ਜਨਤਾ ਦੀ ਸੇਵਾ ਸਭ ਤੋਂ ਉੱਪਰ, ਸਾਰੇ ਜਨਪ੍ਰਤੀਨਿਧੀ ਤੇ ਅਧਿਕਾਰੀ ਜਨਤਾ ਦੇ ਸੇਵਕ – ਵਿਪੁਲ ਗੋਇਲ

Jiya Nagpal
2 Min Read

ਚੰਡੀਗੜ੍ਹ, 24 ਅਗਸਤ – ਹਰਿਆਣਾ ਦੇ ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਹੈ ਕਿ ਸਾਰੇ ਜਨਪ੍ਰਤੀਨਿਧੀ ਅਤੇ ਅਧਿਕਾਰੀ ਜਨਤਾ ਦੇ ਸੇਵਕ ਹਨ ਅਤੇ ਸਾਡਾ ਸਾਰਿਆਂ ਦਾ ਇਹ ਲਗਾਤਾਰ ਯਤਨ ਹੋਣਾ ਚਾਹੀਦਾ ਹੈ ਕਿ ਨਾਗਰਿਕਾਂ ਦੀ ਹਰ ਸਮੱਸਿਆ ਦਾ ਹੱਲ ਇੱਕ ਨਿਸ਼ਚਿਤ ਸਮਾਂ ਸੀਮਾ ਵਿੱਚ ਕੀਤਾ ਜਾਵੇ।

ਸ੍ਰੀ ਵਿਪੁਲ ਗੋਇਲ ਅੱਜ ਜ਼ਿਲ੍ਹਾ ਨਾਰਨੌਲ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਜਨ ਸ਼ਿਕਾਇਤ ਕਮੇਟੀ ਦੀ ਮਾਸਿਕ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਪਹਿਲਾਂ ਤੋਂ ਨਿਰਧਾਰਤ 10 ਸਿਕਾਇਤਾਂ ਦੀ ਗੰਭੀਰਤਾ ਨਾਲ ਸੁਣਵਾਈ ਕੀਤੀ ਗਈ। ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਰਾਜ ਸਰਕਾਰ ਪੂਰੀ ਪਾਰਦਰਸ਼ਤਾਨਿਰਪੱਖਤਾ ਅਤੇ ਜਵਾਬਦੇਹੀ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਮੀਟਿੰਗ ਦੌਰਾਨ ਪਾਣੀ ਭਰਨ ਦੀ ਸਮੱਸਿਆ ਦਾ ਨੋਟਿਸ ਲੈਂਦਿਆਂ ਮੰਤਰੀ ਨੇ ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੂੰ ਨਿਰਦੇਸ਼ ਦਿੱਤੇ ਕਿ ਉਹ ਮੌਕੇ ਤੇ ਜਾ ਕੇ ਤਕਨੀਕੀ ਵਿਹਾਰਕਤਾ ਦੀ ਜਾਂਚ ਕਰਨਤਾਂ ਜੋ ਸਬੰਧਤ ਵਿਭਾਗ ਇਸ ਕੰਮ ਨੂੰ ਵਿਵਸਥਿਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾ ਸਕੇ। ਨਾਰਨੌਲ ਵਿੱਚ ਪਾਰਕਾਂ ਦੀ ਮੁਰੰਮਤ ਅਤੇ ਬੇਸਹਾਰਾ ਪਸ਼ੂਆਂ ਦੀ ਰੋਕਥਾਮ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ। ਕਨੀਨਾ ਦੀ ਪਿੱਪਲਾ ਵਾਲੀ ਬਣੀ ਵਿੱਚ ਗੰਦੇ ਪਾਣੀ ਦੇ ਸਬੰਧ ਵਿੱਚ ਅਧਿਕਾਰੀਆਂ ਨੇ ਕਮੇਟੀ ਨੂੰ ਜਾਣੂ ਕਰਵਾਇਆ ਕਿ ਪਿੰਡ ਵਿੱਚ 7 ਏਕੜ ਖੇਤਰ ਵਿੱਚ ਤਾਲਾਬ ਦਾ ਨਿਰਮਾਣ ਕੀਤਾ ਜਾਵੇਗਾਜਿਸ ਲਈ ਟੈਂਡਰ ਜਾਰੀ ਹੋ ਚੁੱਕੇ ਹਨ ਅਤੇ ਇਸ ਨਾਲ ਸਮੱਸਿਆ ਦਾ ਸਥਾਈ ਹੱਲ ਹੋਵੇਗਾ।

ਇੱਕ ਹੋਰ ਸ਼ਿਕਾਇਤ ਦੀ ਸੁਣਵਾਈ ਦੌਰਾਨ ਕਈ ਪਿੰਡਾਂ ਵਿੱਚ ਸ਼ੈੱਡ ਅਤੇ ਬੋਰਡ ਨਿਰਮਾਣ ਵਿੱਚ ਬੇਨਿਯਮੀ ਦੇ ਮਾਮਲੇ ਵਿੱਚ ਮਾਲ ਮੰਤਰੀ ਨੇ ਮਾਮਲੇ ਨੂੰ ਜਾਂਚ ਲਈ ਚੌਕਸੀ ਵਿਭਾਗ ਨੂੰ ਭੇਜਣ ਦੇ ਨਿਰਦੇਸ਼ ਦਿੱਤੇ।

ਬਨਿਹਾੜੀ ਪਿੰਡ ਦੇ ਬੰਧ ਤੇ ਨੌਜਵਾਨ ਦੀ ਸ਼ੱਕੀ ਮੌਤ ਦੇ ਮਾਮਲੇ ਵਿੱਚ ਉਪ ਪੁਲਿਸ ਕਮਸ਼ਨਰ ਭਾਰਤ ਭੂਸ਼ਣ ਨੇ ਦੱਸਿਆ ਕਿ ਵਿਸਰਾ ਡਾਈਟਮ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ ਮਧੂਬਨ ਭੇਜਿਆ ਗਿਆ ਹੈਜਿੱਥੇ ਰਿਪੋਰਟ ਅਤੇ ਡਾਕਟਰਾਂ ਦੀ ਅੰਤਿਮ ਰਾਏ ਪ੍ਰਾਪਤ ਹੋਣ ਤੋਂ ਬਾਅਦ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Share This Article
Leave a comment

Leave a Reply

Your email address will not be published. Required fields are marked *