ਮੌਕੇ ਗੁਰਬਾਜ ਸਿੰਘ ਵਨਵਾਲਾ, ਚੇਅਰਮੈਨ ਰਛਪਾਲ ਸਿੰਘ ਖੁੱਡੀਆ, ਪਰਮਪਾਲ ਸਿੰਘ ਸਰਪੰਚ ਭਾਗੂ, ਗੱਗੀ ਮਾਨ, ਦਿਲਬਾਗ ਸਿੰਘ ਸਰਪੰਚ ਪੰਨੀਵਾਲਾ, ਲਾਲੀ ਕਰਮਗੜ੍ਹ, ਗੁਰਵਿੰਦਰ ਸ਼ਰਮਾ ਪ੍ਰਧਾਨ ਟਰੇਡ ਯੂਨੀਅਨ, ਅਮ੍ਰਿਤਪਾਲ ਸਿੰਘ, ਸੁਰਜੀਤ ਸਿੰਘ ਚੇਅਰਮੈਨ ਮਿੱਡਾ, ਨਿਸ਼ਾਨ ਸਿੰਘ ਰਾਣੀਵਾਲਾ,

Share This Article
Leave a comment

Leave a Reply

Your email address will not be published. Required fields are marked *